ਇਸਰੋ ਨੇ ਜਾਰੀ ਕੀਤੀਆਂ ਚੰਦਰਯਾਨ-2 ਦੀਆਂ ਤਸਵੀਰਾਂ

Wednesday, Jun 12, 2019 - 01:00 PM (IST)

ਇਸਰੋ ਨੇ ਜਾਰੀ ਕੀਤੀਆਂ ਚੰਦਰਯਾਨ-2 ਦੀਆਂ ਤਸਵੀਰਾਂ

ਨਵੀਂ ਦਿੱਲੀ— ਭਾਰਤੀ ਪੁਲਾੜ ਏਜੰਸੀ ਇਸਰੋ ਨੇ ਚੰਦਰਯਾਨ-2 ਮਿਸ਼ਨ ਦੀਆਂ ਪਹਿਲੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਚੰਦਰਯਾਨ-2 ਨੂੰ 9 ਤੋਂ 16 ਜੁਲਾਈ ਦਰਮਿਆਨ ਛੱਡਿਆ ਜਾਵੇਗਾ। ਚੰਦਰਯਾਨ-2 'ਚ ਇਕ ਵੀ ਪੇਲੋਡ ਵਿਦੇਸ਼ੀ ਨਹੀਂ ਹੈ। ਇਸ ਦੇ ਸਾਰੇ ਹਿੱਸੇ ਪੂਰੀ ਤਰ੍ਹਾਂ ਨਾਲ ਸਵਦੇਸ਼ੀ ਹਨ, ਜਦੋਂ ਕਿ ਚੰਦਰਯਾਨ-1 ਦੇ ਆਰਬਿਟਰ 'ਚ 3 ਯੂਰਪ ਅਤੇ 2 ਅਮਰੀਕਾ ਦੇ ਪੇਲੋਡਸ ਸਨ। ਇਸਰੋ 10 ਸਾਲ ਬਾਅਦ ਇਕ ਵਾਰ ਫਿਰ ਚੰਦਰਮਾ ਦੀ ਸਤਿਹ ਨੂੰ ਲੱਭਣ ਲਈ ਤਿਆਰ ਹੈ। ਇਸਰੋ ਨੇ ਆਸ ਜ਼ਾਹਰ ਕੀਤੀ ਹੈ ਕਿ ਚੰਦਰਯਾਨ-2 ਚੰਨ 'ਤੇ 6 ਸਤੰਬਰ ਨੂੰ ਦੱਖਣੀ ਧਰੁਵ ਕੋਲ ਉਤਰੇਗਾ।PunjabKesariਚੰਦਰਯਾਨ-2 ਮਿਸ਼ਨ ਦੇ ਤਿੰਨ ਹਿੱਸੇ ਹਨ, ਜਿਨ੍ਹਾਂ ਦੇ ਨਾਂ ਆਰਬਿਟਰ, ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਹਨ। ਇਸ ਪ੍ਰੋਜੈਕਟ ਦੀ ਲਾਗਤ 800 ਕਰੋੜ ਰੁਪਏ ਹੈ। 9 ਤੋਂ 16 ਜੁਲਾਈ ਦਰਮਿਆਨ ਚੰਨ ਦੀ ਧਰਤੀ ਤੋਂ ਦੂਰੀ 384400 ਕਿਲੋਮੀਟਰ ਰਹੇਗੀ। ਜੇਕਰ ਮਿਸ਼ਨ ਸਫ਼ਲ ਹੋਇਆ ਤਾਂ ਅਮਰੀਕਾ, ਰੂਸ, ਚੀਨ ਤੋਂ ਬਾਅਦ ਭਾਰਤ ਚੰਨ 'ਤੇ ਰੋਵਰ ਉਤਾਰਨ ਵਾਲਾ ਚੌਥਾ ਦੇਸ਼ ਹੋਵੇਗਾ।PunjabKesariਚੰਦਰਯਾਨ-2 ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ 'ਚੋਂ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਜਾਵੇਗਾ। ਭਾਰਤ ਲਈ ਇਹ ਮਾਣ ਦੀ ਗੱਲ ਹੈ ਕਿ 10 ਸਾਲ 'ਚ ਦੂਜੀ ਵਾਰ ਅਸੀਂ ਚੰਨ 'ਤੇ ਮਿਸ਼ਨ ਭੇਜ ਰਹੇ ਹਾਂ। ਚੰਦਰਯਾਨ-1 2009 'ਚ ਭੇਜਿਆ ਗਿਆ ਸੀ। ਹਾਲਾਂਕਿ ਉਸ 'ਚ ਰੋਵਰ ਸ਼ਾਮਲ ਨਹੀਂ ਸੀ। ਚੰਦਰਯਾਨ-1 ਸਿਰਫ ਇਕ ਆਰਬਿਟਰ ਅਤੇ ਇੰਪੈਕਟਰ ਸੀ, ਜੋ ਚੰਨ ਦੇ ਸਾਊਥ ਪੋਲ 'ਤੇ ਪੁੱਜਿਆ ਸੀ।


author

DIsha

Content Editor

Related News