ਹੁਣ ਭਾਰਤ ਵਿਚ ਤਿਆਰ ਹੋਵੇਗਾ ਆਈਫ਼ੋਨ, ਇਸ ਸ਼ਹਿਰ ਵਿਚ ਬਣ ਰਹੀ ਫੈਕਟਰੀ
Wednesday, Nov 16, 2022 - 12:24 AM (IST)
ਨਵੀਂ ਦਿੱਲੀ : ਕੇਂਦਰੀ ਦੂਰਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਵਿਚ ਆਈਫ਼ੋਨ ਬਣਾਉਣ ਲਈ ਐੱਪਲ ਦੀ ਸਭ ਤੋਂ ਵੱਡੀ ਫੈਕਟਰੀ ਬੈਂਗਲੁਰੂ ਦੇ ਹੋਸੂਰ ਨੇੜੇ ਸਥਾਪਤ ਕੀਤੀ ਜਾ ਰਹੀ ਹੈ। ਇਸ ਫੈਕਟਰੀ ਵਿਚ ਕਰੀਬ 60 ਹਜ਼ਾਰ ਲੋਕ ਕੰਮ ਕਰਨਗੇ।
ਵੈਸ਼ਨਵ ਨੇ ਆਦਿਵਾਸੀ ਗੌਰਵ ਦਿਵਸ ਸਮਾਰੋਹ 'ਚ ਕਿਹਾ ਕਿ ਰਾਂਚੀ ਅਤੇ ਹਜ਼ਾਰੀਬਾਗ ਦੇ ਆਲੇ-ਦੁਆਲੇ ਰਹਿਣ ਵਾਲੀਆਂ 6 ਹਜ਼ਾਰ ਆਦਿਵਾਸੀ ਔਰਤਾਂ ਨੂੰ ਆਈਫ਼ੋਨ ਬਣਾਉਣ ਦੀ ਸਿਖਲਾਈ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਨਾਜਾਇਜ਼ ਮਾਈਨਿੰਗ ਮਾਮਲੇ ’ਚ ਪੰਜਾਬ ਦੇ ਮੁੱਖ ਸਕੱਤਰ ਜੰਜੂਆ ਨੂੰ ਨੋਟਿਸ ਜਾਰੀ, ਜਾਣੋ ਪੂਰਾ ਮਾਮਲਾ
ਕੇਂਦਰੀ ਮੰਤਰੀ ਨੇ ਕਿਹਾ, “ਐੱਪਲ ਦਾ ਆਈਫ਼ੋਨ ਹੁਣ ਭਾਰਤ ਵਿਚ ਤਿਆਰ ਕੀਤਾ ਜਾ ਰਿਹਾ ਹੈ ਅਤੇ ਦੇਸ਼ ਵਿਚ ਇਸ ਦੀ ਸਭ ਤੋਂ ਵੱਡੀ ਫੈਕਟਰੀ ਬੈਂਗਲੁਰੂ ਨੇੜੇ ਹੋਸੂਰ ਵਿਚ ਸਥਾਪਤ ਕੀਤੀ ਜਾ ਰਹੀ ਹੈ। ਇਕ ਫੈਕਟਰੀ ਵਿਚ 60,000 ਲੋਕ ਕੰਮ ਕਰਨਗੇ। ਇਨ੍ਹਾਂ 'ਚੋਂ 6 ਹਜ਼ਾਰ ਰਾਂਚੀ ਅਤੇ ਹਜ਼ਾਰੀਬਾਗ ਦੇ ਆਲੇ-ਦੁਆਲੇ ਦੀਆਂ ਸਾਡੀਆਂ ਆਦਿਵਾਸੀ ਭੈਣਾਂ ਹਨ।
ਐੱਪਲ ਨੇ ਆਈਫੋਨ ਕਾਰਖ਼ਾਨਾ ਲਗਾਉਣ ਲਈ ਟਾਟਾ ਇਲੈਕਟ੍ਰਾਨਿਕਸ ਨੂੰ ਠੇਕਾ ਦਿੱਤਾ ਹੈ, ਜਿਸ ਦਾ ਹੋਸੂਰ ਵਿਚ ਪਲਾਂਟ ਹੈ। ਕੰਪਨੀ ਭਾਰਤ ਵਿਚ ਪ੍ਰਮੁੱਖ ਇਲੈਕਟ੍ਰੋਨਿਕਸ ਕੰਪਨੀਆਂ ਫੌਕਸਕਾਨ, ਵਿਸਟ੍ਰੋਨ ਅਤੇ ਪੈਗਾਟ੍ਰੋਨ ਤੋਂ ਆਈਫ਼ੋਨ ਬਣਾਉਂਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।