ਜੰਗ ''ਚ ਮਾਰੇ ਗਏ 32 ਭਾਰਤੀ ਨੌਜਵਾਨ ! 35 ਹਾਲੇ ਵੀ ਰੂਸੀ ਮੋਰਚਿਆਂ ''ਤੇ ਤਾਇਨਾਤ
Wednesday, Apr 08, 2026 - 01:33 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਤੇ ਇਰਾਨ ਵਿਚਾਲੇ ਪਿਛਲੇ 40 ਦਿਨਾਂ ਤੋਂ ਚੱਲਦੀ ਆ ਰਹੀ ਭਿਆਨਕ ਜੰਗ 'ਤੇ ਆਖ਼ਿਰਕਾਰ 14 ਦਿਨਾਂ ਲਈ ਰੋਕ ਲੱਗ ਗਈ ਹੈ, ਪਰ ਪਿਛਲੇ ਕਰੀਬ 4 ਸਾਲਾਂ ਤੋਂ ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਹਾਲੇ ਵੀ ਚੱਲਦੀ ਜਾ ਰਹੀ ਹੈ। ਭਾਰਤੀ ਨੌਜਵਾਨ, ਜਿਨ੍ਹਾਂ ਨੂੰ ਇੱਥੋਂ ਰੂਸ 'ਚ ਨੌਕਰੀ ਦੇਣ ਦਾ ਝਾਂਸਾ ਦੇ ਕੇ ਲਿਜਾਇਆ ਗਿਆ ਸੀ, ਨੂੰ ਜ਼ਬਰਦਸਤੀ ਯੂਕ੍ਰੇਨ ਖ਼ਿਲਾਫ਼ ਜੰਗ 'ਚ ਧੱਕ ਦਿੱਤਾ ਗਿਆ। ਇਸ ਜੰਗ 'ਚ ਹੁਣ ਤੱਕ ਰੂਸੀ ਫੌਜ ਵੱਲੋਂ ਲੜ ਰਹੇ 32 ਭਾਰਤੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ 35 ਹੋਰ ਭਾਰਤੀਆਂ ਨੂੰ ਰੂਸੀ ਫੌਜ ਤੋਂ ਮੁਕਤ ਕਰਵਾਉਣ ਅਤੇ ਵਾਪਸ ਲਿਆਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਅਧਿਕਾਰੀਆਂ ਅਨੁਸਾਰ, ਭਾਰਤੀ ਨਾਗਰਿਕਾਂ ਨੂੰ ਅਜੇ ਵੀ ਏਜੰਟਾਂ ਵੱਲੋਂ ਕਈ ਬਹਾਨਿਆਂ ਨਾਲ ਲਾਲਚ ਦਿੱਤਾ ਜਾ ਰਿਹਾ ਹੈ। ਇਨ੍ਹਾਂ ਵਿੱਚ ਮੋਟੀਆਂ ਤਨਖਾਹਾਂ, ਭਾਰੀ ਬੋਨਸ ਅਤੇ ਰੂਸੀ ਨਾਗਰਿਕਤਾ ਦਿਵਾਉਣ ਦੇ ਝੂਠੇ ਵਾਅਦੇ ਸ਼ਾਮਲ ਹਨ। ਭਾਰਤੀ ਨਾਗਰਿਕਾਂ ਦੀ ਰੂਸੀ ਫੌਜ ਵਿੱਚ ਭਰਤੀ ਨਵੀਂ ਦਿੱਲੀ ਅਤੇ ਮਾਸਕੋ ਦੇ ਮਜ਼ਬੂਤ ਸਬੰਧਾਂ ਵਿੱਚ ਇੱਕ ਵੱਡੀ ਰੁਕਾਵਟ ਬਣੀ ਹੋਈ ਹੈ। ਭਾਰਤ ਸਰਕਾਰ ਨੇ ਕਈ ਵਾਰ ਰੂਸ ਕੋਲ ਇਹ ਮੁੱਦਾ ਉਠਾਇਆ ਹੈ ਕਿ ਭਾਰਤੀਆਂ ਨੂੰ ਜੰਗ ਦੇ ਮੈਦਾਨ ਵਿੱਚੋਂ ਤੁਰੰਤ ਵਾਪਸ ਭੇਜਿਆ ਜਾਵੇ।
ਇਹ ਵੀ ਪੜ੍ਹੋ- ਡੈੱਡਲਾਈਨ ਮਗਰੋਂ ਆਖ਼ਿਰ ਰਾਤੋ-ਰਾਤ ਕਿਵੇਂ ਹੋ ਗਿਆ Ceasefire ? ਇਨ੍ਹਾਂ ਸ਼ਰਤਾਂ ਨੇ ਰੋਕੀ 'World War-III'
ਜਾਣਕਾਰੀ ਅਨੁਸਾਰ, 35 ਦੇ ਕਰੀਬ ਭਾਰਤੀ ਅਜੇ ਵੀ ਰੂਸੀ ਫੌਜ ਦੀਆਂ ਫਰੰਟ ਲਾਈਨਾਂ 'ਤੇ ਤਾਇਨਾਤ ਹਨ। ਭਾਰਤ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਰੂਸੀ ਅਧਿਕਾਰੀਆਂ ਨਾਲ ਲਗਾਤਾਰ ਗੱਲਬਾਤ ਕਰ ਰਿਹਾ ਹੈ। ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਵਾਰ-ਵਾਰ ਭਾਰਤੀ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੂਸ ਵਿੱਚ ਵਧੀਆ ਨੌਕਰੀਆਂ ਦੇ ਨਾਂ 'ਤੇ ਦਿੱਤੇ ਜਾਣ ਵਾਲੇ ਝਾਂਸੇ 'ਚ ਨਾ ਫਸਣ। ਅਕਸਰ ਨੌਜਵਾਨਾਂ ਨੂੰ ਇਹ ਕਹਿ ਕੇ ਲਿਜਾਇਆ ਜਾਂਦਾ ਹੈ ਕਿ ਉਨ੍ਹਾਂ ਨੂੰ ਰੂਸ 'ਚ ਚੰਗੀ ਨੌਕਰੀ, ਜਿਵੇਂ ਹੋਟਲ, ਮਾਲ ਜਾਂ ਫੈਕਟਰੀ ਆਦਿ 'ਚ ਲਵਾਇਆ ਜਾਵੇਗਾ, ਪਰ ਬਾਅਦ ਵਿੱਚ ਉਨ੍ਹਾਂ ਨੂੰ ਜੰਗੀ ਮੋਰਚਿਆਂ 'ਤੇ ਤਾਇਨਾਤ ਕਰ ਦਿੱਤਾ ਜਾਂਦਾ ਹੈ।
ਇਹ ਰਿਪੋਰਟ ਬਹੁਤ ਚਿੰਤਾਜਨਕ ਹੈ। ਰੂਸ ਵਰਗੇ ਦੋਸਤ ਦੇਸ਼ ਨਾਲ ਸਬੰਧਾਂ ਦੇ ਬਾਵਜੂਦ, ਭਾਰਤੀਆਂ ਦੀਆਂ ਜਾਨਾਂ ਦਾ ਇਸ ਤਰ੍ਹਾਂ ਖ਼ਤਰੇ ਵਿੱਚ ਹੋਣਾ ਇੱਕ ਵੱਡਾ ਸਵਾਲੀਆ ਨਿਸ਼ਾਨ ਹੈ। ਸਰਕਾਰ ਨੂੰ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਹੋਰ ਨੌਜਵਾਨਾਂ ਦੀ ਜਾਨ ਨਾ ਜਾਵੇ।
ਇਹ ਵੀ ਪੜ੍ਹੋ- ਟਰੰਪ ਤੋਂ ਮੰਗ ਲਿਆ ਅਸਤੀਫ਼ਾ ! ਜੰਗਬੰਦੀ ਮਗਰੋਂ ਅਮਰੀਕਾ 'ਚ ਸਿਆਸੀ ਭੂਚਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
