ਅਤੀਕ ਕਤਲਕਾਂਡ ਦੀ ਸੁਪਰੀਮ ਕੋਰਟ ਦੀ ਨਿਗਰਾਨੀ ''ਚ ਜਾਂਚ ਦੀ ਲੋੜ : ਕਮਲਨਾਥ
Sunday, Apr 16, 2023 - 04:19 PM (IST)
ਭੋਪਾਲ (ਭਾਸ਼ਾ)- ਮੱਧ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਨੇ ਐਤਵਾਰ ਨੂੰ ਗੈਂਗਸਟਰ ਤੋਂ ਨੇਤਾ ਬਣੇ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਦੀ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਇਕ ਦਿਨ ਪਹਿਲਾਂ ਹੋਏ ਕਤਲ ਦੇ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਜਾਂਚ ਕਰਵਾਉਣ ਦੀ ਮੰਗ ਕੀਤੀ। ਪੁਲਸ ਮੁਲਾਜ਼ਮ ਜਦੋਂ ਅਤੀਕ ਅਤੇ ਅਸ਼ਰਫ਼ ਨੂੰ ਜ਼ਰੂਰੀ ਜਾਂਚ ਲਈ ਪ੍ਰਯਾਗਰਾਜ ਦੇ ਇਕ ਮੈਡੀਕਲ ਕਾਲਜ ਲਿਜਾ ਰਹੇ ਸਨ, ਉਦੋਂ ਪੱਤਰਕਾਰਾਂ ਦੇ ਰੂਪ 'ਚ ਆਏ ਤਿੰਨ ਲੋਕਾਂ ਨੇ ਸ਼ਨੀਵਾਰ ਰਾਤ ਮੀਡੀਆ ਨਾਲ ਗੱਲਬਾਤ ਦੌਰਾਨ ਦੋਵੇਂ ਭਰਾਵਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।
ਕਮਲਨਾਥ ਨੇ ਐਤਵਾਰ ਨੂੰ ਕਿਹਾ,''ਉੱਤਰ ਪ੍ਰਦੇਸ਼ ਅਤੇ ਦੇਸ਼ 'ਚ ਕਿਸ ਤਰ੍ਹਾਂ ਦੀ ਰਾਜਨੀਤੀ ਹੋ ਰਹੀ ਹੈ? ਇਕ ਦਿਨ ਕੋਈ ਮਾਰਿਆ ਜਾਂਦਾ ਹੈ ਤਾਂ ਦੂਜੇ ਦਿਨ ਕੋਈ ਹੋਰ। ਇਹ ਸਮਾਜ ਨੂੰ ਸੋਚਣਾ ਹੈ ਕਿ ਉੱਤਰ ਪ੍ਰਦੇਸ਼ ਅਤੇ ਦੇਸ਼ ਕਿਹੜੀ ਦਿਸ਼ਾ 'ਚ ਜਾ ਰਿਹਾ ਹੈ। ਸੁਪਰੀਮ ਕੋਰਟ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਅਤੇ ਜਾਂਚ ਦਾ ਆਦੇਸ਼ ਦੇਣਾ ਚਾਹੀਦਾ।'' ਇਸ ਵਿਚ ਮੱਧ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨਰੇਂਰ ਸਲੂਜਾ ਨੇ ਕਮਲਨਾਥ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਸੀਨੀਅਰ ਨੇਤਾ ਨੂੰ ਅਤੀਕ ਭਰਾਵਾਂ ਦੀ ਮੌਤ ਦੀ ਬਜਾਏ ਉਨ੍ਹਾਂ ਲੋਕਾਂ 'ਤੇ ਦੁਖ਼ ਜ਼ਾਹਰ ਕਰਨਾ ਚਾਹੀਦਾ, ਜਿਨ੍ਹਾਂ ਨੇ ਅਤੀਕ ਅਹਿਮਦ ਨੇ ਮਾਰ ਦਿੱਤਾ। ਸਲੂਜਾ ਨੇ ਕਿਹਾ,''ਅਤੀਕ 100 ਤੋਂ ਵੱਧ ਅਪਰਾਧਕ ਮਾਮਲਿਆਂ ਦਾ ਦੋਸ਼ੀ ਸੀ। ਸ਼ਰਮਨਾਕ ਹੈ ਕਿ ਕਮਲਨਾਥ ਇਕ ਅਜਿਹੇ ਵਿਅਕਤੀ ਦੇ ਕਤਲ ਦੀ ਜਾਂਚ ਦੀ ਮੰਗ ਕਰ ਰਹੇ ਹਨ, ਜਿਸ ਨੇ ਕਈ ਲੋਕਾਂ ਦਾ ਕਤਲ ਕੀਤਾ ਅਤੇ ਕਈ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ