ਬਿਹਾਰ ਦੇ 12 ਜ਼ਿਲ੍ਹਿਆਂ 'ਚ ਇੰਟਰਨੈੱਟ ਸੇਵਾਵਾਂ ਬੰਦ, ਫੇਸਬੁੱਕ, ਵਟਸਐਪ ਸਮੇਤ ਕਈ ਐਪਸ ਬੈਨ

Friday, Jun 17, 2022 - 09:16 PM (IST)

ਬਿਹਾਰ ਦੇ 12 ਜ਼ਿਲ੍ਹਿਆਂ 'ਚ ਇੰਟਰਨੈੱਟ ਸੇਵਾਵਾਂ ਬੰਦ, ਫੇਸਬੁੱਕ, ਵਟਸਐਪ ਸਮੇਤ ਕਈ ਐਪਸ ਬੈਨ

ਪਟਨਾ-ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਨੂੰ ਲੈ ਕੇ ਬਿਹਾਰ 'ਚ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਸ਼ਰਾਰਤੀ ਅਨਸਰ ਰੇਲਵੇ ਸਮੇਤ ਜਨਤਕ ਜਾਇਦਾਦਾਂ ਨੂੰ ਭਾਰੀ ਨੁਕਸਾਨ ਪਹੁੰਚਾ ਜਾ ਰਹੇ ਹਨ। ਸੂਬੇ 'ਚ ਸ਼ੁੱਕਰਵਾਰ ਨੂੰ ਕਈ ਟਰੇਨਾਂ ਨੂੰ ਅੱਗ ਲੱਗਾ ਦਿੱਤੀ ਗਈ। ਸਟੇਸ਼ਨਾਂ 'ਤੇ ਵੀ ਭੰਨ-ਤੋੜ ਕਰ ਭਾਰੀ ਨੁਕਸਾਨ ਕੀਤਾ ਗਿਆ। ਅਗਨੀਪਥ ਯੋਜਨਾ ਨੂੰ ਲੈ ਚੱਲ ਰਹੇ ਵਿਰੋਧ ਦੇ ਕਾਰਨ ਬਿਹਾਰ ਦੇ 12 ਜ਼ਿਲ੍ਹਿਆਂ 'ਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਅਸੀਂ ਭਾਰਤ ਨਾਲ ਖੜ੍ਹੇ ਹਾਂ, ਭਾਰਤ-ਰੂਸ ਦੇ ਸਬੰਧ ਉਸ ਸਮੇਂ ਵਿਕਸਿਤ ਹੋਏ ਜਦ ਅਸੀਂ ਤਿਆਰ ਨਹੀਂ ਸੀ : US

ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਚੈਤਨਿਆ ਪ੍ਰਸਾਦ ਨੇ ਹੁਕਮ ਜਾਰੀ ਕਰਦੇ ਹੋਏ ਦੱਸਿਆ ਕਿ ਸੂਬੇ ਦੇ ਇਕ ਦਰਜਨ ਜ਼ਿਲ੍ਹਿਆਂ 'ਚ 19 ਜੂਨ ਤੱਕ ਇੰਟਰਨੈੱਟ ਕੰਮ ਨਹੀਂ ਕਰੇਗਾ। ਆਰਾ, ਕੈਮੂਰ,ਭੋਜਪੁਰ, ਔਰੰਗਾਬਾਦ, ਸਾਰਨ, ਵੈਸ਼ਾਲੀ ਵੈਸਟ, ਚੰਪਾਰਨ, ਨਵਾਦਾ, ਸਸਤੀਪੁਰ, ਲਖੀਸਰਾਏ, ਰੋਹਤਾ ਅਤੇ ਬਕਸਰ 'ਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਨੇ ਫੇਸਬੁੱਕ, ਵਟਸਐਪ, ਟਵਿੱਟਰ ਅਤੇ ਇੰਸਟਾਗ੍ਰਾਮ ਸਮੇਤ ਵੱਡੀ ਗਿਣਤੀ 'ਚ ਇੰਟਰਨੈੱਟ ਮੀਡੀਆ ਪਲੇਟਫਾਰਮ 'ਤੇ ਵੀ ਬੈਨ ਲਾਇਆ ਹੈ। ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੇ ਇੰਟਰਨੈੱਟ ਰਾਹੀਂ ਮੈਸੇਜ ਦੇ ਲੈਣ-ਦੇਣ ਨੂੰ ਰੋਕਣ ਦਾ ਹੁਕਮ ਜਾਰੀ ਕੀਤਾ ਹੈ।

ਇਨ੍ਹਾਂ ਐਪਸ ਨੂੰ ਕੀਤਾ ਗਿਆ ਬੈਨ
- Facebook
- Twitter
- Whatsapp
- QQ
- Wechat
- Qzone
- Tublr
- Google+
- Baidu
- Skype
- Viber
- Line
- Snapchat
- Pinterest
- Telegram
- Reddit
- Snaptish
- Youtube (upload)
- Vinc
- Xanga
- Buaanet
- Flickr 

ਇਹ ਵੀ ਪੜ੍ਹੋ :ਅਮਰੀਕਾ ਨਾਲ ਕੋਈ ਫੌਜੀ ਸਮਝੌਤਾ ਨਹੀਂ ਹੋਇਆ : ਨੇਪਾਲੀ ਫੌਜ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


author

Karan Kumar

Content Editor

Related News