ਗੁਰੂ ਨਗਰੀ ਪੁੱਜੇ MP ਦੇ CM ਮੋਹਨ ਯਾਦਵ, ਕਿਹਾ- ਦੇਸ਼ ਨੂੰ ਜਦੋਂ ਵੀ ਲੋੜ ਪਈ ਪੰਜਾਬੀ ਹਮੇਸ਼ਾ ਡੱਟ ਕੇ ਖੜ੍ਹੇ ਰਹੇ

05/30/2024 2:54:58 PM

ਅੰਮ੍ਰਿਤਸਰ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੇ। ਇਸ ਤੋਂ ਬਾਅਦ ਉਹ ਭਾਜਪਾ ਆਗੂ ਤਰੁਣ ਚੁੱਘ ਦੇ ਘਰ ਗਏ ਜਿਥੇ  ਉਨ੍ਹਾਂ ਨੇ ਜਗਬਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ  ਦੇਖ ਰਿਹਾ ਹਾਂ ਪੂਰਾ ਦੇਸ਼ ਅਤੇ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਜਨੀਤੀ ਕਾਰਨ ਜਨਤਾ ਕਿਸੇ ਹੋਰ ਪਾਰਟੀ ਨੂੰ ਦੇਖ ਤੱਕ ਨਹੀਂ ਰਹੀ।

ਇਹ ਵੀ ਪੜ੍ਹੋ- ਦਿੱਲੀ ਦੇ CM ਕੇਜਰੀਵਾਲ ਦਾ ਅੰਮ੍ਰਿਤਸਰ 'ਚ ਜ਼ੋਰਦਾਰ ਪ੍ਰਚਾਰ, PM ਮੋਦੀ ਤੇ ਅਮਿਤ ਸ਼ਾਹ ਦੇ ਵਿੰਨ੍ਹੇ ਨਿਸ਼ਾਨੇ

ਇਸ ਦੌਰਾਨ ਉਨ੍ਹਾਂ ਕਿਹਾ ਗੁਰੂ ਨਗਰੀ 'ਚ ਆ ਕੇ ਬੇਹੱਦ ਅਨੰਦ ਮਿਲਿਆ ਹੈ ਅਤੇ ਪੰਜਾਬ ਦੇ ਲੋਕ ਉਂਝ ਵੀ ਖਾਣਾ-ਪੀਣਾ, ਰਹਿਣ- ਸਹਿਣ, ਸੱਚੇ ਅਤੇ ਭੋਲਾਪਣ ਨਾਲ ਆਕਰਸ਼ਿਤ ਕਰਦੇ ਹਨ। ਉਨ੍ਹਾਂ ਕਿਹਾ ਦੇਸ਼ ਨੂੰ ਜਦੋਂ ਵੀ ਜ਼ਰੂਰਤ ਪਈ ਤਾਂ ਪੰਜਾਬੀਆਂ ਨੇ ਨਿਸ਼ਠਾ ਅਤੇ ਵੀਰਤਾਂ ਨਾਲ ਦੁਨੀਆ ਦਾ ਮਾਣ ਵਧਾਇਆ ਹੈ।

ਪ੍ਰਧਾਨ ਮੰਤਰੀ ਮੋਦੀ ਦੀਆਂ ਤਾਰੀਫ਼ਾਂ ਕਰਦਿਆਂ ਮੋਹਨ ਯਾਦਵ ਨੇ ਕਿਹਾ ਮੋਦੀ ਜੀ ਨੇ ਦੇਸ਼  ਦੇ ਪਿਆਰ ਲਈ ਆਪਣਾ ਜੀਵਨ ਦੇਸ਼ ਦੀ ਸੇਵਾ ਲਈ ਲਗਾਇਆ ਹੈ। ਉਨ੍ਹਾਂ ਕਿਹਾ ਇਹ ਸਾਡੀ ਖੁਸ਼ਕਿਸਮਤੀ ਹੋਵੇਗੀ ਕਿ ਮੋਦੀ ਜੀ ਫਿਰ ਤੋਂ ਸਿਆਸਤ 'ਚ ਆਉਣਗੇ। ਉਨ੍ਹਾਂ ਕਿਹਾ ਰੂਸ, ਅਮਰੀਕਾ, ਯੂਕਰੇਨ ਭਾਵੇਂ ਕੋਈ ਮੁਸਲਿਮ ਦੇਸ਼ ਹੋਵੇ ਸਾਰੇ ਮੋਦੀ ਜੀ ਨੂੰ ਸਨਮਾਨ ਦਿੰਦੇ ਹਨ।

ਇਹ ਵੀ ਪੜ੍ਹੋ- ਫਿਰੋਜ਼ਪੁਰ 'ਚ ਵਪਾਰੀਆਂ ਦੀ ਮੀਟਿੰਗ ਦੌਰਾਨ ਗਰਜ਼ੇ CM ਕੇਜਰੀਵਾਲ-ਜੇਕਰ 13 MP ਦਿਓਗੇ ਤਾਂ ਮਸਲੇ ਹੱਲ ਹੋਣਗੇ

ਮੋਹਨ ਯਾਦਵ ਨੇ ਅੱਗੇ ਕਿਹਾ ਕਿ ਮੋਦੀ ਜੀ ਰਸ਼ੀਆ ਤੋਂ ਪੈਟ੍ਰੋਲ ਅਤੇ ਅਮਰੀਕਾ ਤੋਂ ਹਥਿਆਰ ਵੀ ਖਰੀਦਦੇ ਹਨ ਅਤੇ ਹਰ ਕੋਈ ਇਨ੍ਹਾਂ ਦੀ ਤਾਰੀਫ਼ ਵੀ ਕਰਦਾ ਹੈ, ਜੋ ਹਰ ਕਿਸੇ ਦੀ ਬਸ ਦੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿਸਾਨਾਂ ਲਈ ਜੋ ਮੋਦੀ ਜੀ ਨੇ ਕੀਤਾ  ਉਹ ਹੁਣ ਤੱਕ ਕਿਸੇ ਨੇ ਨਹੀਂ ਕੀਤਾ ਅਤੇ ਸਹੀ ਅਰਥਾਂ 'ਚ ਕਹੀਏ ਤਾਂ ਉਹ ਸਾਰੇ ਵਰਗ ਨੂੰ ਇਕੱਠੇ ਲੈ ਕੇ ਜਾਣ ਵਾਲੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News