ਲੋਕ ਸਭਾ ਚੋਣਾਂ 2024: ਨਤਾਸ਼ਾ ਸ਼ਰਮਾ ਨੇ ਯਾਮਿਨੀ ਗੋਮਰ ਦੇ ਹੱਕ ''ਚ ਕੀਤਾ ਚੋਣ ਪ੍ਰਚਾਰ

05/28/2024 1:27:58 PM

ਹੁਸ਼ਿਆਰਪੁਰ: ਆਲ ਇੰਡੀਆ ਮਹਿਲਾ ਕਾਂਗਰਸ ਸੋਸ਼ਲ ਮੀਡੀਆ ਵਿਭਾਗ ਦੀ ਮੁਖੀ ਅਤੇ ਪੰਜਾਬ ਆਬਜ਼ਰਵਰ ਨਤਾਸ਼ਾ ਸ਼ਰਮਾ ਨੇ ਕਾਂਗਰਸ ਉਮਦੀਵਾਰ ਯਾਮਿਨੀ ਗੋਮਰ ਦੇ ਹੱਕ ਵਿਚ ਹੁਸ਼ਿਆਰਪੁਰ ਲੋਕ ਸਭਾ ਖੇਤਰ ਵਿਚ ਸਭਾ ਨੂੰ ਸੰਬੋਧਨ ਕੀਤਾ। ਇਸ ਮੌਕੇ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਤੇ ਫਗਵਾੜਾ ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਸੰਗੀਤਾ ਤੇ ਮਹਿਲਾ ਕਾਂਗਰਸ ਦੀਆਂ ਸੈਂਕੜੇ ਵਰਕਰਾਂ ਨੇ ਹਿੱਸਾ ਲਿਆ। 

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ : ਪੰਜਾਬ ’ਚ ਵਿਧਾਨ ਸਭਾ ਚੋਣਾਂ ਹਾਰਨ ਵਾਲੇ ਨੇਤਾ ਸੰਸਦ ’ਚ ਐਂਟਰੀ ਲਈ ਲਾ ਰਹੇ ਨੇ ਜ਼ੋਰ

ਨਤਾਸ਼ਾ ਸ਼ਰਮਾ ਨੇ ਕਿਹਾ ਕਿ ਕਾਂਗਰਸ ਦਾ ਨਿਆਂ ਪੱਤਰ ਇਤਿਹਾਸਕ ਹੈ ਜਿਸ ਵਿਚ ਬੇਰੋਜ਼ਗਾਰੀ ਤੋਂ ਪਰੇਸ਼ਾਨ ਨੌਜਵਾਨ, ਮਹਿੰਗਾਈ ਅਤੇ ਅਪਰਾਧ ਤੋਂ ਪੀੜਤ ਔਰਤਾਂ, ਸਰਕਾਰੀ ਉਦਾਸੀਨਤਾ ਦਾ ਸ਼ਿਕਾਰ ਕਿਸਾਨ, ਆਦੀਵਾਸੀ ਤੇ ਮਜ਼ਦੂਰ ਹਰ ਵਰਗ ਲਈ ਗਾਰੰਟੀ ਦਿੱਤੀ ਗਈ ਹੈ ਤੇ ਜਿਸ ਤਰ੍ਹਾਂ ਕਰਨਾਟਕ, ਤੇਲੰਗਾਨਾ ਅਤੇ ਹਿਮਾਚਲ ਵਿਚ ਦਿੱਤੀਆਂ ਗਈਆਂ ਗਾਰੰਟੀਆਂ ਪੂਰੀਆਂ ਕੀਤੀਆਂ ਹਨ, ਠੀਕ ਉਸੇ ਤਰ੍ਹਾਂ ਲੋਕ ਸਭਾ ਚੋਣਾਂ ਲਈ ਜਾਰੀ ਨਿਆਂ ਪੱਤਰ ਵਿਚ ਲਿਖੀ ਹਰ ਗਾਰੰਟੀ ਇੰਡੀਆ ਗੱਠਜੋੜ ਦੀ ਸਰਕਾਰ ਬਣਦਿਆਂ ਹੀ ਲਾਗੂ ਕੀਤੀ ਜਾਵੇਗੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਦਰਦਨਾਕ ਘਟਨਾ! 5ਵੀਂ ਦੀ ਵਿਦਿਆਰਥਣ ਨੇ ਜੋ ਕੀਤਾ ਜਾਣ ਰਹਿ ਜਾਓਗੇ ਦੰਗ

ਨਤਾਸ਼ਾ ਸ਼ਰਮਾ ਨੇ ਕਿਹਾ ਕਿ ਇਸ ਵਾਰ ਹੁਸ਼ਿਆਰਪੁਰ ਦੀ ਜਨਤਾ ਆਪਣੀ ਧੀ ਯਾਮਿਨੀ ਗੋਮਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਜਾ ਰਹੀ ਹੈ। ਇਕ ਮੱਧ ਵਰਗ ਪਰਿਵਾਰ ਤੋਂ ਆਉਣ ਵਾਲੀ ਯਾਮਿਨੀ ਦੇ ਪ੍ਰਤੀ ਇੱਥੋਂ ਦੀ ਜਨਤਾ ਦਾ ਸਿੱਧਾ ਅਤੇ ਆਤਮਿਕ ਜੁੜਾਅ ਹੈ ਤੇ ਕਾਂਗਰਸ ਦੇ ਨਿਆਂ ਪੱਤਰ ਵਿਚ ਦਿੱਤੀ ਗਈ ਗਾਰੰਟੀ ਕਾਰਨ ਜਨਤਾ ਨੇ ਇਸ ਵਾਰ ਕਾਂਗਰਸ ਸਰਕਾਰ ਬਣਾਉਣ ਦਾ ਸੰਕਲਪ ਲਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News