PM ਨਰਿੰਦਰ ਮੋਦੀ ਨਾਲ ਗਲੇ ਲੱਗ ਕੇ ਭਾਵੁਕ ਹੋਏ ਇਸਰੋ ਚੀਫ (ਵੀਡੀਓ)

09/07/2019 9:02:19 AM

ਬੇਂਗਲੁਰੂ— ਚੰਦਰਯਾਨ-2 ਦਾ ਧਰਤੀ ਨਾਲੋਂ ਸੰਪਰਕ ਟੁੱਟਣ ਨਾਲ ਮਾਯੂਸ ਇਸਰੋ ਚੀਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗਲੇ ਲੱਗ ਕੇ ਭਾਵੁਕ ਹੋ ਗਏ। ਪ੍ਰਧਾਨ ਮੰਤਰੀ ਨੇ ਇਸਰੋ ਚੀਫ ਕੈਲਾਸਵਦਿਵੋ ਸਿਵਾਨ ਦੀ ਪਿੱਠ ਥਾਪੜਦੇ ਹੋਏ ਉਨ੍ਹਾਂ ਦਾ ਹੌਂਸਲਾ ਵਧਾਇਆ।
ਪ੍ਰਧਾਨ ਮੰਤਰੀ ਮੋਦੀ ਸ਼ਨੀਵਾਰ ਸਵੇਰੇ ਇਸਰੋ ਸੈਂਟਰ ਪੁੱਜੇ ਸਨ ਅਤੇ ਇੱਥੇ ਉਨ੍ਹਾਂ ਨੇ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ ਤੇ ਦੇਸ਼ ਨੂੰ ਸੰਬੋਧਨ ਕੀਤਾ। ਪੀ. ਐੱਮ. ਨੇ ਕਿਹਾ, ''ਮੈਂ ਕੱਲ ਰਾਤ ਤੋਂ ਤੁਹਾਡੀ (ਵਿਗਿਆਨੀਆਂ) ਮਨੋਸਥਿਤੀ ਨੂੰ ਸਮਝ ਰਿਹਾ ਸੀ। ਤੁਹਾਡੀਆਂ ਅੱਖਾਂ ਬਹੁਤ ਕੁੱਝ ਕਹਿ ਰਹੀਆਂ ਸਨ। ਤੁਹਾਡੇ ਚਿਹਰੇ ਦੀ ਉਦਾਸੀ ਮੈਂ ਪੜ੍ਹ ਰਿਹਾ ਸੀ।'' ਮੋਦੀ ਨੇ ਵਿਗਿਆਨੀਆਂ ਨੂੰ ਹੌਂਸਲਾ ਦਿੰਦੇ ਹੋਏ ਕਿਹਾ ਕਿ ਮੈਂ ਤੁਹਾਡੇ ਨਾਲ ਹਾਂ, ਪੂਰਾ ਦੇਸ਼ ਤੁਹਾਡੇ ਨਾਲ ਹੈ।

 

ਜ਼ਿਕਰਯੋਗ ਹੈ ਕਿ ਚੰਦ ਦੀ ਸਤ੍ਹਾ 'ਤੇ ਉਤਰਨ ਤੋਂ 2.1 ਕਿਲੋਮੀਟਰ ਪਹਿਲਾਂ ਚੰਦਰਯਾਨ-2 ਦਾ ਪ੍ਰਿਥਵੀ ਨਾਲੋਂ ਸੰਪਰਕ ਜਾ ਟੁੱਟਾ। ਲੈਂਡਿੰਗ ਚੰਦਰਮਾ ਦੇ ਦੱਖਣੀ ਧਰੁਵ 'ਤੇ ਰਾਤ 1.55 ਵਜੇ ਹੋਣੀ ਸੀ, ਇੱਥੇ ਇਸ ਤੋਂ ਪਹਿਲਾਂ ਕਿਸੇ ਵੀ ਦੇਸ਼ ਦਾ ਯਾਨ ਨਹੀਂ ਪਹੁੰਚ ਸਕਿਆ ਸੀ। ਲੈਂਡਿੰਗ ਕਾਮਯਾਬ ਰਹਿੰਦੀ ਤਾਂ ਸਵੇਰੇ 5.19 'ਤੇ ਰੋਵਰ ਪ੍ਰਗਿਆਨ ਬਾਹਰ ਆਉਂਦਾ ਤੇ ਸਵੇਰੇ 5.45 ਵਜੇ ਪਹਿਲੀ ਤਸਵੀਰ ਕਲਿਕ ਕਰਦਾ।
ਜੇਕਰ ਇਸ ਦਾ ਸੰਪਰਕ ਨਾ ਟੁੱਟਦਾ ਤਾਂ ਭਾਰਤ ਚੰਦਰਮਾ 'ਤੇ ਉਤਰਨ ਵਾਲਾ ਚੌਥਾ ਦੇਸ਼ ਬਣਦਾ ਤੇ ਰੋਬੋਟਿਕ ਰੋਵਰ ਚਲਾਉਣ ਵਾਲਾ ਤੀਜਾ ਦੇਸ਼ ਹੁੰਦਾ। ਸਭ ਤੋਂ ਖਾਸ ਗੱਲ ਇਹ ਹੈ ਕਿ ਰੋਵਰ ਪ੍ਰਗਿਆਨ ਦੇ ਪਹੀਆਂ 'ਤੇ ਅਸ਼ੋਕ ਚਿੰਨ੍ਹ ਅਤੇ ਇਸਰੋ ਦਾ ਲੋਗੋ ਹੈ, ਪ੍ਰਗਿਆਨ ਚੱਲਦਾ ਤਾਂ ਚੰਦ 'ਤੇ ਇਨ੍ਹਾਂ ਦੇ ਨਿਸ਼ਾਨ ਛੱਡਦਾ। ਭਾਰਤ ਚੰਦ ਦੇ ਸਭ ਤੋਂ ਮੁਸ਼ਕਲ ਦੱਖਣੀ ਧਰੁਵ 'ਤੇ ਇਤਿਹਾਸ ਰਚਣ ਤੋਂ 69 ਸਕਿੰਟ ਦੂਰ ਸੀ। ਹਾਲਾਂਕਿ ਚੰਦ ਦੇ ਪੰਧ 'ਚ ਮੌਜੂਦ ਓਰਬੀਟਰ ਇਕ ਸਾਲ ਤਕ ਚੰਦ ਬਾਰੇ ਜਾਣਕਾਰੀ ਦਿੰਦਾ ਰਹੇਗਾ। ਇਜ਼ਰਾਇਲ ਨੇ ਵੀ ਇਸ ਸਾਲ 11 ਅਪ੍ਰੈਲ ਨੂੰ ਦੱਖਣੀ ਧਰੁਵ 'ਤੇ ਲੈਂਡਿੰਗ ਦੀ ਕੋਸ਼ਿਸ਼ ਕੀਤੀ ਸੀ ਜੋ ਅਸਫਲ ਰਹੀ।

 


Related News