ਇਸਰੋ ਨੇ ਸਫਲਤਾਪੂਰਵਕ ਪੂਰਾ ਕੀਤਾ ਕਰਾਇਓਜੈਨਿਕ ਇੰਜਣ ਦਾ ਅੰਤਿਮ ਉਡਾਣ ਪ੍ਰੀਖਣ

Wednesday, Jul 08, 2026 - 10:48 AM (IST)

ਇਸਰੋ ਨੇ ਸਫਲਤਾਪੂਰਵਕ ਪੂਰਾ ਕੀਤਾ ਕਰਾਇਓਜੈਨਿਕ ਇੰਜਣ ਦਾ ਅੰਤਿਮ ਉਡਾਣ ਪ੍ਰੀਖਣ

ਨਵੀਂ ਦਿੱਲੀ (ਏਜੰਸੀ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਪਣੇ ਸਭ ਤੋਂ ਸ਼ਕਤੀਸ਼ਾਲੀ ਲਾਂਚ ਵਾਹਨ ਐੱਲ. ਵੀ. ਐੱਮ.-3 ਦੇ ਸੱਤਵੇਂ ਸੰਚਾਲਨ ਮਿਸ਼ਨ ਲਈ ਨਿਰਧਾਰਤ ਸੀ. ਈ.-20 ਕਰਾਇਓਜੈਨਿਕ ਇੰਜਣ ਦਾ ਅੰਤਿਮ ਉਡਾਣ ਪ੍ਰੀਖਣ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਇਸ ਪ੍ਰੀਖਣ ’ਚ ਰਾਕੇਟ ’ਚ ਲਾਉਣ ਤੋਂ ਪਹਿਲਾਂ ਇੰਜਣ ਨੂੰ ਚਲਾ ਕੇ ਇਹ ਪਰਖਿਆ ਜਾਂਦਾ ਹੈ ਕਿ ਉਹ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ ਜਾਂ ਨਹੀਂ।

ਇਸਰੋ ਨੇ ਮੰਗਲਵਾਰ ਨੂੰ ਜਾਰੀ ਇਕ ਬਿਆਨ ’ਚ ਦੱਸਿਆ ਕਿ ਇਹ ਪ੍ਰੀਖਣ ਤਾਮਿਲਨਾਡੂ ਦੇ ਮਹਿੰਦਰਗਿਰੀ ਸਥਿਤ ਇਸਰੋ ਪ੍ਰੋਪਲਸ਼ਨ ਕੰਪਲੈਕਸ ’ਚ ਕੀਤਾ ਗਿਆ। ਪਹਿਲਾਂ ਜੀ. ਐੱਸ. ਐੱਲ. ਵੀ. ਐੱਮ. ਕੇ.-3 ਦੇ ਨਾਂ ਨਾਲ ਜਾਣੇ ਜਾਣ ਵਾਲਾ ਐੱਲ. ਵੀ. ਐੱਮ.-3 ਇਸਰੋ ਦਾ ਸਭ ਤੋਂ ਭਾਰੀ ਤੇ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਹੈ। ਇਸ ਦੇ ਉਪਰਲੇ ਪੜਾਅ ਨੂੰ ਸ਼ਕਤੀ ਦੇਣ ਲਈ ਸੀ. ਈ.-20 ਕਰਾਇਓਜੈਨਿਕ ਇੰਜਣ ਦੀ ਵਰਤੋਂ ਕੀਤੀ ਗਈ ਹੈ। ਇਹ ਇੰਜਣ ਹੁਣ ਤੱਕ ਐੱਲ. ਵੀ. ਐੱਮ.-3 ਦੇ ਲਗਾਤਾਰ 8 ਸਫਲ ਮਿਸ਼ਨਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕਾ ਹੈ। ਇਨ੍ਹਾਂ ’ਚ ਚੰਦਰਯਾਨ-2, ਚੰਦਰਯਾਨ-3 ਅਤੇ 3 ਵਪਾਰਕ ਮਿਸ਼ਨ ਵੀ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News