ਭਾਰਤ ਦੀ ਸਪੇਸ ਸੈਕਟਰ ''ਚ ਇਤਿਹਾਸਕ ਉਡਾਣ ! ਪਹਿਲਾ ਪ੍ਰਾਈਵੇਟ ਰਾਕੇਟ ਸਫ਼ਲਤਾਪੂਰਵਕ ਕੀਤਾ ਲਾਂਚ

Saturday, Jul 18, 2026 - 12:39 PM (IST)

ਭਾਰਤ ਦੀ ਸਪੇਸ ਸੈਕਟਰ ''ਚ ਇਤਿਹਾਸਕ ਉਡਾਣ ! ਪਹਿਲਾ ਪ੍ਰਾਈਵੇਟ ਰਾਕੇਟ ਸਫ਼ਲਤਾਪੂਰਵਕ ਕੀਤਾ ਲਾਂਚ

ਨੈਸ਼ਨਲ ਡੈਸਕ- ਭਾਰਤ ਨੇ ਅੱਜ ਸਪੇਸ ਸੈਕਟਰ 'ਚ ਇਕ ਹੋਰ ਵੱਡੀ ਛਲਾਂਗ ਮਾਰ ਕੇ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ। ਦੇਸ਼ ਦਾ ਪਹਿਲਾ ਪ੍ਰਾਈਵੇਟ ਖੇਤਰ ਦਾ ਆਰਬਿਟਲ-ਕਲਾਸ ਰਾਕੇਟ "ਵਿਕਰਮ-1" ਨੂੰ ਸ਼ਨੀਵਾਰ ਦੁਪਹਿਰ 12.05 ਵਜੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸਫ਼ਲਤਾਪੂਰਵਕ ਲਾਂਚ ਕਰ ਦਿੱਤਾ ਗਿਆ ਹੈ। ਇਸ ਟੈਸਟ ਫਲਾਈਟ ਨੂੰ "ਮਿਸ਼ਨ ਆਗਮਨ" ਦਾ ਨਾਂ ਦਿੱਤਾ ਗਿਆ ਹੈ, ਜਿਸ ਨੂੰ ਹੈਦਰਾਬਾਦ ਸਥਿਤ ਸਪੇਸ ਸਟਾਰਟਅੱਪ 'ਸਕਾਈਰੂਟ ਐਰੋਸਪੇਸ' ਦੁਆਰਾ ਤਿਆਰ ਅਤੇ ਆਪਰੇਟ ਕੀਤਾ ਗਿਆ ਹੈ।

ਸ਼ਨੀਵਾਰ ਨੂੰ ਬੱਦਲਵਾਈ ਵਾਲੇ ਮੌਸਮ ਦੌਰਾਨ ਇਹ 7 ਮੰਜ਼ਿਲ ਉੱਚਾ, 4 ਸਟੇਜ ਵਾਲਾ ਰਾਕੇਟ ਦੁਪਹਿਰ 12:05 ਵਜੇ ਪਹਿਲੇ ਲਾਂਚ ਪੈਡ ਤੋਂ ਰਵਾਨਾ ਹੋਇਆ। ਨੇਵੀਗੇਸ਼ਨ ਨਾਲ ਸਬੰਧਿਤ ਕੁਝ ਤਕਨੀਕੀ ਕਾਰਨਾਂ ਕਰ ਕੇ ਇਸ ਨੂੰ ਪਹਿਲਾਂ ਤੋਂ ਤੈਅ ਸਮੇਂ (ਸਵੇਰੇ 11:30 ਵਜੇ) ਨਾਲੋਂ 35 ਮਿੰਟ ਦੀ ਦੇਰੀ ਨਾਲ ਲਾਂਚ ਕੀਤਾ ਗਿਆ। ਆਪਣੀ ਲਗਭਗ 16 ਮਿੰਟ ਦੀ ਯਾਤਰਾ ਤੋਂ ਬਾਅਦ, ਵਿਕਰਮ-1 ਰਾਕੇਟ ਭਾਰਤੀ ਅਤੇ ਵਿਦੇਸ਼ੀ ਕੰਪਨੀਆਂ ਦੇ ਕਈ ਉਪਗ੍ਰਹਿ ਧਰਤੀ ਦੇ ਹੇਠਲੇ ਆਰਬਿਟ 'ਚ, ਲਗਭਗ 450 ਕਿਲੋਮੀਟਰ ਦੀ ਉਚਾਈ 'ਤੇ ਸਥਾਪਿਤ ਕਰੇਗਾ।

ਇਹ ਵੀ ਪੜ੍ਹੋ- ਰੋਹਿਤ ਸ਼ਰਮਾ ਦਾ ਆਖ਼ਰੀ ਮੈਚ ਹੋਵੇਗਾ ਲਾਰਡਜ਼ ਵਨਡੇ ? BCCI ਨੇ ਸਭ ਕੁਝ ਕਰ'ਤਾ ਸਾਫ਼

ਇਸ ਰਾਕੇਟ ਦੇ ਨਾਲ ਕਈ ਤਕਨੀਕੀ ਪੇਲੋਡਸ, ਜਿਵੇਂ Grahaa Space, Cosmoserve, DCubed ਅਤੇ SCOPE ਵੀ ਪੁਲਾੜ 'ਚ ਭੇਜੇ ਗਏ ਹਨ। ਇਸ ਤੋਂ ਇਲਾਵਾ, ਰਾਕੇਟ ਆਪਣੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਪੋਸਟਕਾਰਡ ਅਤੇ 'ਕਾਸਮਿਕ ਬਲੂਮ' ਨਾਂ ਦੀ ਇੱਕ ਕਲਾਕ੍ਰਿਤੀ ਵੀ ਲੈ ਕੇ ਗਿਆ ਹੈ।

ਜ਼ਿਕਰਯੋਗ ਹੈ ਕਿ ਭਾਰਤੀ ਸਪੇਸ ਪ੍ਰੋਗਰਾਮ ਦੇ ਪਿਤਾਮਾ ਡਾ. ਵਿਕਰਮ ਸਾਰਾਭਾਈ ਦੇ ਨਾਂ 'ਤੇ ਰੱਖਿਆ ਗਿਆ ਇਹ ਰਾਕੇਟ ਪੂਰੀ ਤਰ੍ਹਾਂ 'ਕਾਰਬਨ ਕੰਪੋਜ਼ਿਟ' ਢਾਂਚੇ ਨਾਲ ਬਣਿਆ ਹੈ। ਇਸ ਵਿੱਚ ਸਕਾਈਰੂਟ ਕੰਪਨੀ ਦੁਆਰਾ ਖ਼ੁਦ ਤਿਆਰ ਕੀਤੇ ਗਏ 3D-ਪ੍ਰਿੰਟਿਡ ਇੰਜਣ ਅਤੇ ਹਾਈ ਪਾਵਰ ਵਾਲੇ ਸੌਲਿਡ ਫਿਊਲ ਰਾਕੇਟ ਬੂਸਟਰਾਂ ਦੀ ਵਰਤੋਂ ਕੀਤੀ ਗਈ ਹੈ। ਵਿਕਰਮ-1 ਦੀ ਇਹ ਸਫ਼ਲ ਲਾਂਚਿੰਗ ਭਾਰਤ 'ਚ ਨਿੱਜੀ ਕੰਪਨੀਆਂ ਲਈ ਸਪੇਸ ਸੈਕਟਰ ਦੇ ਨਵੇਂ ਦਰਵਾਜ਼ੇ ਖੋਲ੍ਹੇਗੀ, ਜਿਸ ਨਾਲ ਗਲੋਬਲ ਸੈਟੇਲਾਈਟ ਲਾਂਚਿੰਗ ਮਾਰਕੀਟ 'ਚ ਭਾਰਤ ਦਾ ਦਬਦਬਾ ਹੋਰ ਮਜ਼ਬੂਤ ਹੋਵੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News