ਤਾਜ ਨੂੰ ਦੇਖ ਕੇ ਮੰਤਰ-ਮੁਗਧ ਹੋਏ ਨੇਤਨਯਾਹੂ

Wednesday, Jan 17, 2018 - 10:31 AM (IST)

ਤਾਜ ਨੂੰ ਦੇਖ ਕੇ ਮੰਤਰ-ਮੁਗਧ ਹੋਏ ਨੇਤਨਯਾਹੂ

ਆਗਰਾ— ਇਸਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਇਥੇ ਵਿਸ਼ਵ ਦੇ  7 ਅਜੂਬਿਆਂ ਵਿਚ ਸ਼ਾਮਲ ਤਾਜ ਮਹੱਲ ਦਾ ਦੀਦਾਰ ਕਰਕੇ ਮੰਤਰ-ਮੁਗਧ ਦਿਸੇ। ਸ਼੍ਰੀ ਨੇਤਨਯਾਹੂ ਪਤਨੀ ਨਾਲ ਡੇਢ ਘੰਟੇ ਤੋਂ ਵੱਧ ਸਮਾਂ ਤਾਜ ਮਹੱਲ ਕੰਪਲੈਕਸ ਵਿਚ ਰਹੇ। ਇਸ ਦੌਰਾਨ ਉਨ੍ਹਾਂ ਨੇ ਤਾਜ ਦੀ ਸੁੰਦਰਤਾ ਦੀ ਬੜੀ ਸ਼ਲਾਘਾ ਕੀਤੀ। ਉਨ੍ਹਾਂ ਨੇ 'ਡਾਇਨਾ ਬੈਂਚ' 'ਤੇ ਪਤਨੀ ਨਾਲ ਕਈ ਫੋਟੋਆਂ ਵੀ ਖਿਚਵਾਈਆਂ। ਉਨ੍ਹਾਂ ਨੇ ਸ਼ਾਹਜਹਾਂ ਅਤੇ ਮੁਮਤਾਜ ਦੀਆਂ ਕਬਰਾਂ ਵੀ ਵੇਖੀਆਂ।  ਸ਼੍ਰੀ ਨੇਤਨਯਾਹੂ ਨਵੀਂ ਦਿੱਲੀ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਸਵੇਰੇ ਲਗਭਗ 11 ਵਜੇ ਆਗਰਾ ਵਿਚ ਹਵਾਈ ਫੌਜ ਦੇ  ਹਵਾਈ ਅੱਡੇ 'ਤੇ ਪਹੁੰਚੇ। ਆਗਰਾ ਵਿਚ ਉਨ੍ਹਾਂ ਦੀ ਅਗਵਾਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆਨਾਥ ਯੋਗੀ ਨੇ ਕੀਤਾ।
ਨੇਤਨਯਾਹੂ ਦਾ ਕਾਫਿਲਾ ਹਵਾਈ ਅੱਡੇ ਤੋਂ ਪੰਜ ਤਾਰਾ ਹੋਟਲ ਅਮਰ ਵਿਲਾਸ ਪਹੁੰਚਾ, ਉਥੇ ਸੂਬਾ ਸਰਕਾਰ ਵਲੋਂ ਉਨ੍ਹਾਂ ਦਾ ਰਵਾਇਤੀ ਢੰਗ ਨਾਲ ਸਵਾਗਤ ਕੀਤਾ ਗਿਆ। 
ਬਜਰ ਦੇ ਲੋਕ ਕਲਾਕਾਰਾਂ ਨੇ ਉਨ੍ਹਾਂ ਦੇ ਸਾਹਮਣੇ ਰਾਧਾ-ਕ੍ਰਿਸ਼ਨ ਨ੍ਰਿਤ, ਮਿਯੂਰ ਨ੍ਰਿਤ ਆਦਿ ਪੇਸ਼ ਕੀਤੇ। ਸਵਾਗਤ ਤੋਂ ਬੜੇ ਖੁਸ਼ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸਾਰਾ ਨੇ ਇਨ੍ਹਾਂ ਕਲਾਕਾਰਾਂ ਨਾਲ ਗਰੁੱਪ ਫੋਟੋ ਵੀ ਕਰਵਾਈ। ਇਸ ਦੌਰਾਨ ਪੂਰੇ ਆਗਰਾ ਵਿਚ ਬੜੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਤਾਜ ਮਹੱਲ ਦੇ ਦੀਦਾਰ ਮਗਰੋਂ ਮਹਿਮਾਨਾਂ ਨੇ ਹੋਟਲ ਅਮਰ ਵਿਲਾਸ ਵਿਚ ਦੁਪਹਿਰ ਦਾ ਭੋਜ ਕੀਤਾ। ਇਸ ਦੌਰਾਨ ਨੇਤਨਯਾਹੂ ਅਤੇ ਮੁੱਖ ਮੰਤਰੀ ਯੋਗੀ ਵਿਚਾਲੇ ਖੇਤੀ ਅਤੇ ਸੁਰੱਖਿਆ ਮਾਮਲਿਆਂ ਵਿਚ ਸਹਿਯੋਗ ਦੀਆਂ ਸੰਭਾਵਨਾਵਾਂ 'ਤੇ ਵੀ ਚਰਚਾ ਹੋਈ। ਉਹ ਸ਼ਾਮ ਲਗਭਗ 4 ਵਜੇ ਦਿੱਲੀ ਰਵਾਨਾ ਹੋ ਗਏ। ਨੇਤਨਯਾਹੂ ਤਾਜ ਮਹੱਲ ਦਾ ਦੀਦਾਰ ਕਰਨ ਵਾਲੇ ਇਸਰਾਈਲ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ।


Related News