ਈਰਾਨ ਤੋਂ ਜੈਸਲਮੇਰ ਲਿਆਂਦੇ ਗਏ 484 ਭਾਰਤੀਆਂ ਦੀ ਰਿਪੋਰਟ ਆਈ ਨੈਗੇਟਿਵ

03/23/2020 1:28:36 PM

ਜੈਸਲਮੇਰ— ਜੈਸਲਮੇਰ 'ਚ ਰਾਹਤ ਭਰੀ ਖਬਰ ਹੈ ਕਿ ਇੱਥੇ ਹੁਣ ਤੱਕ ਇਕ ਵੀ ਕੋਰੋਨਾ ਵਾਇਰਸ ਦਾ ਮਰੀਜ਼ ਨਹੀਂ ਮਿਲਿਆ। ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਈਰਾਨ ਤੋਂ ਜੈਸਲਮੇਰ ਲਿਆਂਦੇ ਗਏ 484 ਭਾਰਤੀਆਂ ਦੀ ਕੋਰੋਨਾ ਜਾਂਚ ਰਿਪੋਰਟ ਨੈਗੇਟਿਵ ਪਾਈ ਗਈ ਹੈ। ਇਸ ਤੋਂ ਬਾਅਦ ਫੌਜ, ਜ਼ਿਲਾ ਪ੍ਰਸ਼ਾਸਨ ਅਤੇ ਜੈਸਲਮੇਰ ਵਾਸੀਆਂ ਨੇ ਰਾਹਤ ਦਾ ਸਾਹ ਲਿਆ। ਫੌਜ ਸੂਤਰਾਂ ਨੇ ਦੱਸਿਆ ਕਿ 5 ਪੜਾਵਾਂ 'ਚ ਈਰਾਨ ਤੋਂ 484 ਭਾਰਤੀਆਂ ਨੂੰ ਜੈਸਲਮੇਰ ਲਿਆਂਦਾ ਗਿਆ ਸੀ, ਜਿਨ੍ਹਾਂ ਦੀ ਸ਼ੁਰੂਆਤੀ ਜਾਂਚ ਨੈਗੇਟਿਵ ਸੀ ਪਰ ਚੌਕਸੀ ਦੇ ਤੌਰ 'ਤੇ ਇਨ੍ਹਾਂ ਦੇ ਨਮੂਨੇ ਮੁੜ ਜਾਂਚ ਲਈ ਭੇਜੇ ਗਏ, ਜਿਸ ਦੀ ਰਿਪੋਰਟ ਨੈਗੇਟਿਵ ਹੈ। 

ਈਰਾਨ ਤੋਂ ਆਏ 484 ਭਾਰਤੀਆਂ ਨੂੰ ਚੌਕਸੀ ਦੇ ਤੌਰ 'ਤੇ ਜੈਸਲਮੇਰ ਦੇ ਫੌਜ ਖੇਤਰ 'ਚ ਆਈਸੋਲੇਟ ਕੀਤਾ ਗਿਆ ਸੀ। ਕਰੀਬ 9 ਦਿਨਾਂ ਬਾਅਦ ਇਨ੍ਹਾਂ ਦੀ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ ਫੌਜ, ਜ਼ਿਲਾ ਪ੍ਰਸ਼ਾਸਨ ਅਤੇ ਜੈਸਲਮੇਰ ਵਾਸੀਆਂ ਨੇ ਰਾਹਤ ਦਾ ਸਾਹ ਲਿਆ। ਫੌਜ ਇਨ੍ਹਾਂ ਦਾ ਪੂਰਾ ਧਿਆਨ ਰੱਖ ਰਹੀ ਹੈ। ਇਨ੍ਹਾਂ ਦੀ ਰੂਟੀਨ ਸ਼ੁਰੂ ਤੋਂ ਆਮ ਨਾਗਰਿਕਾਂ ਦੀ ਤਰ੍ਹਾਂ ਰੱਖੀ ਗਈ ਸੀ। ਇਨ੍ਹਾਂ ਦੇ ਖਾਣ-ਪੀਣ, ਮਨੋਰੰਜਨ ਆਦਿ ਦੀਆਂ ਵਿਵਸਥਾਵਾਂ ਕੀਤੀਆਂ ਗਈਆਂ ਸਨ।


DIsha

Content Editor

Related News