ਇਜ਼ਰਾਇਲੀ ਰਾਸ਼ਟਰਪਤੀ ਨੇ ਕੀਤੀ PM ਮੋਦੀ ਦੀ ਤਾਰੀਫ਼, ਕਿਹਾ-ਉਹ ਇਤਿਹਾਸ ਦੇ ਸਹੀ ਪੱਖ ''ਤੇ ਖੜ੍ਹੇ ਰਹੇ

05/23/2024 7:19:33 PM

ਇੰਟਰਨੈਸ਼ਨਲ ਡੈਸਕ : ਦਿੱਲੀ 'ਚ ਮੰਗਲਵਾਰ ਨੂੰ ਇਜ਼ਰਾਇਲ ਰਾਸ਼ਟਰੀ ਦਿਵਸ ਸਮਾਗਮ ਕਰਵਾਇਆ ਗਿਆ, ਜਿਸ ਨੂੰ ਇਜ਼ਰਾਇਲ ਦੇ ਰਾਸ਼ਟਰਪਤੀ ਇਸਹਾਕ ਹਰਜੋਗ ਨੇ ਵਰਚੁਅਲੀ ਸੰਬੋਧਨ ਕੀਤਾ। ਇਜ਼ਰਾਇਲ ਦੇ ਰਾਸ਼ਟਰਪਤੀ ਇਸਹਾਕ ਹਰਜੋਗ ਨੇ ਪਿਛਲੇ ਸਾਲ 7 ਅਕਤੂਬਰ ਨੂੰ ਆਪਣੀ ਮਾਤਭੂਮੀ 'ਤੇ ਭਿਆਨਕ ਹਮਾਸ ਅੱਤਵਾਦੀ ਹਮਲਿਆਂ ਤੋਂ ਬਾਅਦ ਇਜ਼ਰਾਇਲ ਨਾਲ ਸਮਰਥਨ ਅਤੇ ਇਕਮੁੱਠਤਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ।  

ਇਹ ਵੀ ਪੜ੍ਹੋ - ਮਾਂ ਦਾ ਪ੍ਰੇਮੀ ਬਣਿਆ ਹੈਵਾਨ, 1 ਸਾਲ ਦੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ, ਅੱਖਾਂ 'ਚੋਂ ਵਗਦਾ ਰਿਹਾ ਖੂਨ, ਹੋਈ ਦਰਦਨਾਕ ਮੌਤ

ਰਾਸ਼ਟਰਪਤੀ ਇਸਹਾਕ ਹਰਜੋਗ ਨੇ ਕਿਹਾ, 'ਹਾਲਾਂਕਿ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਦੇਸ਼ਾਂ ਵਿਚੋਂ ਇਕ ਹੈ ਅਤੇ ਇਜ਼ਰਾਇਲ ਸਭ ਤੋਂ ਛੋਟੇ ਦੇਸ਼ਾਂ ਵਿਚੋਂ ਇਕ ਹੈ। ਫਿਰ ਵੀ ਬਹੁਤ ਕੁਝ ਹੈ, ਜਿਸ ਨੂੰ ਅਸੀਂ ਇਕੱਠਿਆਂ ਸਾਂਝਾ ਕਰਦੇ ਹਾਂ। ਅਸੀਂ ਦੋਵੇਂ ਪੂਰੀ ਤਰ੍ਹਾਂ ਨਾਲ ਆਧੁਨਿਕ ਰਾਸ਼ਟਰ ਹਾਂ, ਜਿਹੜੇ ਦ੍ਰਿੜ੍ਹ ਲੋਕਤੰਤਰੀ ਆਦਰਸ਼ਾਂ 'ਤੇ ਅਧਾਰਤ ਹਨ। ਇੰਨੇ ਸਾਰੇ ਖੇਤਰਾਂ ਵਿਚ ਸਾਡੀ ਮਜ਼ਬੂਤ ਸਾਂਝੇਦਾਰੀ ਵਪਾਰ ਅਤੇ ਵਣਜ ਸਬੰਧਾਂ ਤੋਂ ਲੈ ਕੇ ਸਾਰਥਕ ਸੱਭਿਆਚਾਰਕ, ਵਿੱਦਿਅਕ, ਤਕਨੀਕੀ ਅਤੇ ਵਿਗਿਆਨਕ ਆਦਾਨ-ਪ੍ਰਦਾਨ ਤਕ ਵਧਦੀ ਹੈ। ਬੇਸ਼ੱਕ, ਸਾਡੇ ਸਾਂਝੇ ਸਬੰਧ ਸੰਕਟ ਦੇ ਸਮੇਂ ਵਿਚ ਅਰਥ ਰੱਖਦੇ ਹਨ, ਪਰ 7 ਅਕਤੂਬਰ ਨੂੰ ਹਮਾਸ ਵੱਲੋਂ ਇਜ਼ਰਾਇਲ 'ਤੇ ਕੀਤੇ ਗਏ ਹਮਲੇ ਵਿਚ ਹੋਏ ਕਤਲੇਆਮ ਦੀ ਨਿੰਦਾ ਕਰਨ ਵਾਲੇ ਵਿਸ਼ਵ ਦੇ ਨੇਤਾਵਾਂ ਵਿਚੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੇ ਹਨ। ਉਹ ਇਤਿਹਾਸ ਦੇ ਸਹੀ ਪੱਖ 'ਤੇ ਖੜ੍ਹੇ ਰਹੇ। ਮੈਂ ਉਨ੍ਹਾਂ ਨੂੰ ਤਹਿਦਿਲੋਂ ਧੰਨਵਾਦ ਦਿੰਦਾ ਹਾਂ।''

ਇਹ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ, ਬਣੀ ਕਰੋੜਪਤੀ

ਉਥੇ ਭਾਰਤ ਵਿਚ ਇਜ਼ਰਾਇਲ ਦੇ ਰਾਜਦੂਤ ਨਾਓਰ ਗਿਲੋਨ ਨੇ ਕਿਹਾ, 7 ਅਕਤੂਬਰ ਨੂੰ ਹੋਏ ਹਮਾਸ ਦੇ ਹਮਲੇ ਤੋਂ ਬਾਅਦ ਭਾਰਤ ਸਰਕਾਰ ਅਤੇ ਲੋਕ ਇਜ਼ਰਾਇਲ ਦੇ ਪੱਖ ਵਿਚ ਖੜ੍ਹੇ ਹਾਂ ਅਤੇ ਇਹ ਅਸੀਂ ਕਦੇ ਨਹੀਂ ਭੁਲਾਂਗੇ। ਇਥੇ ਸਾਨੂੰ ਜਿੰਨਾ ਸਮਰਥਨ ਮਿਲਿਆ, ਉਹ ਕਾਬਲੇ-ਤਾਰੀਫ਼ ਹੈ। ਮੈਨੂੰ ਲੱਗਦਾ ਹੈ ਕਿ ਇਹ ਇਸ ਗੱਲ ਦਾ ਪ੍ਰਤੀਬਿੰਬ ਹੈ ਕਿ ਭਾਰਤ ਖੁਦ ਕਈ ਸਾਲਾਂ ਤੋਂ ਅੱਤਵਾਦ ਦਾ ਸ਼ਿਕਾਰ ਰਿਹਾ ਹੈ, ਪਰ ਇਸ ਤੋਂ ਵੀ ਜ਼ਿਆਦਾ ਮੈਨੂੰ ਲੱਗਦਾ ਹੈ ਕਿ ਇਹ ਭਾਰਤ ਤੇ ਇਜ਼ਰਾਇਲ ਵਿਚਾਲੇ ਵਿਸ਼ੇਸ਼ ਸਬੰਧਾਂ ਦਾ ਇਕ ਸੰਕੇਤ ਹੈ।

ਇਹ ਵੀ ਪੜ੍ਹੋ - ਅਗਲੇ 15 ਦਿਨਾਂ 'ਚ ਲੱਖਾਂ SIM Card ਬੰਦ ਕਰਨ ਜਾ ਰਹੀ ਹੈ 'ਸਰਕਾਰ', ਹੋ ਸਕਦੀ ਹੈ ਕਾਨੂੰਨੀ ਕਾਰਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News