ਚੱਲਦੀ ਰੇਲ ਗੱਡੀ 'ਚ ਸੀਟ 'ਤੇ ਬੈਠੇ ਯਾਤਰੀ ਦੀ ਧੌਣ ਦੇ ਆਰ-ਪਾਰ ਹੋ ਗਿਆ ਲੋਹੇ ਦਾ ਸਰੀਆ, ਦਰਦਨਾਕ ਮੌਤ

Friday, Dec 02, 2022 - 05:16 PM (IST)

ਚੱਲਦੀ ਰੇਲ ਗੱਡੀ 'ਚ ਸੀਟ 'ਤੇ ਬੈਠੇ ਯਾਤਰੀ ਦੀ ਧੌਣ ਦੇ ਆਰ-ਪਾਰ ਹੋ ਗਿਆ ਲੋਹੇ ਦਾ ਸਰੀਆ, ਦਰਦਨਾਕ ਮੌਤ

ਅਲੀਗੜ੍ਹ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਕਰੀਬ 35 ਕਿਲੋਮੀਟਰ ਪਹਿਲੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ-ਪੁਰੀ ਜਾ ਰਹੀ ਨੀਲਾਂਚਲ ਐਕਸਪ੍ਰੈੱਸ ਦੇ ਜਨਰਲ ਡੱਬੇ ਦੀ ਖਿੜਕੀ ਤੋੜ ਕੇ ਇਕ ਲੋਹੇ ਦੀ ਰਾਡ ਯਾਤਰੀ ਦੀ ਗਰਦਨ 'ਚ ਵੜ ਗਈ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਉੱਤਰੀ ਮੱਧ ਰੇਲਵੇ (ਐੱਨਸੀਆਰ) ਦੇ ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਦੱਸਿਆ,"ਦਿੱਲੀ ਤੋਂ ਨੀਲਾਂਚਲ ਐਕਸਪ੍ਰੈੱਸ (12876) ਰੇਲਗੱਡੀ ਸ਼ੁੱਕਰਵਾਰ ਸਵੇਰੇ ਕਰੀਬ 8.45 ਵਜੇ ਦਨਵਰ ਸੋਮਨਾ ਖੇਤਰ ਤੋਂ ਲੰਘ ਰਹੀ ਸੀ, ਜਦੋਂ ਇਕ ਲੋਹੇ ਦੀ ਰਾਡ ਟੁੱਟ ਗਈ। ਖਿੜਕੀ ਦਾ ਸ਼ੀਸ਼ਾ ਤੋੜ ਕੇ ਜਨਰਲ ਡੱਬੇ 'ਚ ਖਿੜਕੀ ਕੋਲ ਬੈਠੇ ਹਰੀਕੇਸ਼ ਕੁਮਾਰ ਦੂਬੇ (ਲਗਭਗ 34 ਸਾਲ) ਦੇ ਗਲ 'ਚ ਵੜ ਗਈ, ਜਿਸ ਨਾਲ ਉਹ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ : 8ਵੀਂ ਜਮਾਤ ਦੀ ਵਿਦਿਆਰਥਣ ਨਾਲ 2 ਸਹਿਪਾਠੀਆਂ ਨੇ ਕਲਾਸ 'ਚ ਕੀਤਾ ਜਬਰ ਜ਼ਿਨਾਹ

ਉਨ੍ਹਾਂ ਦੱਸਿਆ ਕਿ ਰੇਲ ਕਰਮਚਾਰੀਆਂ ਨੇ ਤੁਰੰਤ ਕਰੀਬ 35 ਕਿਲੋਮੀਟਰ ਦੂਰ ਅਲੀਗੜ੍ਹ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜਦੋਂ ਰੇਲ ਗੱਡੀ ਅਲੀਗੜ੍ਹ ਰੇਲਵੇ ਸਟੇਸ਼ਨ 'ਤੇ ਪਹੁੰਚੀ ਤਾਂ ਰੇਲਵੇ ਕਰਮਚਾਰੀਆਂ ਨੇ ਦੁਬੇ ਨੂੰ ਹੇਠਾਂ ਉਤਾਰਿਆ ਅਤੇ ਤੁਰੰਤ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਪਾਧਿਆਏ ਨੇ ਦੱਸਿਆ ਕਿ ਘਟਨਾ ਦੀ ਸੂਚਨਾ 'ਤੇ ਰੇਲਵੇ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਜੀਆਰਪੀ ਅਤੇ ਸੀਆਰਪੀਐਫ ਨੂੰ ਸੌਂਪ ਦਿੱਤੀ ਗਈ ਹੈ। ਉਸ ਨੇ ਦੱਸਿਆ ਕਿ ਦੁਬੇ ਸੁਲਤਾਨਪੁਰ ਦਾ ਰਹਿਣ ਵਾਲਾ ਸੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਵੇਂ ਲੋਹੇ ਦੀ ਰਾਡ ਖਿੜਕੀ ਦਾ ਸ਼ੀਸ਼ਾ ਤੋੜ ਕੇ ਚੱਲਦੀ ਰੇਲਗੱਡੀ ਦੇ ਡੱਬੇ ਦੇ ਅੰਦਰ ਵੜ ਗਈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News