ਮੰਤਰੀ ਸੁਰੇਸ਼ ਗੋਪੀ ਬੋਲੇ-‘ਈ-20 ਪੈਟਰੋਲ’ ਪੂਰੀ ਤਰ੍ਹਾਂ ਸੁਰੱਖਿਅਤ, ਇੰਜਣ ਨੂੰ ਨੁਕਸਾਨ ਦਾ ਕੋਈ ਪ੍ਰਮਾਣ ਨਹੀਂ

Thursday, Jul 30, 2026 - 07:27 PM (IST)

ਮੰਤਰੀ ਸੁਰੇਸ਼ ਗੋਪੀ ਬੋਲੇ-‘ਈ-20 ਪੈਟਰੋਲ’ ਪੂਰੀ ਤਰ੍ਹਾਂ ਸੁਰੱਖਿਅਤ, ਇੰਜਣ ਨੂੰ ਨੁਕਸਾਨ ਦਾ ਕੋਈ ਪ੍ਰਮਾਣ ਨਹੀਂ

ਬਿਜ਼ਨੈੱਸ ਡੈਸਕ - ਕੇਂਦਰ ਸਰਕਾਰ ਨੇ ਪੈਟਰੋਲ ’ਚ 20 ਫੀਸਦੀ ਇਥੇਨੌਲ ਮਿਸ਼ਰਿਤ ‘ਈ-20 ਈਂਧਨ’ ਨੂੰ ਵਾਹਨਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਦੱਸਦੇ ਹੋਏ ਕਿਹਾ ਹੈ ਕਿ ਇਸ ਦੀ ਵਰਤੋਂ ਨਾਲ ਇੰਜਣ ਨੂੰ ਅਸਾਧਾਰਨ ਨੁਕਸਾਨ, ਜ਼ੰਗ ਲੱਗਣ ਜਾਂ ਵਾਹਨ ਦੀ ਉਮਰ ਘੱਟ ਹੋਣ ਦਾ ਕੋਈ ਪ੍ਰਮਾਣ ਨਹੀਂ ਮਿਲਿਆ ਹੈ। ਸਰਕਾਰ ਨੇ ਕਿਹਾ ਕਿ ਇਥੇਨੌਲ ਮਿਸ਼ਰਣ ਪ੍ਰੋਗਰਾਮ ਨਾਲ ਦੇਸ਼ ਦੀ ਊਰਜਾ ਸੁਰੱਖਿਆ ਮਜ਼ਬੂਤ ਹੋਈ ਹੈ ਅਤੇ ਗਲੋਬਲ ਕੱਚੇ ਤੇਲ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ ਦੌਰਾਨ ਖਪਤਕਾਰਾਂ ਨੂੰ ਰਾਹਤ ਮਿਲੀ ਹੈ।

ਇਹ ਵੀ ਪੜ੍ਹੋ :  42 ਸਾਲ ਦੀ ਉਮਰ 'ਚ ਮਸ਼ਹੂਰ ਅਦਾਕਾਰਾ ਬਣੀ ਮਾਂ, ਗੁਰੂ ਪੂਰਨਿਮਾ 'ਤੇ ਕੀਤਾ ਬੱਚੇ ਦਾ ਸਵਾਗਤ 

ਲੋਕ ਸਭਾ ’ਚ ਇਕ ਪ੍ਰਸ਼ਨ ਦੇ ਲਿਖਤੀ ਉੱਤਰ ’ਚ ਪੈਟਰੋਲੀਅਮ ਤੇ ਕੁਦਰਤੀ ਗੈਸ ਰਾਜ ਮੰਤਰੀ ਸੁਰੇਸ਼ ਗੋਪੀ ਨੇ ਦੱਸਿਆ ਕਿ ਇਥੇਨੌਲ ਮਿਸ਼ਰਿਤ ਪੈਟਰੋਲ (ਈ. ਬੀ. ਪੀ.) ਪ੍ਰੋਗਰਾਮ ਨੂੰ ਨੀਤੀ ਆਯੋਗ, ਵਾਹਨ ਨਿਰਮਾਤਾਵਾਂ, ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ਼ ਇੰਡੀਆ (ਏ. ਆਰ. ਏ. ਆਈ.), ਸਿਆਮ, ਤੇਲ ਮਾਰਕੀਟਿੰਗ ਕੰਪਨੀਆਂ ਅਤੇ ਹੋਰ ਤਕਨੀਕੀ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕਰ ਕੇ ਵਿਗਿਆਨਕ ਤੇ ਪੜਾਅਵਾਰ ਤਰੀਕੇ ਨਾਲ ਲਾਗੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਖੰਡ ਦੀ ਜਮ੍ਹਾਖੋਰੀ ’ਤੇ ਸਰਕਾਰ ਦਾ ਸ਼ਿਕੰਜਾ, ਅਗਸਤ ਤੋਂ ਲਾਗੂ ਹੋਵੇਗਾ ਨਿਯਮ, ਇਨ੍ਹਾਂ ਨੂੰ ਮਿਲੇਗੀ ਵਿਸ਼ੇਸ਼ ਛੋਟ

ਉਨ੍ਹਾਂ ਕਿਹਾ ਕਿ ਏ. ਆਰ. ਏ. ਆਈ., ਇੰਡੀਅਨ ਆਇਲ, ਭਾਰਤੀ ਪੈਟਰੋਲੀਅਮ ਸੰਸਥਾਨ ਅਤੇ ਵਾਹਨ ਨਿਰਮਾਤਾਵਾਂ ਵੱਲੋਂ ਕੀਤੇ ਗਏ ਪ੍ਰਯੋਗ ਤੇ ਖੇਤਰੀ ਪ੍ਰੀਖਣਾਂ ’ਚ ਈ-20 ਈਂਧਨ ਨੂੰ ਸੁਰੱਖਿਅਤ ਪਾਇਆ ਗਿਆ ਹੈ। ਪੁਰਾਣੇ ਵਾਹਨਾਂ ਦੇ ਪ੍ਰਦਰਸ਼ਨ ’ਚ ਵੀ ਕੋਈ ਮਹੱਤਵਪੂਰਨ ਬਦਲਾਅ ਜਾਂ ਇੰਜਣ ਨੂੰ ਅਸਾਧਾਰਨ ਨੁਕਸਾਨ ਦਾ ਪ੍ਰਮਾਣ ਸਾਹਮਣੇ ਨਹੀਂ ਆਇਆ।

ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ ਨੂੰ ਡੂੰਘਾ ਸਦਮਾ, ਲੰਮੀ ਬੀਮਾਰੀ ਤੋਂ ਬਾਅਦ ਮਾਤਾ ਦਾ ਹੋਇਆ ਦਿਹਾਂਤ
ਇਹ ਵੀ ਪੜ੍ਹੋ : 46 ਸਾਲ ਦੀ ਉਮਰ ਚ ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਮਰਨ ਤੋਂ ਬਾਅਦ ਕਾਇਮ ਕੀਤੀ ਮਿਸਾਲ
ਇਹ ਵੀ ਪੜ੍ਹੋ :  August ਮਹੀਨੇ 14 ਦਿਨ ਬੰਦ ਰਹਿਣ ਵਾਲੇ ਹਨ Bank, ਜਾਣੋ ਕਦੋਂ ਤੇ ਕਿੱਥੇ ਬੰਦ ਰਹਿਣ ਵਾਲੇ ਹਨ ਬੈਂਕ

ਇਹ ਵੀ ਪੜ੍ਹੋਬਾਜ਼ਾਰ 'ਚ ਜਲਦ ਨਜ਼ਰ ਆਉਣਗੇ 10-20 ਰੁਪਏ ਦੇ ਪਲਾਸਟਿਕ ਨੋਟ, ਜਾਣੋ ਕਾਗਜ਼ੀ ਨੋਟਾਂ ਦਾ ਕੀ ਹੋਵੇਗਾ
ਇਹ ਵੀ ਪੜ੍ਹੋ
: ਅਗਸਤ ਮਹੀਨੇ ਤੋਂ ਬਦਲਣ ਵਾਲੇ ਹਨ ਕਈ ਕਈ ਨਿਯਮ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪ੍ਰਭਾਵ ਪਵੇਗਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News