CM ਰੇਖਾ ਗੁਪਤਾ ਨੇ 45 ਨਵੇਂ ਆਯੂਸ਼ਮਾਨ ਅਰੋਗਿਆ ਮੰਦਰਾਂ ਦਾ ਕੀਤਾ ਉਦਘਾਟਨ

Friday, Jul 17, 2026 - 03:14 PM (IST)

CM ਰੇਖਾ ਗੁਪਤਾ ਨੇ 45 ਨਵੇਂ ਆਯੂਸ਼ਮਾਨ ਅਰੋਗਿਆ ਮੰਦਰਾਂ ਦਾ ਕੀਤਾ ਉਦਘਾਟਨ

ਨਵੀਂ ਦਿੱਲੀ- ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ੁੱਕਰਵਾਰ ਨੂੰ ਬ੍ਰਿਟਾਨੀਆ ਚੌਕ ਕੋਲ ਸ਼ਕੂਰਪੁਰ 'ਚ ਇੰਦਰਾ ਗਾਂਧੀ ਪਾਲੀਕਲੀਨਿਕ 'ਚ 'ਆਯੂਸ਼ਮਾਨ ਜਨ ਅਰੋਗਿਆ ਮੰਦਰ' ਦਾ ਉਦਘਾਟਨ ਕੀਤਾ। ਸ਼ਹਿਰ ਭਰ 'ਚ ਅੱਜ ਕੁੱਲ 45 ਆਯੂਸ਼ਮਾਨ ਜਨ ਅਰੋਗਿਆ ਮੰਦਰ ਦਾ ਉਦਘਾਟਨ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ,''ਸਾਡਾ ਸੰਕਲਪ ਹੈ ਕਿ ਹਰੇਕ ਦਿੱਲੀ ਵਾਸੀ ਨੂੰ ਉਨ੍ਹਾਂ ਦੇ ਘਰ ਅਤੇ ਕਾਲੋਨੀ ਕੋਲ ਹੀ ਬਿਹਤਰ ਸਿਹਤ ਸਹੂਲਤਾਂ ਮਿਲਣ।

ਉਨ੍ਹਾਂ ਕਿਹਾ ਕਿ ਉਨ੍ਹਾਂ ਸਿਹਤ ਕੇਂਦਰਾਂ ਦੀ ਗਿਣਤੀ ਹੁਣ 415 ਹੋ ਗਈ ਹੈ। ਉਨ੍ਹਾਂ ਕਿਾ,''1,100 ਆਯੂਸ਼ਮਾਨ ਜਨ ਅਰੋਗਿਆ ਮੰਦਰ ਸਥਾਪਤ ਕਰਨ ਦਾ ਟੀਚਾ ਜਲਦ ਹੀ ਹਾਸਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਿਹਤ ਕੇਂਦਰ ਓਪੀਡੀ ਸੇਵਾਵਾਂ, ਜੱਚਾ ਅਤੇ ਬੱਚਾ ਸਿਹਤ ਸੇਵਾਵਾਂ, ਟੀਕਾਕਰਨ, ਜ਼ਰੂਰੀ ਦਵਾਈਆਂ ਪ੍ਰਦਾਨ ਕਰਦੇ ਹਨ ਅਤੇ ਇਨ੍ਹਾਂ 'ਚ 80 ਤਰ੍ਹਾਂ ਦੀਆਂ ਮੁਫ਼ਤ ਜਾਂਚ ਉਪਲੱਬਧ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News