ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੇ ਹੁਣ ਤੱਕ ਤੈਅ ਕੀਤਾ 1200 km ਦਾ ਸਫ਼ਰ, 3200 ਲੀਟਰ ਡੀਜ਼ਲ ਦੀ ਹੋਈ ਬੱਚਤ

Sunday, Jul 26, 2026 - 04:46 AM (IST)

ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੇ ਹੁਣ ਤੱਕ ਤੈਅ ਕੀਤਾ 1200 km ਦਾ ਸਫ਼ਰ, 3200 ਲੀਟਰ ਡੀਜ਼ਲ ਦੀ ਹੋਈ ਬੱਚਤ

ਨਵੀਂ ਦਿੱਲੀ - ਦਿੱਲੀ ਮੰਡਲ ਦੇ ਜੀਂਦ-ਸੋਨੀਪਤ ਸੈਕਸ਼ਨ ’ਤੇ ਦੌੜ ਰਹੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੇ ਹੁਣ ਤੱਕ 1200 ਕਿਲੋਮੀਟਰ ਦੀ ਯਾਤਰਾ ਤੈਅ ਕੀਤੀ ਹੈ ਅਤੇ ਇਸ ਦੌਰਾਨ ਇਸ ਨੇ 3200 ਲੀਟਰ ਡੀਜ਼ਲ ਦੀ ਬੱਚਤ ਕੀਤੀ ਹੈ। ਰੇਲਵੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਈਂਧਨ ਨਾਲ ਚੱਲਣ ਵਾਲੀਆਂ ਟ੍ਰੇਨਾਂ ਦਾ ਕਿਫਾਇਤੀ ਤੇ ਵਾਤਾਵਰਣ ਦੇ ਅਨੁਕੂਲ ਬਦਲ ਮੰਨੀ ਜਾ ਰਹੀ ਇਸ ਟ੍ਰੇਨ ਨੇ ਪਿਛਲੇ 9 ਦਿਨਾਂ ਦਾ ਸਫ਼ਰ ਬਿਨਾਂ ਕਿਸੇ ਰੁਕਾਵਟ ਦੇ ਤੈਅ ਕੀਤਾ ਹੈ।

ਰੇਲਵੇ ਅਨੁਸਾਰ ਇਹ ਹਾਈਡ੍ਰੋਜਨ ਤੇ ਆਕਸੀਜਨ ਵਿਚਕਾਰ ਹੋਣ ਵਾਲੀ ਰਸਾਇਣਕ ਕਿਰਿਆ ਨਾਲ ਟ੍ਰੇਨ ਦੇ ਅੰਦਰ ਹੀ ਬਿਜਲੀ ਪੈਦਾ ਕਰਦੀ ਹੈ। ਇਸ ਪ੍ਰਕਿਰਿਆ ਨਾਲ ਟ੍ਰੇਨ ਨੂੰ ਚਲਾਉਣ ਲਈ ਲੋੜੀਂਦੀ ਬਿਜਲੀ ਊਰਜਾ ਪ੍ਰਾਪਤ ਹੁੰਦੀ ਹੈ ਅਤੇ ਉਪ-ਉਤਪਾਦ ਦੇ ਰੂਪ ’ਚ ਕੇਵਲ ਜਲ-ਵਾਸ਼ਪ ਕੱਢਦੀ ਹੈ। ਇਸ ’ਚ ਨਾ ਧੂੰਆਂ ਨਿਕਲਦਾ ਹੈ ਅਤੇ ਨਾ ਹੀ ਟੇਲਪਾਈਪ ਤੋਂ ਕਾਰਬਨ ਦੀ ਨਿਕਾਸੀ ਹੁੰਦੀ ਹੈ, ਜਿਸ ਨਾਲ ਇਹ ਮੌਜੂਦਾ ਸਮੇਂ ’ਚ ਮੁਹੱਈਆ ਰੇਲ ਪ੍ਰਣਾਲੀ ਦੀ ਸਭ ਤੋਂ ਸਵੱਛ ਤਕਨਾਲੋਜੀ ਬਣ ਗਈ ਹੈ। ਇਹ ਪ੍ਰਾਜੈਕਟ ਭਾਰਤੀ ਰੇਲਵੇ ਦੀ ਅਗਵਾਈ ਹੇਠ ਵਿਕਸਤ ਕੀਤਾ ਗਿਆ ਪੂਰੀ ਤਰ੍ਹਾਂ ਸਵਦੇਸ਼ੀ ਪਹਿਲਕਦਮੀ ਹੈ।

10 ਕੋਚਾਂ ਵਾਲੀ ਇਸ ਟ੍ਰੇਨ ’ਚ 2 ਹਾਈਡ੍ਰੋਜਨ ਡਰਾਈਵਿੰਗ ਪਾਵਰ ਕਾਰਾਂ ਹਨ, ਜੋ ਸਾਂਝੇ ਤੌਰ ’ਤੇ 2400 ਕਿਲੋਵਾਟ ਸ਼ਕਤੀ ਪ੍ਰਦਾਨ ਕਰਦੀਆਂ ਹਨ। ਇਸ ਦੇ ਨਾਲ ਲਿਥੀਅਮ ਆਇਰਨ ਫਾਸਫੇਟ ਬੈਟਰੀਆਂ ਅਤੇ ਹਾਈਡ੍ਰੋਜਨ ਸਿਲੰਡਰ ਵੀ ਲਾਏ ਗਏ ਹਨ। ਇਸ ਪ੍ਰਾਜੈਕਟ ਦੇ ਹੇਠ ਜੀਂਦ ’ਚ ਭਾਰਤੀ ਰੇਲ ਦੀ ਪਹਿਲੀ ਸਮਰਪਿਤ ਹਾਈਡ੍ਰੋਜਨ ਸਟੋਰੇਜ ਸੁਵਿਧਾ ਸਥਾਪਤ ਕੀਤੀ ਗਈ ਹੈ।


author

Inder Prajapati

Content Editor

Related News