ਚੋਣ ਪ੍ਰਚਾਰ ਲਈ ਅਬੋਹਰ ਪੁੱਜੇ CM ਮਾਨ ਬੋਲੇ, ''ਕਿਸੇ ਦੇ ਘਰ ਦਾ ਚੁੱਲ੍ਹਾ ਬੁਝਣ ਨਹੀਂ ਦਿਆਂਗੇ (ਵੀਡੀਓ)

05/27/2024 7:00:52 PM

ਅਬੋਹਰ : ਪੰਜਾਬ 'ਚ 1 ਜੂਨ ਨੂੰ ਵੋਟਾਂ ਪੈਣੀਆਂ ਹਨ। ਇਸ ਦੇ ਮੱਦੇਨਜ਼ਰ ਚੋਣ ਪ੍ਰਚਾਰ ਲਈ ਮੁੱਖ ਮੰਤਰੀ ਭਗਵੰਤ ਮਾਨ ਅੱਜ ਅਬੋਹਰ ਵਿਖੇ ਪੁੱਜੇ। ਇੱਥੇ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਬੋਹਰ ਵਾਲਿਆਂ ਨੇ ਪਿਆਰ ਵਾਲੇ ਪਾਸਿਓਂ ਕੋਈ ਕਮੀ ਨਹੀਂ ਛੱਡੀ ਅਤੇ ਤੁਸੀਂ ਸਾਥ ਦੇਣ 'ਚ ਹਮੇਸ਼ਾ ਅੱਗੇ ਰਹੇ ਹੋ। ਇਸ ਗੱਲ ਲਈ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਜੇਕਰ ਸੰਸਦ 'ਚ 13 ਹੱਥ ਹੋਣਗੇ ਤਾਂ ਫਿਰ ਪੰਜਾਬ ਦਾ ਪੈਸਾ ਰੋਕਣ ਦੀ ਕਿਸੇ ਦੀ ਹਿੰਮਤ ਨਹੀਂ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਟੁੱਟੇਗਾ ਗਰਮੀ ਦਾ ਰਿਕਾਰਡ, ਵਿਭਾਗ ਨੇ ਜਾਰੀ ਕੀਤਾ Alert, ਲੋਕ ਰਹਿਣ ਸਾਵਧਾਨ

ਸੁਖਬੀਰ ਬਾਦਲ 'ਤੇ ਰਗੜੇ ਲਾਉਂਦਿਆਂ ਉਨ੍ਹਾਂ ਕਿਹਾ ਕਿ ਜਦੋਂ ਸੁਖਬੀਰ ਬਾਦਲ ਸੰਸਦ 'ਚ ਸਨ ਤਾਂ ਕਦੇ ਨਹੀਂ ਬੋਲੇ। ਮੁੱਖ ਮੰਤਰੀ ਨੇ ਕਿਹਾ ਕਿ 7 ਲੋਕ ਪਹਿਲਾਂ ਹੀ ਸਾਡੇ ਰਾਜ ਸਭਾ 'ਚ ਹਨ ਅਤੇ ਜਦੋਂ 13 ਲੋਕ ਵੀ ਸੰਸਦ 'ਚ ਪਹੁੰਚ ਗਏ ਤਾਂ ਕੁੱਲ 20 ਹੋ ਜਾਣਗੇ ਅਤੇ ਫਿਰ ਦੇਖਣਾ ਕਿ ਪੰਜਾਬ ਦੀ ਤਰੱਕੀ ਕਿਵੇਂ ਹੁੰਦੀ ਹੈ। ਮੈਂ ਕਿਸੇ ਗਰੀਬ ਦਾ ਚੁੱਲ੍ਹਾ ਬੁਝਣ ਨਹੀਂ ਦੇਣਾ। ਅਜੇ ਤਾਂ ਇਸ ਇਲਾਕੇ 'ਚ ਫੂਡ ਪ੍ਰਾਸੈਸਿੰਗ ਦੇ ਪਲਾਂਟ ਲੈ ਕੇ ਆਉਣੇ ਹਨ। ਉਨ੍ਹਾਂ ਕਿਹਾ ਕਿ ਅਸੀਂ ਮਿਡ-ਡੇਅ-ਮੀਲ 'ਚ ਕੇਲੇ ਦੀ ਥਾਂ ਕਿੰਨੂ ਦੇਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਹੁਣ ਕਿੰਨੂ ਰੁਲ੍ਹੇਗਾ ਨਹੀਂ। ਕੇਲਾ ਅਸੀਂ ਕੇਰਲ ਤੋਂ ਮੰਗਵਾਉਂਦੇ ਹਾਂ, ਜਦੋਂ ਕਿ ਕਿੰਨੂ ਸਾਡੇ ਕੋਲ ਉੱਗਦਾ ਹੈ।

ਇਹ ਵੀ ਪੜ੍ਹੋ : ਫਾਜ਼ਿਲਕਾ 'ਚ ਭਿਆਨਕ ਹਾਦਸੇ ਦੌਰਾਨ ਨੌਜਵਾਨ ਵਕੀਲ ਦੀ ਮੌਤ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਜਦੋਂ ਜਿਹੜੇ ਫਲ ਦਾ ਸੀਜ਼ਨ ਆਵੇਗਾ, ਅਸੀਂ ਉਹੀ ਫਰੂਟ ਆਪਣੇ ਬੱਚਿਆਂ ਨੂੰ ਦੇਵਾਂਗੇ। ਮੁੱਖ ਮੰਤਰੀ ਮਾਨ ਨੇ ਮੋਦੀ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਪੰਜਾਬ ਵਾਸੀਆਂ ਨੂੰ ਧਮਕੀ ਦੇ ਕੇ ਚਲੇ ਗਏ ਕਿ 4 ਜੂਨ ਨੂੰ ਭਗਵੰਤ ਮਾਨ ਦੀ ਸਰਕਾਰ ਤੋੜ ਦੇਵਾਂਗੇ। ਉਨ੍ਹਾਂ ਕਿਹਾ ਕਿ 92 ਸੀਟਾਂ ਪੰਜਾਬੀਆਂ ਨੇ ਸਾਨੂੰ ਦਿੱਤੀਆਂ ਹਨ ਅਤੇ ਕਿਵੇਂ ਉਹ ਸਾਡੀ ਸਰਕਾਰ ਤੋੜ ਦੇਣਗੇ ਕਿਉਂਕਿ ਲੋਕਾਂ ਨੇ ਸਾਨੂੰ ਪਿਆਰ ਨਾਲ ਜਿਤਾਇਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੂੰ ਸ਼ਾਇਦ ਇਹ ਲੱਗਦਾ ਹੈ ਕਿ ਇਹ ਪੈਸੇ ਦੇ ਕੇ ਸਾਨੂੰ ਖ਼ਰੀਦ ਲੈਣਗੇ ਪਰ ਖ਼ਰੀਦਿਆਂ ਤਾਂ ਉਹ ਜਾਂਦਾ ਹੈ, ਜਿਹੜਾ ਮੰਡੀ 'ਚ ਹੋਵੇ। ਜਿਹੜਾ ਮੰਡੀ 'ਚ ਹੀ ਨਹੀਂ ਹੈ, ਉਸ ਦੀ ਕੀਮਤ ਕੀ ਲਾਓਗੇ। ਮੁੱਖ ਮੰਤਰੀ ਨੇ ਕਿਹਾ ਕਿ ਪਿਆਰ ਨਾਲ ਪੰਜਾਬੀਆਂ ਕੋਲੋਂ ਭਾਵੇਂ ਜੋ ਮਰਜ਼ੀ ਕਰਵਾ ਲਓ, ਪਰ ਜਦੋਂ ਉਹ ਆਪਣੀ ਅਣਖ਼ 'ਤੇ ਆ ਜਾਂਦਾ ਹੈ ਤਾਂ ਫਿਰ ਜਵਾਬ ਦੇਣਾ ਵੀ ਜਾਣਦਾ ਹੈ। ਪਹਿਲੀ ਵਾਰ ਕੋਈ ਸਰਕਾਰ ਬਣੀ ਹੈ, ਜਿਹਦੇ 'ਚ ਮੁੱਖ ਮੰਤਰੀ ਨੂੰ ਬਾਈ ਜੀ ਕਹਿ ਕੇ ਬੁਲਾ ਲੈਂਦੇ ਹੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


 


Babita

Content Editor

Related News