IRB ਦੇ ਜਵਾਨ ਨੇ 3 ਲੋਕਾਂ ਦਾ ਗੋਲੀ ਮਾਰ ਕੇ ਕੀਤਾ ਕਤਲ

01/17/2018 1:44:23 AM

ਪੁਣੇ—ਮਹਾਰਾਸ਼ਟਰ ਦੇ ਪੁਣੇ 'ਚ ਇਕ ਆਈ. ਆਰ. ਬੀ. (ਭਾਰਤੀ ਰਿਜ਼ਰਵ ਬਟਾਲੀਅਨ) ਜਵਾਨ ਨੇ 2 ਥਾਵਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਦੌਰਾਨ 3 ਲੋਕਾਂ ਦੀ ਮੌਤ ਹੋ ਗਈ। ਪਹਿਲਾਂ ਉਸ ਨੇ ਇਕ ਚੌਰਾਹੇ 'ਤੇ ਜਾ ਕੇ ਗੋਲੀਬਾਰੀ ਕੀਤੀ ਅਤੇ ਫਿਰ ਇਕ ਬਾਜ਼ਾਰ 'ਚ ਜਾ ਕੇ ਗੋਲੀਆਂ ਚਲਾਈਆਂ। ਪੁਲਸ ਨੇ ਦੋਸ਼ੀ ਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਸ ਨੇ ਦੱਸਿਆ ਕਿ ਦੋਸ਼ੀ ਸੰਜੇ ਬਲੀਰਾਮ ਸ਼ਿੰਦੇ ਨੂੰ ਸ਼ਿਰੂਰ ਨੇੜੇ ਸੂਪਾ ਪਿੰਡ ਤੋਂ ਗ੍ਰਿਫਤਾਰ ਕੀਤਾ। ਪੁਲਸ ਨੇ ਦੱਸਿਆ ਕਿ ਸ਼ਿੰਦੇ ਨੇ ਦੌਣ ਨਗਰ 'ਚ 2 ਵੱਖ-ਵੱਖ ਸਥਾਨ ਨਗਰ ਮੋਰੀ ਅਤੇ ਬੋਰਵਾਕੇ ਨਗਰ 'ਚ ਗੋਲੀਬਾਰੀ ਕਰਕੇ ਤਿੰਨ ਵਿਅਕਤੀਆਂ ਦਾ ਕਤਲ ਕਰ ਦਿੱਤਾ। ਕੋਲਹਾਪੁਰ ਰੇਂਜ ਦੇ ਪੁਲਸ ਇੰਸਪੈਕਟਰ ਵਿਸ਼ਵਾਸ ਨਾਗਰੇ ਪਾਟਿਲ ਨੇ ਕਿਹਾ ਕਿ ਸ਼ੁਰੂ 'ਚ ਪੁਲਸ ਨੇ ਸੋਚਿਆ ਸੀ ਕਿ ਉਹ ਆਪਣੇ ਮਕਾਨ 'ਚ ਲੁਕਿਆ ਹੋਇਆ ਹੈ, ਜਦੋਂ ਇਕ ਪੁਲਸ ਇੰਸਪੈਕਟਰ ਨੇ ਉਸ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਸ ਨੇ ਪੁਲਸ ਨੂੰ ਉਲਝਾਇਆ ਕਿ ਉਹ ਸੋਲਾਪੁਰ ਵੱਲ ਜਾ ਰਿਹਾ ਹੈ।
ਪਾਟਿਲ ਨੇ ਦੱਸਿਆ ਕਿ ਉਸ ਦੇ ਫੋਨ ਦੀ ਲੋਕੇਸ਼ਨ ਨੇ ਉਸ ਦੇ ਝੂਠ ਦਾ ਖੁਲ੍ਹਾਸਾ ਕੀਤਾ, ਜਿਸ ਤੋਂ ਉਸ ਦੀ ਸਹੀ ਲੋਕੇਸ਼ਨ ਦਾ ਪਤਾ ਲੱਗਿਆ ਅਤੇ ਪੁਲਸ ਨੇ ਉਸ ਨੂੰ ਸੁਪਾ ਤੋਂ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ 9 ਐਮ. ਐਮ. ਦੀ ਇਕ ਪਿਸਤੌਲ ਅਤੇ 2 ਮੈਗਜ਼ੀਨ ਜ਼ਬਤ ਕੀਤੀਆਂ। 


Related News