ਰੇਲ ਯਾਤਰੀਆਂ ਲਈ ਖ਼ੁਸ਼ਖ਼ਬਰੀ, 14 ਫਰਵਰੀ ਤੋਂ ਫਿਰ ਸਾਰੀਆਂ ਟਰੇਨਾਂ ’ਚ ਮਿਲੇਗਾ ਭੋਜਨ
Saturday, Feb 12, 2022 - 11:18 AM (IST)
ਨਵੀਂ ਦਿੱਲੀ– ਜੇਕਰ ਤੁਸੀਂ ਵੀ ਰੇਲ ’ਚ ਸਫ਼ਰ ਕਰਦੇ ਹੋ ਤਾਂ ਤੁਹਾਡੇ ਲਈ ਰੇਲਵੇ ਵਲੋਂ ਇਕ ਵੱਡੀ ਖ਼ੁਸ਼ਖ਼ਬਰੀ ਹੈ। ਰੇਲ ਯਾਤਰੀਆਂ ਦੀ ਸਹੂਲਤ ਲਈ ਭਾਰਤੀ ਰੇਲਵੇ ਨੇ ਟਰੇਨਾਂ ’ਚ ‘ਪਕਿਆ ਹੋਇਆ ਭੋਜਨ’ ਵਿਵਸਥਾ ਫਿਰ ਤੋਂ ਬਹਾਲ ਕਰ ਦਿੱਤੀ ਹੈ। ਲੰਮੀ ਦੂਰੀ ਦੀਆਂ ਜ਼ਿਆਦਾਤਰ ਟਰੇਨਾਂ ’ਚ ਖਾਣ-ਪੀਣ ਦੀ ਸਹੂਲਤ ਪਹਿਲਾਂ ਵਾਂਗ ਸ਼ੁਰੂ ਹੋ ਗਈ ਹੈ। 14 ਫਰਵਰੀ ਤਕ ਸਾਰੀਆਂ ਟਰੇਨਾਂ (100 ਫ਼ੀਸਦੀ ਟਰੇਨਾਂ) ’ਚ ਪਕਿਆ ਹੋਇਆ ਖਾਣਾ ਯਾਤਰੀਆਂ ਨੂੰ ਮਿਲਣ ਲੱਗੇਗਾ। ਇਹ ਵਿਵਸਥਾ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਟਿਡ (ਆਈ. ਆਰ. ਸੀ. ਟੀ. ਸੀ.) ਸੰਭਾਲ ਰਹੀ ਹੈ। ਯਾਤਰਾ ਕਰਨ ਵਾਲੇ ਯਾਤਰੀਆਂ ਦੀਆਂ ਲੋੜਾਂ ਅਤੇ ਦੇਸ਼ ਭਰ ’ਚ ਕੋਵਿਡ ਪਾਬੰਦੀਆਂ ’ਚ ਢਿੱਲ ਦੇ ਨਾਲ ਆਈ.ਆਰ.ਸੀ.ਟੀ.ਸੀ. ਰੇਲਾਂ ’ਚ ਪਕੇ ਹੋਏ ਭੋਜਨ ਦੀਆਂ ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਹ ਵੀ ਪੜ੍ਹੋ– ਮਾਂ ਨੇ ਖ਼ਤਰੇ 'ਚ ਪਾਈ ਪੁੱਤਰ ਦੀ ਜਾਨ, ਇਸ ਵਜ੍ਹਾ ਕਰਕੇ ਸਾੜ੍ਹੀ ਨਾਲ ਬੰਨ੍ਹ 10ਵੀਂ ਮੰਜ਼ਿਲ ਤੋਂ ਹੇਠਾਂ ਲਟਕਾਇਆ
ਇਹ ਵੀ ਪੜ੍ਹੋ– ਗੁਰੂਗ੍ਰਾਮ ਹਾਦਸਾ: ਇਮਾਰਤ ਦੇ ਮਲਬੇ ’ਚੋਂ 18 ਘੰਟਿਆਂ ਬਾਅਦ ਜ਼ਿੰਦਾ ਕੱਢਿਆ ਗਿਆ ਵਿਅਕਤੀ
ਰੇਲਵੇ ਬੋਰਡ ਤੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਪਕੇ ਹੋਏ ਭੋਜਨ ਦੀ ਬਹਾਲੀ ਪੂਰੀਆਂ ਸਾਵਧਾਨੀਆਂ ਦੇ ਨਾਲ ਯਾਤਰੀਆਂ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਕੀਤੀ ਗਈ ਹੈ। ਇਸ ਤਰ੍ਹਾਂ ਦੀਆਂ ਸੇਵਾਵਾਂ ਲਗਭਗ 428 ਰੇਲਾਂ ’ਚ ਪਕੇ ਹੋਏ ਭੋਜਨ ਦੇ ਰੂਪ ’ਚ ਬਹਾਲ ਕੀਤੀਆਂ ਜਾ ਚੁੱਕੀਆਂ ਹਨ। ਕੋਰੋਨਾ ਦੇ ਮਾਮਲਿਆਂ ’ਚ ਆ ਰਹੀ ਗਿਰਾਵਟ ਨੂੰ ਵੇਖਦੇ ਹੋਏ 21 ਦਸੰਬਰ ਤੋਂ ਹੀ ਕਰੀਬ 30 ਫ਼ੀਸਦੀ ਅਤੇ 22 ਜਨਵਰੀ ਤਕ 80 ਫ਼ੀਸਦੀ ਪਕੇ ਹੋਏ ਭੋਜਨ ਦੀ ਸੇਵਾ ਦੀ ਬਹਾਲੀ ਸ਼ੁਰੂ ਕਰ ਦਿੱਤੀ ਗਈ ਸੀ। ਬਾਕੀ 20 ਫ਼ੀਸਦੀ 14 ਫਰਵਰੀ ਤਕ ਬਹਾਰ ਕਰ ਦਿੱਤਾ ਜਾਵੇਗਾ। ਪ੍ਰੀਮੀਅਮ ਰੇਲਾਂ (ਰਾਜਧਾਨੀ, ਸ਼ਤਾਬਦੀ, ਦੁਰੰਤੋ) ’ਚ ਪਕਿਆ ਹੋਇਆ ਭੋਜਨ ਪਹਿਲਾਂ ਹੀ 21 ਦਸੰਬਰ ਤੋਂ ਬਹਾਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ– 10 ਸਾਲਾਂ ਬੱਚੇ ਦਾ ਬੇਰਹਿਮੀ ਨਾਲ ਕਤਲ, ਕਿੱਲ ਨਾਲ ਕੱਢੀਆਂ ਅੱਖਾਂ
23 ਮਾਰਚ 2020 ਨੂੰ ਕੋਰੋਨਾ ਲਾਗ ਮਹਾਮਾਰੀ ਕਾਰਨ ਸੁਰੱਖਿਆ ਉਪਾਵਾਂ ਨੂੰ ਵੇਖਦੇ ਹੋਏ ਖਾਣ-ਪੀਣ ਦੀਆਂ ਸੇਵਾਵਾਂ ’ਤੇ ਰੋਕ ਲਗਾ ਦਿੱਤੀ ਗਈ ਸੀ। ਮਹਾਮਾਰੀ ਨੂੰ ਵੇਖਦੇ ਹੋਏ ਖਾਣ-ਪੀਣ ਦੀਆਂ ਸੁਵਿਧਾਵਾਂ ’ਚ ਉੱਚ-ਮਾਰਤਰਾ ’ਚ ਸਿਹਤਮੰਦ ਤੱਤ ਸ਼ਾਮਿਲ ਕੀਤੇ ਗਏ ਹਨ ਤਾਂ ਜੋ ਯਾਤਰੀਆਂ ਨੂੰ ਪੌਸ਼ਟਿਕ ਭੋਜਨ ਮਿਲ ਸਕੇ ਅਤੇ ਉਹ ਅਸੁਰੱਖਿਅਤ ਮਹਿਸੂਸ ਕਰ ਸਕਣ।
ਇਹ ਵੀ ਪੜ੍ਹੋ– ਆਨੰਦ ਮਹਿੰਦਰਾ ਨੇ ਸ਼ੇਅਰ ਕੀਤੀ ‘ਹਿੰਦੁਸਤਾਨ ਦੀ ਅੰਤਿਮ ਦੁਕਾਨ’ ਦੀ ਫੋਟੋ