ਕੌਮਾਂਤਰੀ ਅੰਟਾਰਕਟਿਕ ਮੁਹਿੰਮ ਲਈ ਚੁਣੇ ਗਏ ਜੰਮੂ-ਕਸ਼ਮੀਰ ਦੇ ਆਈ.ਆਰ.ਐੱਸ. ਅਧਿਕਾਰੀ ਅਫਾਕ

02/23/2018 4:21:07 AM

ਜੰਮੂ (ਬਨਿਹਾਲ)— ਜੰਮੂ-ਕਸ਼ਮੀਰ ਵਿਚ ਰਾਮਬਨ ਜ਼ਿਲੇ ਦੀ ਇਕ ਬਸਤੀ ਦੇ ਵਾਸੀ ਆਈ. ਆਰ. ਐੱਸ. ਅਧਿਕਾਰੀ 30 ਸਾਲਾ ਅਫਾਕ ਅਹਿਮਦ ਗਿਰੀ ਨੂੰ 27 ਫਰਵਰੀ ਤੋਂ ਸ਼ੁਰੂ ਹੋ ਰਹੀ ਕੌਮਾਂਤਰੀ ਅੰਟਾਰਕਟਿਕ ਮੁਹਿੰਮ ਲਈ 80 ਮਾਹਰਾਂ ਦੀ ਟੀਮ ਵਿਚ ਥਾਂ ਮਿਲੀ ਹੈ।
ਸਾਲ 2015 ਦੇ ਆਈ. ਆਰ. ਐੱਸ. ਅਧਿਕਾਰੀ ਗਿਰੀ ਫਿਲਹਾਲ ਇੰਦੌਰ ਵਿਚ ਕੇਂਦਰੀ ਕਸਟਮ ਤੇ ਐਕਸਾਈਜ਼ ਡਿਊਟੀ ਬੋਰਡ ਵਿਚ ਸਹਾਇਕ ਕਮਿਸ਼ਨਰ ਹਨ। ਉਨ੍ਹਾਂ ਨੂੰ 27 ਫਰਵਰੀ ਤੋਂ 12 ਮਾਰਚ ਦੌਰਾਨ ਹੋਣ ਵਾਲੀ ਕੌਮਾਂਤਰੀ ਅੰਟਾਰਕਟਿਕ ਮੁਹਿੰਮ ਲਈ 80 ਵਾਤਾਵਰਣਵਾਦੀ ਤੇ ਜਲਵਾਯੂ ਬਦਲਾਅ ਮਾਹਰਾਂ ਦੇ ਕੌਮਾਂਤਰੀ ਸਮੂਹ ਦਾ ਮੈਂਬਰ ਚੁਣਿਆ ਗਿਆ ਹੈ। 
ਗਿਰੀ ਨੇ ਕਿਹਾ ਕਿ ਭਾਰਤ ਦੇ ਪ੍ਰਤੀਨਿਧੀ ਦੇ ਤੌਰ 'ਤੇ ਕੌਮਾਂਤਰੀ ਅੰਟਾਰਕਟਿਕ ਮੁਹਿੰਮ ਲਈ ਮੇਰੀ ਚੋਣ ਅਤੇ ਮੇਰੇ ਪਰਿਵਾਰ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਮੈਂ ਜਲਵਾਯੂ ਬਦਲਾਅ ਦਾ ਅਧਿਐਨ ਕਰਨਾ ਚਾਹੁੰਦਾ ਹਾਂ ਅਤੇ ਜਿੰਨੀ ਡੂੰਘਾਈ ਨਾਲ ਮੈਂ ਸਮਝ ਸਕਾਂ, ਸਮਝਣਾ ਚਾਹੁੰਦਾ ਹਾਂ। ਮੈਂ ਸੀ. ਬੀ. ਈ. ਸੀ. ਅਤੇ ਭਾਰਤ ਸਰਕਾਰ ਵਲੋਂ ਮੈਨੂੰ ਇਸ ਮੁਹਿੰਮ 'ਤੇ ਭੇਜਣ ਲਈ ਧੰਨਵਾਦੀ ਹਾਂ। ਭਾਰਤੀ ਸਮੂਹ ਵਿਚ ਗਿਰੀ ਸਮੇਤ 15 ਲੋਕ ਹਨ।


Related News