ਡੈਨਮਾਰਕ ਦੀ PM ਮੇਟੇ ਫਰੈਡਰਿਕਸਨ ''ਤੇ ਹਮਲਾ, ਚੋਣ ਪ੍ਰਚਾਰ ਦੌਰਾਨ ਵਾਪਰੀ ਘਟਨਾ

06/08/2024 11:48:01 AM

ਇੰਟਰਨੈਸ਼ਨਲ ਡੈਸਕ : ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ 'ਤੇ ਕੋਪੇਨਹੇਗਨ 'ਚ ਇਕ ਵਿਅਕਤੀ ਨੇ ਅਚਾਨਕ ਹਮਲਾ ਕਰ ਦਿੱਤਾ। ਸਮਾਚਾਰ ਏਜੰਸੀ ਰਿਟਜ਼ਾਊ ਦੀ ਰਿਪੋਰਟ ਮੁਤਾਬਕ ਦੋਸ਼ੀ ਨੇ ਪਿੱਛੇ ਤੋਂ ਆ ਕੇ ਫਰੈਡਰਿਕਸਨ ਨੂੰ ਜ਼ੋਰ ਨਾਲ ਧੱਕਾ ਦਿੱਤਾ। ਇਸ ਨਾਲ ਉਸ ਨੂੰ ਠੋਕਰ ਲੱਗੀ। ਹਾਲਾਂਕਿ ਕੋਪੇਨਹੇਗਨ ਪੁਲਸ ਨੇ ਹਮਲਾਵਰ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਜੰਮੂ ਦੀ 13 ਸਾਲਾ ਅਰਸ਼ੀਆ ਸ਼ਰਮਾ ਨੇ ਅਮਰੀਕਾ 'ਚ ਮਚਾਈ ਧੂਮ, ਰਿਐਲਿਟੀ ਸ਼ੋਅ ’ਚ ਕੀਤਾ ਧਮਾਕੇਦਾਰ ਡਾਂਸ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਘਟਨਾ ਸਥਾਨ 'ਤੇ ਮੌਜਦੂ ਲੋਕਾਂ ਨੇ ਦੱਸਿਆ ਕਿ ਇਕ ਵਿਅਕਤੀ ਦੂਜੇ ਪਾਸਿਓਂ ਆਇਆ, ਜਿਸ ਨੇ ਪ੍ਰਧਾਨ ਮੰਤਰੀ ਮੈਟ ਨੂੰ ਜ਼ੋਰ ਨਾਲ ਧੱਕਾ ਦਿੱਤਾ। ਧੱਕਾ ਬਹੁਤ ਜ਼ੋਰਦਾਰ ਸੀ ਪਰ ਉਹ ਡਿੱਗਣ ਤੋਂ ਬਚ ਗਈ। ਫਿਰ ਉਹ ਉਥੋ ਚੱਲੇ ਗਏ। ਸ਼ੁਕਰ ਹੈ ਕਿ ਇਸ ਹਾਦਸੇ ਵਿਚ ਉਸ ਨੂੰ ਕੋਈ ਨੁਕਸਾਨ ਨਹੀਂ ਹੋਇਆ। ਦੂਜੇ ਪਾਸੇ ਪੁਲਸ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਸ ਮਾਮਲੇ ਦੇ ਸਬੰਧ ਵਿਚ ਕਿਹਾ ਕਿ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਰੂਸ 'ਚ ਵਾਪਰੀ ਦੁਖਦ ਘਟਨਾ : ਨਦੀ 'ਚ ਡੁੱਬ ਰਹੀ ਕੁੜੀ ਨੂੰ ਬਚਾਉਣ ਗਏ 4 ਭਾਰਤੀ ਵਿਦਿਆਰਥੀਆਂ ਦੀ ਮੌਤ

ਦੱਸ ਦੇਈਏ ਕਿ ਇਹ ਹਮਲਾ ਯੂਰਪੀਅਨ ਯੂਨੀਅਨ (ਈਯੂ) ਦੀਆਂ ਚੋਣਾਂ ਤੋਂ ਠੀਕ ਪਹਿਲਾਂ ਹੋਇਆ ਹੈ। ਈਯੂ ਦੀਆਂ ਚੋਣਾਂ 9 ਜੂਨ ਨੂੰ ਹੋਣੀਆਂ ਹਨ। ਡੈਨਮਾਰਕ ਦੇ ਪ੍ਰਧਾਨ ਮੰਤਰੀ ਫਰੈਡਰਿਕਸਨ ਸੋਸ਼ਲ ਡੈਮੋਕਰੇਟਸ ਦੇ ਈਯੂ ਲੀਡ ਉਮੀਦਵਾਰ ਕ੍ਰਿਸਟਲ ਸ਼ੈਲਡੇਮੋਸ ਨਾਲ ਚੋਣ ਪ੍ਰਚਾਰ ਕਰ ਰਹੇ ਹਨ। ਜਦੋਂ ਇਹ ਘਟਨਾ ਵਾਪਰੀ, ਉਦੋਂ ਉਹ ਚੋਣ ਪ੍ਰਚਾਰ ਤੋਂ ਵਾਪਸ ਆ ਰਹੀ ਸੀ। ਜ਼ਿਕਰਯੋਗ ਹੈ ਕਿ PM ਮੇਟੇ ਫਰੈਡਰਿਕਸਨ ਦੀ ਉਮਰ 46 ਸਾਲ ਹੈ ਅਤੇ ਉਹ 2019 ਵਿੱਚ ਪ੍ਰਧਾਨ ਮੰਤਰੀ ਬਣੇ ਸਨ। ਕਿਹਾ ਜਾਂਦਾ ਹੈ ਕਿ ਉਹ ਡੈਨਮਾਰਕ ਦੀ ਹੁਣ ਤੱਕ ਦੀ ਸਭ ਤੋਂ ਛੋਟੀ ਉਮਰ ਦੀ ਪ੍ਰਧਾਨ ਮੰਤਰੀ ਹੈ। ਇਸ ਤੋਂ ਬਾਅਦ 2015 'ਚ ਉਨ੍ਹਾਂ ਨੇ ਸੋਸ਼ਲ ਡੈਮੋਕਰੇਟਸ ਦਾ ਅਹੁਦਾ ਸੰਭਾਲਿਆ।

ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News