ਜੰਗ ਕਾਰਨ ਕੰਮ-ਕਾਜ ਠੱਪ ! ਪ੍ਰਵਾਸੀਆਂ ਦੇ ਘਰਾਂ ਨੂੰ ਜਾਣ ਦੀਆਂ ਖ਼ਬਰਾਂ ਨੂੰ ਸਰਕਾਰ ਨੇ ਕੀਤਾ ਖਾਰਜ

Tuesday, Apr 07, 2026 - 12:24 PM (IST)

ਜੰਗ ਕਾਰਨ ਕੰਮ-ਕਾਜ ਠੱਪ ! ਪ੍ਰਵਾਸੀਆਂ ਦੇ ਘਰਾਂ ਨੂੰ ਜਾਣ ਦੀਆਂ ਖ਼ਬਰਾਂ ਨੂੰ ਸਰਕਾਰ ਨੇ ਕੀਤਾ ਖਾਰਜ

ਨਵੀਂ ਦਿੱਲੀ- ਸਰਕਾਰ ਨੇ ਉਨ੍ਹਾਂ ਰਿਪੋਰਟਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਜਿਨ੍ਹਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਪੱਛਮੀ ਏਸ਼ੀਆ ਦੇ ਸੰਘਰਸ਼ ਕਾਰਨ ਪੈਦਾ ਹੋਏ ਐਲ.ਪੀ.ਜੀ. (LPG) ਸੰਕਟ ਕਾਰਨ ਪ੍ਰਵਾਸੀ ਮਜ਼ਦੂਰ ਵੱਡੀ ਗਿਣਤੀ 'ਚ ਆਪਣੇ ਜੱਦੀ ਸੂਬਿਆਂ ਨੂੰ ਪਰਤ ਰਹੇ ਹਨ। ਸਰਕਾਰੀ ਸੂਤਰਾਂ ਅਨੁਸਾਰ, ਮੁੱਖ ਰੇਲਵੇ ਸਟੇਸ਼ਨਾਂ 'ਤੇ ਇਕ ਹਫ਼ਤੇ ਤੱਕ ਚੱਲੇ ਜ਼ਮੀਨੀ ਮੁਲਾਂਕਣ ਤੋਂ ਬਾਅਦ ਪਾਇਆ ਗਿਆ ਕਿ ਯਾਤਰੀਆਂ ਦੀ ਗਿਣਤੀ 'ਚ ਅਜਿਹਾ ਕੋਈ ਵਾਧਾ ਨਹੀਂ ਹੋਇਆ ਜੋ ਪਲਾਇਨ ਵੱਲ ਇਸ਼ਾਰਾ ਕਰਦਾ ਹੋਵੇ। ਇਸ ਸਬੰਧੀ ਇਕ ਤੱਥ-ਜਾਂਚ ਰਿਪੋਰਟ ਪ੍ਰਧਾਨ ਮੰਤਰੀ ਦਫ਼ਤਰ (PMO) ਨੂੰ ਵੀ ਸੌਂਪ ਦਿੱਤੀ ਗਈ ਹੈ।

ਸਪਲਾਈ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ 

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਕੱਤਰ ਨੇ ਰਾਜਾਂ ਦੇ ਅਧਿਕਾਰੀਆਂ ਨਾਲ ਇਕ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ, ਜਿਸ 'ਚ ਐਲ.ਪੀ.ਜੀ. ਦੀ ਲੋੜੀਂਦੀ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਰਾਜਾਂ ਨੂੰ ਕਿਹਾ ਗਿਆ ਹੈ ਕਿ ਉਹ ਘਰੇਲੂ ਅਤੇ ਜ਼ਰੂਰੀ ਲੋੜਾਂ ਲਈ ਗੈਸ ਦੀ ਵੰਡ ਨੂੰ ਪਹਿਲ ਦੇਣ ਅਤੇ ਜਮ੍ਹਾਂਖੋਰੀ ਜਾਂ ਅਫਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਨਿਗਰਾਨੀ ਰੱਖਣ> 

ਪ੍ਰਵਾਸੀਆਂ ਲਈ 5 ਕਿਲੋ ਸਿਲੰਡਰਾਂ ਦੀ ਉਪਲਬਧਤਾ 

ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਪਰਵਾਸੀ ਮਜ਼ਦੂਰਾਂ ਲਈ ਵਰਤੇ ਜਾਣ ਵਾਲੇ 5 ਕਿਲੋ ਦੇ 'ਫ੍ਰੀ ਟਰੇਡ ਐਲ.ਪੀ.ਜੀ.' (FTL) ਸਿਲੰਡਰਾਂ ਦੀ ਸਪਲਾਈ 'ਚ ਕੋਈ ਵਿਘਨ ਨਹੀਂ ਹੈ। 23 ਮਾਰਚ, 2026 ਤੋਂ ਹੁਣ ਤੱਕ ਦੇਸ਼ ਭਰ 'ਚ ਲਗਭਗ 6.75 ਲੱਖ ਅਜਿਹੇ ਸਿਲੰਡਰ ਵੇਚੇ ਜਾ ਚੁੱਕੇ ਹਨ। ਇਸ ਤੋਂ ਇਲਾਵਾ, ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਨੇ 550 ਜਾਗਰੂਕਤਾ ਕੈਂਪ ਲਗਾ ਕੇ 6,700 ਤੋਂ ਵੱਧ ਸਿਲੰਡਰ ਵੰਡੇ ਹਨ।

ਘਰੇਲੂ ਐੱਲਪੀਜੀ ਸਿਲੰਡਰਾਂ ਦੀ ਡਿਲੀਵਰੀ ਆਮ ਬਣੀ ਹੋਈ ਹੈ; 1 ਮਾਰਚ, 2026 ਤੋਂ ਹੁਣ ਤੱਕ ਘਰਾਂ 'ਚ 18 ਕਰੋੜ ਚੋਂ ਵੱਧ ਸਿਲੰਡਰ ਸਪਲਾਈ ਕੀਤੇ ਗਏ। ਦੇਸ਼ 'ਚ ਐਲ.ਪੀ.ਜੀ. ਦੀ ਆਨਲਾਈਨ ਬੁਕਿੰਗ ਵੱਧ ਕੇ ਲਗਭਗ 97 ਫੀਸਦੀ ਹੋ ਗਈ ਹੈ। ਸਿਲੰਡਰਾਂ ਦੀ ਹੇਰਾਫੇਰੀ ਰੋਕਣ ਦੇ ਮਕਸਦ ਨਾਲ ਡਿਲੀਵਰੀ ਪ੍ਰਮਾਣਿਕਤਾ ਕੋਡ (DAC) 'ਤੇ ਆਧਾਰਤ ਡਿਲੀਵਰੀ ਵਧ ਕੇ ਲਗਭਗ 90 ਫੀਸਦੀ ਹੋ ਗਈ ਹੈ।ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਕਿਸੇ ਵੀ ਗੈਸ ਏਜੰਸੀ ਕੋਲ ਸਟਾਕ ਦੀ ਕਮੀ ਨਹੀਂ ਹੈ ਅਤੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਗਲਤ ਅਫਵਾਹਾਂ ਵੱਲ ਧਿਆਨ ਨਾ ਦੇਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News