ਜੰਗ ਨੇ ਭਾਰਤੀ ਵਿਦਿਆਰਥੀਆਂ ਦੀ ''ਫੇਰੀ'' ਤੇ ਲਾਈ ਬ੍ਰੇਕ ! ਅਸਮਾਨੀਂ ਚੜ੍ਹੇ ਕਿਰਾਏ ਕਾਰਨ ਨਹੀਂ ਆ ਸਕੇ ਘਰ

Sunday, Apr 05, 2026 - 02:38 PM (IST)

ਜੰਗ ਨੇ ਭਾਰਤੀ ਵਿਦਿਆਰਥੀਆਂ ਦੀ ''ਫੇਰੀ'' ਤੇ ਲਾਈ ਬ੍ਰੇਕ ! ਅਸਮਾਨੀਂ ਚੜ੍ਹੇ ਕਿਰਾਏ ਕਾਰਨ ਨਹੀਂ ਆ ਸਕੇ ਘਰ

ਨਵੀਂ ਦਿੱਲੀ- ਇਰਾਨ ਅਤੇ ਅਮਰੀਕਾ ਵਿਚਾਲੇ ਜਾਰੀ ਜੰਗ ਕਾਰਨ ਹਵਾਈ ਸਫਰ ਕਰਨ ਵਾਲੇ ਮੁਸਾਫ਼ਰਾਂ, ਖਾਸ ਕਰਕੇ ਵਿਦੇਸ਼ਾਂ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਪੱਛਮੀ ਏਸ਼ੀਆ ਦੇ ਅਸਮਾਨ ਵਿੱਚ ਵਧਦੇ ਖ਼ਤਰੇ ਅਤੇ ਰੂਟ ਬਦਲਣ ਕਾਰਨ ਹਵਾਈ ਕਿਰਾਇਆਂ ਵਿੱਚ 30 ਫ਼ੀਸਦੀ ਤੋਂ 50 ਫ਼ੀਸਦੀ ਤੱਕ ਦਾ ਭਾਰੀ ਉਛਾਲ ਦੇਖਿਆ ਜਾ ਰਿਹਾ ਹੈ।

ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਪੜ੍ਹ ਰਹੇ ਹਜ਼ਾਰਾਂ ਭਾਰਤੀ ਵਿਦਿਆਰਥੀ ਆਪਣੀ ਸਾਲਾਨਾ ਸਪਰਿੰਗ ਬ੍ਰੇਕ ਦੀਆਂ ਛੁੱਟੀਆਂ ਦੌਰਾਨ ਭਾਰਤ ਆਉਣ ਦੀ ਯੋਜਨਾ ਬਣਾ ਰਹੇ ਸਨ। ਪਰ ਜਹਾਜ਼ ਦੇ ਕਿਰਾਏ ਅਸਮਾਨੀਂ ਚੜ੍ਹਨ ਕਾਰਨ ਜ਼ਿਆਦਾਤਰ ਵਿਦਿਆਰਥੀਆਂ ਨੇ ਆਪਣੀਆਂ ਟਿਕਟਾਂ ਰੱਦ ਕਰ ਦਿੱਤੀਆਂ ਹਨ ਜਾਂ ਯਾਤਰਾ ਮੁਲਤਵੀ ਕਰ ਦਿੱਤੀ ਹੈ।

ਇਹ ਵੀ ਪੜ੍ਹੋੋ- 'ਸਰਪੰਚ ਸਾਬ੍ਹ' 'ਤੇ ਲੱਗੇਗਾ Ban ! ਲਗਾਤਾਰ ਦੋ ਮੈਚਾਂ 'ਚ ਜਿੱਤ ਦੇ ਬਾਵਜੂਦ 'ਪੰਜਾਬ' ਲਈ ਖੜ੍ਹੀ ਹੋਈ ਵੱਡੀ ਮੁਸੀਬਤ

ਇਰਾਨ ਜੰਗ ਕਾਰਨ ਮਿਡਲ ਈਸਟ ਦੇ ਕਈ ਦੇਸ਼ਾਂ ਦੇ ਏਅਰਸਪੇਸ ਬੰਦ ਹਨ, ਜਿਸ ਕਾਰਨ ਤੋਂ ਲੰਘਣ ਵਾਲੀਆਂ ਉਡਾਣਾਂ ਨੂੰ ਹੁਣ ਲੰਬੇ ਰੂਟ (ਜਿਵੇਂ ਕਿ ਅਫਰੀਕਾ ਜਾਂ ਮੱਧ ਏਸ਼ੀਆ ਦੇ ਉੱਪਰੋਂ) ਰਾਹੀਂ ਭੇਜਿਆ ਜਾ ਰਿਹਾ ਹੈ। ਜੰਗ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੀ ਭਾਰੀ ਵਾਧਾ ਹੋਇਆ ਹੈ, ਜਿਸ ਨਾਲ ਏਅਰਲਾਈਨਾਂ ਨੇ 'ਫਿਊਲ ਸਰਚਾਰਜ' ਵਧਾ ਦਿੱਤਾ ਹੈ। ਇਸ ਤੋਂ ਇਲਾਵਾ ਕਈ ਵੱਡੀਆਂ ਏਅਰਲਾਈਨਾਂ (ਜਿਵੇਂ ਲੁਫਥਾਂਸਾ, ਏਅਰ ਇੰਡੀਆ, ਯੂਨਾਈਟਿਡ) ਨੇ ਜੰਗ ਪ੍ਰਭਾਵਿਤ ਖੇਤਰਾਂ ਲਈ ਆਪਣੀਆਂ ਸੇਵਾਵਾਂ ਅਸਥਾਈ ਤੌਰ 'ਤੇ ਬੰਦ ਕਰ ਦਿੱਤੀਆਂ ਹਨ।

ਵਿਦਿਆਰਥੀਆਂ ਅਨੁਸਾਰ ਪਿਛਲੇ ਸਾਲ ਨਿਊਯਾਰਕ ਤੋਂ ਦਿੱਲੀ ਦੀ ਰਿਟਰਨ ਟਿਕਟ ਲਗਭਗ 1,100 ਡਾਲਰ ਸੀ, ਜੋ ਹੁਣ ਵਧ ਕੇ 1,800 ਡਾਲਰ ਤੋਂ ਪਾਰ ਹੋ ਗਈ ਹੈ। ਇੰਨਾ ਖਰਚਾ ਚੁੱਕਣਾ ਵਿਦਿਆਰਥੀਆਂ ਲਈ ਸਾਡੇ ਲਈ ਆਸਾਨ ਨਹੀਂ ਹੈ, ਜਦਕਿ ਟਰੈਵਲ ਏਜੰਟਾਂ ਅਨੁਸਾਰ, ਅਪ੍ਰੈਲ ਅਤੇ ਮਈ ਦੇ ਮਹੀਨਿਆਂ ਲਈ ਬੁਕਿੰਗਾਂ ਵਿੱਚ 40 ਫ਼ੀਸਦੀ ਦੀ ਗਿਰਾਵਟ ਆਈ ਹੈ। ਲੋਕ ਹੁਣ ਸਿਰਫ਼ ਬਹੁਤ ਜ਼ਰੂਰੀ ਹੋਣ 'ਤੇ ਹੀ ਅੰਤਰਰਾਸ਼ਟਰੀ ਸਫਰ ਕਰ ਰਹੇ ਹਨ। ਜੇਕਰ ਜੰਗ ਲੰਬੀ ਖਿੱਚੀ ਗਈ, ਤਾਂ ਕਿਰਾਏ ਹੋਰ ਵੀ ਵਧ ਸਕਦੇ ਹਨ।

ਇਹ ਵੀ ਪੜ੍ਹੋ- ਲੱਭ ਗਿਆ ਇਰਾਨ 'ਚ ਗੁਆਚਿਆ ਅਮਰੀਕੀ ਪਾਇਲਟ ! ਰੈਸਕਿਊ ਦੀਆਂ ਤਿਆਰੀਆਂ ਸ਼ੁਰੂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News