ਜਲਦ ਖ਼ਤਮ ਹੋ ਜਾਣਗੇ ਤੇਲ-ਗੈਸ! ਪਾਕਿਸਤਾਨ ਨੇ ਇਕ ਮਹੀਨਾ ਵਧਾਈਆਂ ਪਾਬੰਦੀਆਂ
Tuesday, May 12, 2026 - 01:52 PM (IST)
ਇਸਲਾਮਾਬਾਦ (ਪੀ.ਟੀ.ਆਈ.): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਅਤੇ ਅਨਿਸ਼ਚਿਤਤਾ ਦੇ ਮੱਦੇਨਜ਼ਰ ਦੇਸ਼ ਵਿਆਪੀ ਸੰਜਮ ਨਾਲ ਵਰਤੋਂ ਮੁਹਿੰਮ (Austerity Drive) ਨੂੰ 13 ਜੂਨ ਤੱਕ ਵਧਾ ਦਿੱਤਾ ਹੈ। ਇਹ ਫੈਸਲਾ ਅਮਰੀਕਾ ਅਤੇ ਈਰਾਨ ਵਿਚਾਲੇ ਜੰਗ ਨੂੰ ਖ਼ਤਮ ਕਰਨ ਲਈ ਕਿਸੇ ਸਮਝੌਤੇ 'ਤੇ ਨਾ ਪਹੁੰਚ ਸਕਣ ਕਾਰਨ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਸਖ਼ਤ ਕਦਮ ਪਹਿਲਾਂ ਦੋ ਮਹੀਨਿਆਂ ਲਈ ਲਾਗੂ ਕੀਤੇ ਗਏ ਸਨ, ਪਰ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਇੱਕ ਮਹੀਨੇ ਤੋਂ ਵੱਧ ਸਮੇਂ ਲਈ ਹੋਰ ਵਧਾ ਦਿੱਤਾ ਗਿਆ ਹੈ।
ਸਰਕਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਫੈਸਲਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਐਤਵਾਰ ਨੂੰ ਈਰਾਨ ਦੀ ਜੰਗ ਖ਼ਤਮ ਕਰਨ ਦੀ ਤਜਵੀਜ਼ ਨੂੰ 'ਪੂਰੀ ਤਰ੍ਹਾਂ ਅਸਵੀਕਾਰਨਯੋਗ' ਦੱਸਦਿਆਂ ਰੱਦ ਕਰਨ ਤੋਂ ਬਾਅਦ ਲਿਆ ਗਿਆ ਹੈ।ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਤੇਲ ਦੀ ਬਚਤ ਅਤੇ ਵਾਧੂ ਸੰਜਮ ਨਾਲ ਵਰਤੋਂ ਵਾਲੇ ਕਦਮਾਂ ਦੀ ਨਿਗਰਾਨੀ ਕਰਨ ਵਾਲੀ ਕਮੇਟੀ ਦੀਆਂ ਸਿਫ਼ਾਰਸ਼ਾਂ 'ਤੇ ਮੋਹਰ ਲਗਾ ਦਿੱਤੀ ਹੈ, ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈਆਂ ਹਨ। ਇਸ ਮੁਹਿੰਮ ਤਹਿਤ ਸਰਕਾਰ ਨੇ ਕਈ ਸਖ਼ਤ ਨਿਯਮ ਲਾਗੂ ਕੀਤੇ ਹਨ, ਜਿਨ੍ਹਾਂ ਵਿਚ ਸਰਕਾਰੀ ਵਾਹਨਾਂ ਲਈ ਤੇਲ ਭੱਤੇ ਵਿੱਚ 50 ਫੀਸਦੀ ਦੀ ਕਟੌਤੀ ਕੀਤੀ ਗਈ ਹੈ, ਹਾਲਾਂਕਿ ਐਂਬੂਲੈਂਸਾਂ ਅਤੇ ਜਨਤਕ ਬੱਸਾਂ ਵਰਗੇ ਜ਼ਰੂਰੀ ਵਾਹਨਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ।ਲਗਭਗ 60 ਫੀਸਦੀ ਸਰਕਾਰੀ ਵਾਹਨਾਂ ਦੀ ਵਰਤੋਂ ਬੰਦ ਕਰ ਕਰ ਦਿੱਤੀ ਗਈ ਹੈ। ਦੇਸ਼ ਦੇ ਹਿੱਤਾਂ ਲਈ ਬਹੁਤ ਜ਼ਰੂਰੀ ਦੌਰਿਆਂ ਨੂੰ ਛੱਡ ਕੇ ਬਾਕੀ ਸਾਰੇ ਵਿਦੇਸ਼ੀ ਦੌਰਿਆਂ 'ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਸ਼੍ਰੀਲੰਕਾ ਦੀ ਵੱਡੀ ਕਾਰਵਾਈ, 173 ਭਾਰਤੀ ਗ੍ਰਿਫ਼ਤਾਰ
ਪਾਕਿਸਤਾਨ ਆਪਣੀ ਤੇਲ ਦੀ ਸਪਲਾਈ ਲਈ ਪੱਛਮੀ ਏਸ਼ੀਆ 'ਤੇ ਬਹੁਤ ਜ਼ਿਆਦਾ ਨਿਰਭਰ ਹੈ। 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ 'ਤੇ ਕੀਤੇ ਗਏ ਹਮਲੇ ਤੋਂ ਬਾਅਦ ਊਰਜਾ ਸਪਲਾਈ ਲਾਈਨਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਇਸ ਜੰਗ ਕਾਰਨ ਪਾਕਿਸਤਾਨ ਲਈ ਆਪਣੀਆਂ ਰਾਸ਼ਟਰੀ ਜ਼ਰੂਰਤਾਂ ਨੂੰ ਆਮ ਵਾਂਗ ਚਲਾਉਣਾ ਲਗਭਗ ਅਸੰਭਵ ਹੋ ਗਿਆ ਹੈ, ਜਿਸ ਕਾਰਨ ਸਰਕਾਰ ਨੂੰ ਇਹ ਸਖ਼ਤ ਕਿਫਾਇਤੀ ਕਦਮ ਚੁੱਕਣੇ ਪਏ ਹਨ
ਜਾਣੋ ਸੰਜਮ ਨਾਲ ਵਰਤੋਂ ਮੁਹਿੰਮ (Austerity Drive) ਬਾਰੇ
ਸੰਜਮ ਨਾਲ ਵਰਤੋਂ ਮੁਹਿੰਮ ਦਾ ਅਰਥ ਹੈ ਖਰਚਿਆਂ ਵਿੱਚ ਕਟੌਤੀ ਕਰਕੇ ਸਰੋਤਾਂ ਦੀ ਸੰਭਾਲ ਕਰਨ ਦੀਆਂ ਕੋਸ਼ਿਸ਼ਾਂ। ਸਰਕਾਰਾਂ ਅਜਿਹੇ ਉਪਾਅ ਉਦੋਂ ਕਰਦੀਆਂ ਹਨ ਜਦੋਂ ਕਿਸੇ ਦੇਸ਼ ਦੀ ਆਰਥਿਕ ਸਥਿਤੀ ਦਬਾਅ ਹੇਠ ਹੁੰਦੀ ਹੈ, ਬਾਲਣ ਜਾਂ ਜ਼ਰੂਰੀ ਵਸਤੂਆਂ ਦੀ ਕਮੀ ਹੁੰਦੀ ਹੈ, ਜਾਂ ਸਰਕਾਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੁੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
