ਟ੍ਰਾਈਸੋਨਿਕ ਵਿੰਡ ਟਨਲ : ਇਹ ਹੈ ਇਸਰੋ ਦਾ ਨਵਾਂ ਕਮਾਲ, ਪਹਿਲਾ ਬਲੋਅ ਡਾਊਨ ਪ੍ਰੀਖਣ ਰਿਹਾ ਸਫ਼ਲ

Sunday, Dec 11, 2022 - 08:56 AM (IST)

ਟ੍ਰਾਈਸੋਨਿਕ ਵਿੰਡ ਟਨਲ : ਇਹ ਹੈ ਇਸਰੋ ਦਾ ਨਵਾਂ ਕਮਾਲ, ਪਹਿਲਾ ਬਲੋਅ ਡਾਊਨ ਪ੍ਰੀਖਣ ਰਿਹਾ ਸਫ਼ਲ

ਚੇਨਈ (ਏਜੰਸੀ)- ਭਾਰਤੀ ਪੁਲਾੜ ਖੋਜ ਸੰਸਥਾਨ (ਇਸਰੋ) ਨੇ ਵਿਕਰਮ ਸਾਰਾਭਾਈ ਪੁਲਾੜ ਕੇਂਦਰ ਵਿਚ ਨਵ-ਨਿਰਮਤ ਟ੍ਰਾਈਸੋਨਿਕ ਵਿੰਡ ਟਨਲ ਦਾ ਪਹਿਲਾ ਬਲੋ ਡਾਊਨ ਪ੍ਰੀਖਣ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ। ਟ੍ਰਾਈਸੋਨਿਕ ਵਿੰਡ ਟਨਲ ਇਕ ਅਜਿਹੀ ਪ੍ਰਣਾਲੀ ਹੈ ਜਿਸਦਾ ਉਪਯੋਗ ਪੁਲਾੜੀ ਜਹਾਜ਼ਾਂ ਦੇ ਏਅਰੋਡਾਇਨੇਮਿਕ ਡਿਜ਼ਾਈਨ, ਬਲਾਂ ਅਤੇ ਲੋਡ ਵੰਡ ਦਾ ਮੁਲਾਂਕਣ ਕਰ ਕੇ ਅਤੇ ਸਕੇਲ ਕੀਤੇ ਗਏ ਮਾਡਲ ’ਤੇ ਦਬਾਅ ਅਤੇ ਆਵਾਜ਼ ਸਬੰਧੀ ਪੱਧਰਾਂ ਨੂੰ ਬਣਾਏ ਰੱਖਣ ਦੇ ਨਾਲ-ਨਾਲ ਪੁਲਾੜੀ ਜਹਾਜ਼ ਦੇ ਧਰਤੀ ਦੇ ਵਾਯੁਮੰਡਲ ਵਿਚ ਫਿਰ ਤੋਂ ਦਾਖ਼ਲ ਹੋਣ ਵਿਚ ਮਦਦ ਕਰਦੀ ਹੈ।

ਅਜਿਹੀ ਹੈ ਟ੍ਰਾਈਸੋਨਿਕ ਵਿੰਡ ਟਨਲ

ਇਸਰੋ ਨੇ ਆਪਣੀ ਅਧਿਕਾਰਕ ਵੈੱਬਸਾਈਟ ’ਤੇ ਜਾਰੀ ਬਿਆਨ ਵਿਚ ਕਿਹਾ ਕਿ ਸੁਰੰਗ ਦੀ ਕੁਲ ਲੰਬਾਈ ਲਗਭਗ 160 ਮੀਟਰ ਹੈ ਅਤੇ ਇਸਦੀ ਵੱਧ ਤੋਂ ਵੱਧ ਚੌੜਾਈ 5.4 ਮੀਟਰ ਹੈ। ਸੁਰੰਗ ਦੀਆਂ ਉਪਯੋਗ ਤਿੰਨ ਉਡਾਣ ਵਿਵਸਥਾਵਾਂ ਵਿਚ ਵੱਖ-ਵੱਖ ਪੁਲਾੜੀ ਵਾਹਨਾਂ ਦੇ ਪ੍ਰੀਖਣ ਲਈ ਕੀਤਾ ਜਾ ਸਕਦਾ ਹੈ, ਜਿਸ ਵਿਚ ਆਵਾਜ਼ ਦੀ ਰਫਤਾਰ ਤੋਂ ਹੇਠਾਂ, ਆਵਾਜ਼ ਦੀ ਰਫ਼ਤਾਰ ਨਾਲ ਅਤੇ ਆਵਾਜ਼ ਦੀ ਰਫਤਾਰ ਤੋਂ ਉੱਪਰ ਸ਼ਾਮਲ ਹੈ। ਇਸਦਾ ਉਪਯੋਗ ਤਿੰਨ ਉਡਾਣ ਵਿਵਸਥਾਵਾਂ ਵਿਚ ਹੋਣ ਕਾਰਨ ਇਸਦੀ ਵਰਤੋਂ ਟ੍ਰਾਈਸੋਨਿਕ ਵਿੰਡ ਟਨਲ ਰੱਖਿਆ ਗਿਆ ਹੈ।

PunjabKesari

ਆਵਾਜ਼ ਨਾਲ ਚਾਰ ਗੁਣਾ ਤੇਜ਼ ਰਫਤਾਰ ਦੀ ਨਕਲ ਸੰਭਵ

ਇਸਰੋ ਦੇ ਮੁਤਾਬਕ ਸੁਰੰਗ ਦੀ ਆਵਾਜ਼ ਦੀ ਰਫਤਾਰ ਦੇ 0.2 ਗੁਣਾ (68 ਮੀਟਰ ਪ੍ਰਤੀ ਸੈਕੰਡ) ਤੋਂ ਚਾਰ ਗੁਣਾ ਆਵਾਜ਼ ਦੀ ਰਫਤਾਰ (1,360 ਮੀਟਰ ਪ੍ਰਤੀ ਸੈਕੰਡ) ਤੱਕ ਉਡਾਣ ਦੀ ਸਥਿਤੀ ਦੀ ਨਕਲ ਕਰ ਸਕਦੀ ਹੈ। ਇਕ ਜਹਾਜ਼ ਦੀ ਰਫਤਾਰ ਆਵਾਜ਼ ਦੀ ਰਫਤਾਰ ਹੇਠਾਂ ਬਣਾਏ ਰੱਖਣ ਵਿਚ ਦੂਸਰੇ ਜਹਾਜ਼ ਦੀ ਰਫਤਾਰ ਆਵਾਜ਼ ਦੇ ਬਰਾਬਰ ਅਤੇ ਤੀਸਰੀ ਆਵਾਜ਼ ਦੀ ਰਫਤਾਰ ਤੋਂ ਜ਼ਿਆਦਾ ਬਣਾਏ ਰੱਖਣ ਵਿਚ ਕੀਤਾ ਜਾ ਸਕਦਾ ਹੈ।

ਇਸ ਪ੍ਰਧਾਨ ਨੇ ਕੀਤਾ ਸ਼ੁਰੂ

ਇਸ ਬਲੋ ਡਾਊਨ ਨੂੰ ਰਸਮੀ ਤੌਰ ’ਤੇ ਇਸਰੋ ਦੇ ਪ੍ਰਧਾਨ ਐੱਸ. ਸੋਮਨਾਥ ਵਲੋਂ ਚਾਲੂ ਕੀਤਾ ਗਿਆ ਸੀ। ਇਸ ਪ੍ਰੀਖਣ ਨੂੰ ਵਿਕਰਮ ਸਾਰਾਭਾਈ ਪੁਲਾੜ ਕੇਂਦਰ ਦੇ ਨਿਰਦੇਸ਼ਕ ਐੱਸ. ਉੱਨੀਕ੍ਰਿਸ਼ਨਨ ਨਾਇਰ, ਲਿਕਵਿਡ ਪ੍ਰੋਪਲਸ਼ਨ ਸਿਸਟਮਸ ਸੈਂਟਰ ਦੇ ਡਾਇਰੈਕਟਰ ਵੀ. ਨਾਰਾਇਣਨ ਅਤੇ ਇਸਰੋ ਇਨਰਸ਼ੀਅਲ ਸਿਸਟਮਸ ਯੂਨਿਟ ਦੇ ਡਾਇਰੈਕਟਰ ਸੈਮ ਦਯਾਲ ਦੇਵ ਸਮੇਤ ਇਸਰੋ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਦੇਖਿਆ।

ਕਈ 100 ਟਨ ਸਟੀਲ ਲੱਗਾ

ਇਸਰੋ ਦੇ ਮੁਤਾਬਕ ਇਸ ਵਿਸ਼ਾਲ ਰਚਨਾ ਨੂੰ ਕਈ 100 ਟਨ ਸਟੀਲ ਦੀ ਵਰਤੋਂ ਕਰ ਕੇ ਬਣਾਇਆ ਗਿਆ ਹੈ। ਟ੍ਰਾਈਸੋਨਿਕ ਵਿੰਡ ਟਨਲ ਨੂੰ ਦੇਸ਼ ਭਰ ਦੇ ਉਦਯੋਗਾਂ ਦੀ ਮਦਦ ਨਾਲ ਮੈਸਰਜ ਟਾਟਾ ਪ੍ਰੋਜੈਕਟਸ ਇੰਡੀਆ ਲਿਮਟਿਡ ਰਾਹੀਂ ਲਾਗੂ ਕੀਤਾ ਗਿਆ। ਟ੍ਰਾਈਸੋਨਿਕ ਵਿੰਡ ਟਨਲ ਏਅਰੋਸਪੇਸ ਖੇਤਰ ਵਿਚ ਭਾਰਤ ਦੀ ਵਧਦੀ ਆਤਮਨਿਰਭਰਤਾ ਦੀ ਦਿਸ਼ਾ ਵਿਚ ਇਹ ਇਕ ਵੱਡਾ ਕਦਮ ਹੈ।

ਕੀ ਹੋਵੇਗਾ ਲਾਭ

ਪੁਲਾੜੀ ਜਹਾਜ਼ਾਂ ਦੇ ਏਅਰੋਡਾਇਨੇਮਿਕ ਡਿਜ਼ਾਈਨ ਦੇ ਨਾਲ-ਨਾਲ ਪੁਲਾੜੀ ਜਹਾਜ਼ ਦੇ ਧਰਤੀ ਦੇ ਵਾਯੁਮੰਡਲ ਵਿਚ ਫਿਰ ਤੋਂ ਦਾਖ਼ਲ ਕਰਨ ਦੇ ਮਾਡਲ ਨੂੰ ਤਿਆਰ ਕਰਨ ਦੀ ਇਸ ਪ੍ਰੀਖਣ ਵਿਚ ਮਦਦ ਮਿਲੇਗੀ।


author

DIsha

Content Editor

Related News

News Hub