ਇਰਾਨ ਨੇ ਫੜ ਲਿਆ ਭਾਰਤ ਆਉਂਦਾ ਜਹਾਜ਼ ! ਭਾਰਤੀ ਕੈਪਟਨ ਦੇ ਪਰਿਵਾਰ ਨੇ ਸਰਕਾਰ ਅੱਗੇ ਲਾਈ ਗੁਹਾਰ

Saturday, Apr 25, 2026 - 11:27 AM (IST)

ਇਰਾਨ ਨੇ ਫੜ ਲਿਆ ਭਾਰਤ ਆਉਂਦਾ ਜਹਾਜ਼ ! ਭਾਰਤੀ ਕੈਪਟਨ ਦੇ ਪਰਿਵਾਰ ਨੇ ਸਰਕਾਰ ਅੱਗੇ ਲਾਈ ਗੁਹਾਰ

ਨੈਸ਼ਨਲ ਡੈਸਕ- ਇਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ (IRGC) ਨੇ ਸਟ੍ਰੇਟ ਆਫ਼ ਹੋਰਮੁਜ਼ ਵਿੱਚ ਭਾਰਤ ਆ ਰਹੇ ਇੱਕ ਕੰਟੇਨਰ ਜਹਾਜ਼ ਨੂੰ ਜ਼ਬਤ ਕਰ ਲਿਆ ਹੈ। ਇਸ ਜਹਾਜ਼ ਵਿੱਚ ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਦਾ ਰਹਿਣ ਵਾਲਾ ਮਰਚੈਂਟ ਨੇਵੀ ਅਫ਼ਸਰ ਸੰਜੇ ਮਹਾਰ ਵੀ ਮੌਜੂਦ ਹੈ। ਸੰਜੇ ਇਸ ਜਹਾਜ਼ ਵਿੱਚ ਵਾਈਸ ਕੈਪਟਨ ਵਜੋਂ ਤਾਇਨਾਤ ਹੈ।

ਇਰਾਨ ਵੱਲੋਂ ਜ਼ਬਤ ਕੀਤੇ ਗਏ ਇਸ ਜਹਾਜ਼ ਦਾ ਨਾਮ 'ਏਪਾਮਿਨੋਂਡਸ' ਹੈ, ਜੋ ਕਿ ਬੁੱਧਵਾਰ (22 ਅਪ੍ਰੈਲ) ਨੂੰ ਲਾਈਬੇਰੀਆ ਦੇ ਝੰਡੇ ਹੇਠ ਹੋਰਮੁਜ਼ ਪਾਰ ਕਰ ਰਿਹਾ ਸੀ ਅਤੇ ਗੁਜਰਾਤ ਦੇ ਮੁੰਦਰਾ ਪੋਰਟ ਵੱਲ ਆ ਰਿਹਾ ਸੀ। ਸੰਜੇ ਮਹਾਰ ਨੇ ਆਪਣੇ ਪਰਿਵਾਰ ਨੂੰ ਭੇਜੀ ਇਕ ਵੀਡੀਓ 'ਚ ਦੱਸਿਆ ਕਿ ਜਦੋਂ ਜਹਾਜ਼ ਹੋਰਮੁਜ਼ ਪਾਰ ਕਰ ਰਿਹਾ ਸੀ, ਤਾਂ ਇਰਾਨੀ ਫੌਜ ਵੱਲੋਂ ਫਾਇਰਿੰਗ ਕੀਤੀ ਗਈ। ਫਾਇਰਿੰਗ ਤੋਂ ਬਾਅਦ ਜਹਾਜ਼ ਦੇ ਸਾਰੇ 21 ਕਰੂ ਮੈਂਬਰ ਸੁਰੱਖਿਆ ਲਈ ਜਹਾਜ਼ ਦੇ ਅੰਦਰ ਚਲੇ ਗਏ, ਜਿਸ ਮਗਰੋਂ ਇਰਾਨ ਨੇ ਜਹਾਜ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ। 

ਇਹ ਵੀ ਪੜ੍ਹੋ- ਹੋਵੇਗਾ Internet Blackout ! 'ਖਿਡੌਣਾ' ਬਣ ਕੇ ਰਹਿ ਜਾਣਗੇ ਫ਼ੋਨ, ਇਰਾਨ ਦੇ ਨਿਸ਼ਾਨੇ 'ਤੇ Digital ਦੁਨੀਆ

ਇਸ ਜਹਾਜ਼ 'ਤੇ ਭਾਰਤ ਤੋਂ ਇਲਾਵਾ ਫਿਲੀਪੀਨਜ਼, ਯੂਕ੍ਰੇਨ ਅਤੇ ਸ਼੍ਰੀਲੰਕਾ ਦੇ ਨਾਗਰਿਕ ਵੀ ਸਵਾਰ ਹਨ। ਸੰਜੇ ਨੇ ਪੁਸ਼ਟੀ ਕੀਤੀ ਹੈ ਕਿ ਫਿਲਹਾਲ ਸਾਰੇ ਕਰੂ ਮੈਂਬਰ ਸੁਰੱਖਿਅਤ ਹਨ। ਉੱਥੇ ਹੀ ਕਈ ਰਿਪੋਰਟਾਂ ਅਨੁਸਾਰ, ਇਰਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਹਾਜ਼ ਦੇ ਨੈਵੀਗੇਸ਼ਨ ਸਿਸਟਮ ਨਾਲ ਛੇੜਛਾੜ ਕੀਤੀ ਗਈ ਸੀ, ਜਿਸ ਕਾਰਨ ਸਮੁੰਦਰੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਰਿਹਾ ਸੀ। ਇਸੇ ਆਧਾਰ 'ਤੇ IRGC ਨੇ ਜਹਾਜ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਇਰਾਨੀ ਤੱਟ ਵੱਲ ਮੋੜ ਦਿੱਤਾ। 

ਇਸ ਮਾਮਲੇ 'ਚ ਸੰਜੇ ਦੇ ਪਿਤਾ ਓਮ ਪ੍ਰਕਾਸ਼ ਮਹਾਰ ਅਤੇ ਭਰਾ ਸੁਭਾਸ਼ ਨੇ ਦੱਸਿਆ ਕਿ ਸੰਜੇ ਪਿਛਲੇ 15 ਸਾਲਾਂ ਤੋਂ ਮਰਚੈਂਟ ਨੇਵੀ ਵਿੱਚ ਸੇਵਾ ਨਿਭਾ ਰਿਹਾ ਹੈ। ਪਰਿਵਾਰ ਨੇ ਸਥਾਨਕ ਵਿਧਾਇਕ ਜੈਦੀਪ ਬਿਹਾਨੀ ਰਾਹੀਂ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਇਆ ਜਾਵੇ।

ਇਹ ਵੀ ਪੜ੍ਹੋ- Good News ; ਭਾਰਤੀਆਂ ਲਈ 'Visa Free' ਹੋਇਆ ਫਰਾਂਸ ! ਪਰ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News