ਇਜ਼ਰਾਈਲ ਰਾਕੇਟ ਹਮਲੇ ’ਚ ਮਾਰੀ ਗਈ ਕੇਰਲ ਦੀ ਬੀਬੀ ਨੂੰ ਆਖ਼ਰੀ ਵਿਦਾਈ, ਮਿ੍ਰਤਕ ਦੇਹ ਪੁੱਜੀ ਭਾਰਤ

Saturday, May 15, 2021 - 10:28 AM (IST)

ਨਵੀਂ ਦਿੱਲੀ— ਗਾਜ਼ਾ ਤੋਂ ਫਿਲਸਤੀਨ ਖਟੜਪੰਥੀਆਂ ਦੇ ਰਾਕੇਟ ਹਮਲੇ ’ਚ ਮਾਰੀ ਗਈ ਭਾਰਤੀ ਬੀਬੀ ਸੌਮਈਆ ਸੰਤੋਸ਼ ਦੀ ਮਿ੍ਰਤਕ ਦੇਹ ਸ਼ਨੀਵਾਰ ਯਾਨੀ ਕਿ ਅੱਜ ਭਾਰਤ ਪੁੱਜ ਗਈ ਹੈ। ਸੌਮਈਆ ਦੀ ਮਿ੍ਰਤਕ ਦੇਹ ਦਿੱਲੀ ਹਵਾਈ ਅੱਡੇ ਲਿਆਂਦੀ ਗਈ, ਜਿੱਥੇ ਕੇਂਦਰੀ ਵਿਦੇਸ਼ ਮੰਤਰੀ ਵੀ. ਮੁਰਲੀਧਰਨ ਅਤੇ ਇਜ਼ਰਾਈਲ ਦੇ ਉੱਪ ਰਾਜਦੂਤ ਰੌਨੀ ਯੇਦੀਡੀਆ ਕਲੀਨ ਨੇ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ। 

ਇਹ ਵੀ ਪੜ੍ਹੋ: ਇਜ਼ਰਾਈਲ : ਰਾਕੇਟ ਹਮਲੇ 'ਚ ਭਾਰਤੀ ਔਰਤ ਦੀ ਮੌਤ, ਐਮਰਜੈਂਸੀ ਲਾਗੂ

PunjabKesari

ਸੌਮਈਆ ਦੀ ਮਿ੍ਰਤਕ ਦੇਹ ਨੂੰ ਲੈ ਕੇ ਜਹਾਜ਼ ਬੇਨ ਗੁਰੀਅਨ ਹਵਾਈ ਅੱਡੇ ਤੋਂ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਭਾਰਤ ਰਵਾਨਾ ਹੋਇਆ ਸੀ। ਜਹਾਜ਼ ਸ਼ਨੀਵਾਰ ਦੀ ਸਵੇਰ ਨੂੰ ਨਵੀਂ ਦਿੱਲੀ ਹਵਾਈ ਅੱਡੇ ’ਤੇ ਪਹੁੰਚਿਆ। ਓਧਰ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਸੌਮਈਆ ਦੀ ਮਿ੍ਰਤਕ ਦੇਹ ਨੂੰ ਇਜ਼ਰਾਈਲ ਤੋਂ ਨਵੀਂ ਦਿੱਲੀ ਹੁੰਦੇ ਹੋਏ ਕੇਰਲ ਲਿਜਾਇਆ ਜਾ ਰਿਹਾ ਹੈ। ਸੌਮਈਆ ਦੀ ਮਿ੍ਰਤਕ ਦੇਹ ਨੂੰ ਕੱਲ੍ਹ ਹੀ ਉਸ ਦੇ ਜੱਦੀ ਸਥਾਨ ਕੇਰਲ ਪਹੁੰਚਾਇਆ ਜਾਵੇਗਾ। ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇ। 

ਇਹ ਵੀ ਪੜ੍ਹੋ: ਕੋਰੋਨਾ ਜੰਗ ’ਚ ਲੋਕਾਂ ਦਾ ‘ਅੰਧਵਿਸ਼ਵਾਸ’ ਹੋਇਆ ਹਾਵੀ, ਕਿਤੇ ਹਵਨ ਤੇ ਕਿਤੇ ਧੂਣੀ ਨਾਲ ਭਜਾ ਰਹੇ ‘ਕੋਰੋਨਾ’

PunjabKesari

ਦੱਸ ਦੇਈਏ ਕਿ ਕੇਰਲ ਦੇ ਇਡੁਕੀ ਜ਼ਿਲ੍ਹੇ ਦੀ ਰਹਿਣ ਵਾਲੀ 30 ਸਾਲਾ ਭਾਰਤੀ ਬੀਬੀ ਸੌਮਈਆ ਸੰਤੋਸ਼ ਇਜ਼ਰਾਈਲ ਦੇ ਅਸ਼ਕਲੋਨ ਸ਼ਹਿਰ ’ਚ ਇਕ ਘਰ ਵਿਚ ਬਜ਼ੁਰਗ ਬੀਬੀ ਦੀ ਦੇਖਭਾਲ ਦਾ ਕੰਮ ਕਰਦੀ ਸੀ। ਬੀਤੇ ਮੰਗਲਵਾਰ ਨੂੰ ਫਿਲਸਤੀਨੀ ਇਸਲਾਮਿਕ ਸਮੂਹ ਵਲੋਂ ਰਾਕੇਟ ਹਮਲੇ ’ਚ ਮਾਰੇ ਗਏ ਲੋਕਾਂ ਵਿਚ ਸੌਮਈਆ ਵੀ ਸ਼ਾਮਲ ਸੀ।

ਇਹ ਵੀ ਪੜ੍ਹੋ: ‘ਤੇਰਾ ਮੁਝਸੇ ਹੈ ਪਹਿਲੇ ਕਾ ਨਾਤਾ ਕੋਈ...’ ਕੋਰੋਨਾ ਨਾਲ ਤੜਫ ਰਹੀ ਮਾਂ ਲਈ ਪੁੱਤ ਨੇ ਗਾਇਆ ਆਖ਼ਰੀ ਗੀਤ

PunjabKesari

ਇਜ਼ਰਾਈਲ ਦੇ ਅਸ਼ਕਲੋਨ ਸ਼ਹਿਰ ’ਚ ਰਹਿਣ ਵਾਲੀ ਸੌਮਈਆ ਸੰਤੋਸ਼ ਮੰਗਲਵਾਰ ਨੂੰ ਵੀਡੀਓ ਕਾਲ ਜ਼ਰੀਏ ਆਪਣੇ ਪਤੀ ਨਾਲ ਗੱਲ ਕਰ ਰਹੀ ਸੀ ਕਿ ਉਸ ਸਮੇਂ ਉਨ੍ਹਾਂ ਦੇ ਘਰ ’ਤੇ ਇਕ ਰਾਕੇਟ ਡਿੱਗਿਆ ਅਤੇ ਉਸ ਤੋਂ ਬਾਅਦ ਉਸ ਦੀ ਮੌਤ ਦੀ ਖ਼ਬਰ ਆ ਗਈ। ਉਸ ਦੇ ਪਰਿਵਾਰ ਮੁਤਾਬਕ ਉਹ ਪਿਛਲੇ 7 ਸਾਲਾਂ ਤੋਂ ਇਜ਼ਰਾਈਲ ਵਿਚ ਰਹਿ ਰਹੀ ਸੀ। ਉਸ ਦਾ ਪਤੀ ਅਤੇ 9 ਸਾਲ ਦਾ ਪੁੱਤਰ ਕੇਰਲ ’ਚ ਰਹਿੰਦਾ ਹੈ। 


Tanu

Content Editor

Related News