ਇਨ੍ਹਾਂ ਦੇਸ਼ਾਂ 'ਚ ਸਭ ਤੋਂ ਸਸਤਾ ਹੈ iPhone 17, ਭਾਰਤ ਨਾਲੋਂ 65000 ਰੁਪਏ ਤਕ ਘੱਟ ਹੈ ਕੀਮਤ
Wednesday, Sep 24, 2025 - 12:20 AM (IST)

ਗੈਜੇਟ ਡੈਸਕ- ਐਪਲ ਦਾ ਨਵਾਂ iPhone 17 ਹਾਲ ਹੀ 'ਚ ਲਾਂਚ ਹੋਇਆ ਹੈ ਅਤੇ ਭਾਰਤ 'ਚ ਇਸਦੀ ਕੀਮਤ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਇਥੇ iPhone 17 ਦੀ ਸ਼ੁਰੂਆਤੀ ਕੀਮਤ 82,900 ਰੁਪਏ ਹੈ, ਇਸ ਤੋਂ ਇਲਾਵਾ iPhone 17 Pro ਦੀ ਕੀਮਤ 1,34,900 ਰੁਪਏ, iPhone 17 Pro Max 1,69,900 ਰੁਪਏ ਅਤੇ Air ਦੀ ਕੀਮਤ 1,19,900 ਰੁਪਏ ਹੈ, ਜੋ ਕਈ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਹੈ। ਅਮਰੀਕਾ, ਦੁਬਈ, ਸਿੰਗਾਪੁਰ ਅਤੇ ਵਿਅਤਨਾਮ ਵਰਗੇ ਦੇਸ਼ਾਂ 'ਚ ਇਹ ਫੋਨ ਘੱਟ ਕੀਮਤ 'ਤੇ ਉਪਲੱਬਧ ਹੈ। ਆਓ ਜਾਣਦੇ ਹਾਂ ਕਿਹੜੇ ਦੇਸ਼ਾਂ 'ਚ iPhone 17 ਭਾਰਤ ਨਾਲੋਂ ਕਿੰਨਾ ਸਸਤਾ ਮਿਲ ਰਿਹਾ ਹੈ।
ਅਮਰੀਕਾ
ਅਮਰੀਕਾ ਨੂੰ ਹਮੇਸ਼ਾ ਆਈਫੋਨ ਖਰੀਦਣ ਲਈ ਸਭ ਤੋਂ ਕਿਫਾਇਤੀ ਜਗ੍ਹਾ ਮੰਨਿਆ ਜਾਂਦਾ ਹੈ। ਇਥੇ iPhone 17 ਦੀ ਸ਼ੁਰੂਆਤੀ ਕੀਮਤ 799 ਡਾਲਰ (ਕਰੀਬ 70,468 ਰੁਪਏ) ਹੈ। iPhone 17 Pro ਦੀ ਕੀਮਤ 1,099 ਡਾਲਰ (96,927 ਰੁਪਏ), iPhone 17 Pro Max ਦੀ ਕੀਮਤ 1,199 ਡਾਲਰ (1,05,747 ਰੁਪਏ) ਅਤੇ iPhone Air ਦੀ ਕੀਮਤ 999 ਡਾਲਰ (88,107 ਰੁਪਏ) ਹੈ।
ਕੈਨੇਡਾ
ਕੈਨੇਡਾ 'ਚ ਵੀ iPhone 17 ਭਾਰਤ ਨਾਲੋਂ ਸਸਤਾ ਹੈ। ਇਥੇ ਇਸਦੀ ਕੀਮਤ CAD 1,129 (ਕਰੀਬ 72,128 ਰੁਪਏ) ਹੈ। ਉਥੇ ਹੀ iPhone 17 Pro ਵੇਰੀਐਂਟ ਦੀ ਕੀਮਤ CAD 1,599 (1,02,154 ਰੁਪਏ), iPhone 17 Pro Max ਦੀ ਕੀਮਤ CAD 1,749 (1,11,737 ਰੁਪਏ) ਅਤੇ iPhone Air ਦੀ ਕੀਮਤ CAD 1,449 (92,571 ਰੁਪਏ) ਹੈ।
ਇਹ ਵੀ ਪੜ੍ਹੋ- iPhone 'ਤੇ ਹੁਣ ਤਕ ਦਾ ਸਭ ਤੋਂ ਵੱਡਾ ਡਿਸਕਾਊਂਟ! ਮਿਲ ਰਿਹੈ 55000 ਰੁਪਏ ਸਸਤਾ
ਯੂਕੇ
ਯੂਕੇ 'ਚ iPhone 17 ਦੀ ਕੀਮਤ 799 ਪਾਊਂਡ (95,234 ਰੁਪਏ) ਤੋਂ ਸ਼ੁਰੂ ਹੁੰਦੀ ਹੈ। iPhone 17 Pro ਦੀ ਕੀਮਤ 1,099 ਪਾਊਂਡ (1,30,991 ਰੁਪਏ), iPhone 17 Pro Max ਦੀ ਕੀਮਤ 1,199 ਪਾਊਂਡ (1,42,910 ਰੁਪਏ) ਅਤੇ iPhone Air ਦੀ ਕੀਮਤ 999 ਪਾਊਂਡ (1,19,072 ਰੁਪਏ) ਹੈ। ਭਾਰਤ ਦੇ ਮੁਕਾਬਲੇ ਇਥੇ ਕੀਮਤਾਂ ਕੁਝ ਹੱਦ ਤਕ ਘੱਟ ਹਨ।
ਸਿੰਗਾਪੁਰ
ਸਿੰਗਾਪੁਰ 'ਚ iPhone 17 ਦੀ ਸ਼ੁਰੂਆਤੀ ਕੀਮਤ SGD 1,299 (89,380 ਰੁਪਏ) ਹੈ। iPhone 17 Pro ਦੀ ਕੀਮਤ SGD 1,749 (1,20,344 ਰੁਪਏ), iPhone 17 Pro Max ਦੀ ਕੀਮਤ SGD 1,899 (1,30,665 ਰੁਪਏ) ਅਤੇ iPhone Air SGD 1,599 (1,10,022 ਰੁਪਏ) 'ਚ ਖਰੀਦਿਆ ਜਾ ਸਕਦਾ ਹੈ। ਇਥੇ ਮਜ਼ਬੂਤ ਕਰੰਸੀ ਅਤੇ ਘੱਟ ਟੈਕਸ ਇਸਨੂੰ ਸਸਤਾ ਬਣਾਉਂਦੇ ਹਨ।
ਵਿਅਤਨਾਮ
ਵਿਅਤਨਾਮ 'ਚ ਵੀ ਭਾਰਤ ਦੇ ਮੁਕਾਬਲੇ ਆਈਫੋਨ ਕਾਫੀ ਸਸਤੇ ਮਿਲਦੇ ਹਨ। ਇਥੇ iPhone 17 ਦੀ ਕੀਮਤ VND 24,999,000 (83,571 ਰੁਪਏ) ਹੈ। iPhone 17 Pro ਦੀ ਕੀਮਤ VND 34,999,000 (1,17,001 ਰੁਪਏ), iPhone 17 Pro Max ਦੀ ਕੀਮਤ VND 37,999,000 (1,27,030 ਰੁਪਏ) ਅਤੇ iPhone Air ਦੀ ਕੀਮਤ VND 31,999,000 (1,06,972 ਰੁਪਏ) ਹੈ।
ਇਹ ਵੀ ਪੜ੍ਹੋ- ਸਸਤੀਆਂ ਹੋਈਆਂ ਸਕੂਟਰੀਆਂ! Activa ਤੇ Dio ਦੀਆਂ ਕੀਮਤਾਂ 'ਚ ਹੋਈ ਭਾਰੀ ਕਟੌਤੀ
ਦੁਬਈ
ਦੁਬਈ ਹਮੇਸ਼ਾ ਆਈਫੋਨ ਖਰੀਦਣ ਲਈ ਚਰਚਿਤ ਬਾਜ਼ਾਰ ਰਿਹਾ ਹੈ। ਭਾਰਤ 'ਚ ਕਈ ਲੋਕ ਦੁਬਈ ਤੋਂ ਆਈਫੋਨ ਖਰੀਦਦੇ ਹਨ। ਇਥੇ iPhone 17 ਦੀ ਕੀਮਤ AED 3,399 (81,746 ਰੁਪਏ) ਹੈ। ਉਥੇ ਹੀ iPhone 17 Pro ਦੀ ਕੀਮਤ AED 4,699 (1,13,011 ਰੁਪਏ), Pro Max ਦੀ ਕੀਮਤ AED 5,099 (1,22,631 ਰੁਪਏ) ਅਤੇ Air ਦੀ ਕੀਮਤ AED 4,299 (1,03,391 ਰੁਪਏ) ਹੈ। ਇਥੇ ਟੈਕਸ ਘੱਟ ਹੋਣ ਨਾਲ ਆਈਫੋਨ ਭਾਰਤ ਨਾਲੋਂ ਕਾਫੀ ਸਸਤੇ ਮਿਲਦੇ ਹਨ।
ਚੀਨ
ਚੀਨ 'ਚ iPhone 17 ਦੀ ਕੀਮਤ 5,999 ਚੀਨੀ ਯੁਆਨ (74,482 ਰੁਪਏ) ਹੈ। ਉਥੇ ਹੀ iPhone 17 Pro 8,999 ਚੀਨੀ ਯੁਆਨ (1,11,729 ਰੁਪਏ), Pro Max 9,999 ਚੀਨੀ ਯੁਆਨ (1,24,144 ਰੁਪਏ) ਅਤੇ Air 7,999 ਚੀਨੀ ਯੁਆਨ (99,313 ਰੁਪਏ) 'ਚ ਉਪਲੱਬਧ ਹੈ। ਐਪਲ ਦਾ ਵੱਡਾ ਬਾਜ਼ਾਰ ਹੋਣ ਕਾਰਨ ਇਥੇ iPhone ਭਾਰਤ ਨਾਲੋਂ ਕਾਫੀ ਸਸਤਾ ਮਿਲਦਾ ਹੈ।
ਇਹ ਵੀ ਪੜ੍ਹੋ- 15 ਲੱਖ ਰੁਪਏ ਤਕ ਸਸਤੀ ਹੋ ਗਈ ਇਹ SUV, ਹੁਣ ਸਿਰਫ 2.90 ਲੱਖ 'ਚ ਮਿਲੇਗੀ ਇਹ ਕਾਰ