ਇਸਰੋ ਮੁਖੀ ਨੇ ਸੈਟੇਲਾਈਟ ਦੀ ਲਾਂਚਿੰਗ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ''ਚ ਮੰਦਰ ਦੇ ਕੀਤੇ ਦਰਸ਼ਨ
Saturday, Feb 17, 2024 - 03:07 PM (IST)
ਤਿਰੂਪਤੀ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਪ੍ਰਧਾਨ ਐੱਸ. ਸੋਮਨਾਥ ਨੇ ਜੀਓਸਿੰਕ੍ਰੋਨਸ ਲਾਂਚ ਵਹੀਕਲ (GSLV) ਰਾਕੇਟ 'ਤੇ ਸਵਾਰ INSAT-3DS ਮੌਸਮ ਸੈਟੇਲਾਈਟ ਦੇ ਲਾਂਚ ਤੋਂ ਪਹਿਲਾਂ ਸ਼ਨੀਵਾਰ ਨੂੰ ਆਂਧਰਾ ਪ੍ਰਦੇਸ਼ ਦੇ ਨੇਲੋਰ ਜ਼ਿਲ੍ਹੇ ਦੇ ਸ਼੍ਰੀ ਚੇਂਗਲੰਮਾ ਪਰਮੇਸ਼ਵਰੀ ਮੰਦਰ ਦਾ ਦੌਰਾ ਕੀਤਾ ਅਤੇ ਮਿਸ਼ਨ ਦੀ ਸਫਲਤਾ ਦੀ ਕਾਮਨਾ ਕੀਤੀ। ਸੋਮਨਾਥ ਸਵੇਰੇ ਕੁਝ ਹੋਰ ਅਧਿਕਾਰੀਆਂ ਦੇ ਨਾਲ ਸਲੂਰਪੇਟਾ ਸਥਿਤ ਮੰਦਰ 'ਚ ਇਕ ਰਸਮ 'ਚ ਸ਼ਾਮਲ ਹੋਣ ਲਈ ਪਹੁੰਚੇ ਅਤੇ ਭਗਵਾਨ ਦੀ ਮੂਰਤੀ 'ਤੇ ਫੁੱਲ ਚੜ੍ਹਾਏ।
ਇਹ ਵੀ ਪੜ੍ਹੋ- ਦਿੱਲੀ CM ਦਾ BJP 'ਤੇ ਤਿੱਖਾ ਵਾਰ, ਕੇਜਰੀਵਾਲ ਨੂੰ ਤਾਂ ਗ੍ਰਿਫ਼ਤਾਰ ਕਰ ਲਓਗੇ ਪਰ ਸੋਚ ਨੂੰ ਨਹੀਂ
ਸੋਮਨਾਥ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਅੱਜ ਇੱਥੇ ਇਸ ਮਿਸ਼ਨ ਦੀ ਸਫਲਤਾ ਲਈ ਚੇਂਗਲੰਮਾ ਭਗਵਤੀ ਦਾ ਆਸ਼ੀਰਵਾਦ ਲੈਣ ਆਇਆ ਹਾਂ। ਇਸਰੋ ਮੁਖੀ ਨੇ ਕਿਹਾ ਕਿ ਅੱਜ ਸ਼ਾਮ 5:35 ਵਜੇ ਮੌਸਮ ਵਿਗਿਆਨ ਸੈਟੇਲਾਈਟ ਦਾ ਲਾਂਚ ਹੋਣਾ ਤੈਅ ਹੈ। ਇਸ ਮਿਸ਼ਨ ਦਾ ਉਦੇਸ਼ ਮੌਸਮ, ਜਲਵਾਯੂ ਅਤੇ ਚੱਕਰਵਾਤ ਦੀ ਨਿਗਰਾਨੀ ਕਰਨਾ ਹੈ। ਲਾਂਚ ਤੋਂ ਪਹਿਲਾਂ ਇਸਰੋ ਦੇ ਅਧਿਕਾਰੀਆਂ ਵੱਲੋਂ ਇਸ ਮੰਦਰ ਦੇ ਦਰਸ਼ਨ ਕਰਨ ਦੀ ਪਰੰਪਰਾ 15 ਸਾਲਾਂ ਤੋਂ ਚੱਲੀ ਆ ਰਹੀ ਹੈ। ਸੋਮਨਾਥ ਚੰਦਰਯਾਨ-3 ਅਤੇ ਆਦਿਤਿਆ-ਐਲ1 ਮਿਸ਼ਨਾਂ ਦੀ ਲਾਂਚਿੰਗ 'ਤੇ ਵੀ ਮੰਦਰ ਗਏ ਸਨ।
ਇਹ ਵੀ ਪੜ੍ਹੋ- ਅੰਦੋਲਨ ਨੂੰ ਲੈ ਕੇ ਕੀ ਹੈ ਕਿਸਾਨਾਂ ਦੀ ਅੱਗੇ ਦੀ ਯੋਜਨਾ, ਕਿਸਾਨ ਆਗੂ ਪੰਧੇਰ ਨੇ ਦੱਸੀ ਪੂਰੀ ਗੱਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e