ED ਨੇ ਅਧਿਕਾਰੀਆਂ ਨੂੰ ਕਿਹਾ- ਦਫ਼ਤਰੀ ਸਮੇਂ ਦੌਰਾਨ ਹੀ ਕਰੋ ਪੁਛਗਿੱਛ, ਕਿਸੇ ਨੂੰ ਪ੍ਰੇਸ਼ਾਨ ਨਾ ਕਰੋ
Saturday, Oct 19, 2024 - 06:43 PM (IST)
ਨਵੀਂ ਦਿੱਲੀ (ਏਜੰਸੀ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਇਕ ਨਵਾਂ ਸਰਕੂਲਰ ਜਾਰੀ ਕਰ ਕੇ ਆਪਣੇ ਅਧਿਕਾਰੀਆਂ ਤੇ ਜਾਂਚ ਅਧਿਕਾਰੀਆਂ ਨੂੰ ਕਿਹਾ ਹੈ ਕਿ ਤਲਬ ਕੀਤੇ ਗਏ ਵਿਅਕਤੀਆਂ ਕੋਲੋਂ ਦਫਤਰੀ ਸਮੇਂ ਦੌਰਾਨ ਹੀ ਪੁੱਛਗਿੱਛ ਕੀਤੀ ਜਾਏ ਤੇ ਉਨ੍ਹਾਂ ਨੂੰ ਦਫ਼ਤਰ ’ਚ ਕਈ-ਕਈ ਘੰਟੇ ਉਡੀਕ ਨਾ ਕਰਵਾਈ ਜਾਏ। ਈ. ਡੀ. ਨੇ ਇਹ ਸਰਕੂਲਰ 11 ਅਕਤੂਬਰ ਨੂੰ ਬੰਬੇ ਹਾਈ ਕੋਰਟ ਦੇ ਇਕ ਨਿਰਦੇਸ਼ ’ਤੇ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ: ਛੱਤੀਸਗੜ੍ਹ : ਕੱਪੜੇ ਸੁੱਕਦੇ ਸਮੇਂ ਕਰੰਟ ਲੱਗਣ ਨਾਲ ਪਤੀ-ਪਤਨੀ ਦੀ ਮੌਤ
ਹਾਈ ਕੋਰਟ ਨੇ ਇਕ ਵਿਅਕਤੀ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਜਾਂਚ ਏਜੰਸੀ ਨੂੰ ਅਜਿਹਾ ਹੁਕਮ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਸੀ ਕਿਉਂਕਿ ਉਸ ਵਿਅਕਤੀ ਨੇ ਅਦਾਲਤ ਨੂੰ ਕਿਹਾ ਸੀ ਕਿ ਈ. ਡੀ. ਨੇ ਉਸ ਨੂੰ ਤਲਬ ਕੀਤਾ ਸੀ ਤੇ ਸਾਰੀ ਰਾਤ ਹਿਰਾਸਤ ’ਚ ਰੱਖ ਕੇ ਪੁੱਛਗਿੱਛ ਕੀਤੀ। ਹਾਈ ਕੋਰਟ ਨੇ ਆਪਣੇ ਹੁਕਮ ’ਚ ਕਿਹਾ ਕਿ ਉਕਤ ਵਿਅਕਤੀ ਦੇ ਬਿਆਨ ਨੂੰ ਬੇਵਕਤੀ ਰਿਕਾਰਡ ਕਰਨ ਨਾਲ ਯਕੀਨੀ ਤੌਰ ’ਤੇ ਉਸ ਦੀ ਨੀਂਦ ਪ੍ਰਭਾਵਿਤ ਹੋਈ, ਜੋ ਉਸ ਦਾ ਬੁਨਿਆਦੀ ਮਨੁੱਖੀ ਅਧਿਕਾਰ ਹੈ।
ਇਹ ਵੀ ਪੜ੍ਹੋ: ਸਿਡਨੀ ਏਅਰਪੋਰਟ 'ਤੇ ਏਅਰ ਨਿਊਜ਼ੀਲੈਂਡ ਦੇ ਜਹਾਜ਼ 'ਚ ਮਿਲੀ ਬੰਬ ਦੀ ਧਮਕੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8