ਚੋਣ ਪ੍ਰਚਾਰ ਦੌਰਾਨ ਮੇਵਾਣੀ ਦੇ ਕਾਫਿਲੇ ''ਤੇ ਹਮਲਾ

12/06/2017 1:44:41 AM

ਅਹਿਮਦਾਬਾਦ— ਦਲਿਤ ਆਗੂ ਜਿਗਨੇਸ਼ ਮੇਵਾਣੀ ਨੇ ਮੰਗਲਵਾਰ ਨੂੰ ਦੋਸ਼ ਲਾਇਆ ਹੈ ਕਿ ਭਾਜਪਾ ਸਮਰਥਕਾਂ ਨੇ ਉਨ੍ਹਾਂ ਦੇ ਕਾਫਿਲੇ 'ਤੇ ਉਸ ਸਮੇਂ ਹਮਲਾ ਕਰ ਦਿੱਤਾ, ਜਦੋਂ ਉਹ ਚੋਣ ਪ੍ਰਚਾਰ ਕਰ ਰਹੇ ਸਨ। ਹਾਲਾਂਕਿ ਭਾਜਪਾ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ।
34 ਸਾਲਾ ਮੇਵਾਣੀ ਗੁਜਰਾਤ ਦੇ ਬਾਨਸਕਾਂਠਾ ਜਿਲੇ ਦੇ ਵਦਗਾਮ ਤੋਂ ਸੁਤੰਤਰ ਉਮੀਦਵਾਰ ਦੇ ਰੂਪ 'ਚ ਚੋਣਾਂ ਲੜ ਰਿਹਾ ਹੈ। ਕਾਂਗਰਸ ਉਸ ਨੂੰ ਬਾਹਰ ਤੋਂ ਸਮਰਥਨ ਦੇ ਰਹੀ ਹੈ। ਇਥੋਂ 200 ਕਿਲੋਮੀਟਰ ਦੂਰ ਇਹ ਵਿਧਾਨਸਭਾ ਅਨੁਸੂਚਿਤ ਜਾਤੀ ਦੇ ਉਮੀਦਵਾਰ ਲਈ ਰਿਜ਼ਰਵ ਹਨ। ਪੁਲਸ ਨੇ ਦੱਸਿਆ ਕਿ ਮੇਵਾਣੀ ਦੇ ਕਾਫਿਲੇ ਦੇ ਇਕ ਵਾਹਨ 'ਤੇ ਪੱਥਰ ਸੁੱਟੇ ਗਏ। ਇਸ ਨਾਲ ਵਾਹਨ ਦੇ ਸ਼ੀਸ਼ੇ ਟੁੱਟ ਗਏ ਪਰ ਕੋਈ ਜ਼ਖਮੀ ਨਹੀਂ ਹੋਇਆ।
ਮੇਵਾਣੀ ਨੇ ਕਿਹਾ ਕਿ ਭਾਜਪਾ ਉਸ ਤੋਂ ਡਰੀ ਹੋਈ ਹੈ, ਇਸ ਲਈ ਇਸ ਤਰ੍ਹਾਂ ਦੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਟਵੀਟਰ 'ਤੇ ਟਵੀਟ ਕਰ ਕੇ ਕਿਹਾ ਕਿ ਦੋਸਤੋਂ, ਭਾਜਪਾ ਸਮਰਥਕਾਂ ਨੇ ਮੇਰੇ 'ਤੇ ਮੰਗਲਵਾਰ ਨੂੰ ਤਕਰਵਾੜਾਂ ਪਿੰਡ 'ਚ ਹਮਲਾ ਕਰ ਦਿੱਤਾ। ਭਾਜਪਾ ਡਰੀ ਹੋਈ ਹੈ ਅਤੇ ਇਸ ਲਈ ਉਹ ਇਸ ਤਰ੍ਹਾਂ ਦੀ ਹਰਕਤ ਕਰ ਰਹੀ ਹੈ ਪਰ ਮੈਂ ਕ੍ਰਾਂਤੀਕਾਰੀ ਹਾਂ ਅਤੇ ਮੈਂ ਨਹੀਂ ਡਰਾਂਗਾ।


Related News