ਯੋਗ ਦੁਨੀਆ ਨੂੰ ਸਿਹਤਮੰਦ ਜੀਵਨ ਵੱਲ ਜਾਣ ਵਾਲਾ ਰਸਤਾ ਦਿਖਾ ਰਿਹਾ: ਸ਼ਾਹ

Friday, Jun 21, 2019 - 12:34 PM (IST)

ਯੋਗ ਦੁਨੀਆ ਨੂੰ ਸਿਹਤਮੰਦ ਜੀਵਨ ਵੱਲ ਜਾਣ ਵਾਲਾ ਰਸਤਾ ਦਿਖਾ ਰਿਹਾ: ਸ਼ਾਹ

ਰੋਹਤਕ—ਅੱਜ ਪੰਜਵੇ ਅੰਤਰਾਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਹਰਿਆਣਾ ਦੇ ਰੋਹਤਕ ਜ਼ਿਲੇ 'ਚ ਆਯੋਜਿਤ ਪ੍ਰੋਗਰਾਮ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚੇ। ਸ਼ਾਹ ਨੇ ਯੋਗ ਅਭਿਆਸ ਖਤਮ ਹੋਣ ਤੋਂ ਬਾਅਦ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਯੋਗ ਦੁਨੀਆ ਨੂੰ ਸਿਹਤਮੰਦ ਜੀਵਨ ਵੱਲ ਲਿਜਾਣ ਵਾਲਾ ਰਸਤਾ ਦਿਖਾ ਰਿਹਾ ਹੈ। 

PunjabKesari

ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਅਮਿਤ ਸ਼ਾਹ ਨੇ ਟਵੀਟ ਕੀਤਾ, 'ਯੋਗ ਭਾਰਤ ਦੇ ਪ੍ਰਾਚੀਨ ਇਤਿਹਾਸ ਅਤੇ ਵਿੰਭਿਨਤਾਵਾਂ ਦਾ ਪ੍ਰਤੀਕ ਹੈ। ਵਿਸ਼ਵ ਨੂੰ ਸਿਹਤਮੰਦ ਜੀਵਨ ਵੱਲ ਜਾਣ ਵਾਲਾ ਰਸਤਾ ਦਿਖਾ ਰਿਹਾ ਹੈ। ਗ੍ਰਹਿ ਮੰਤਗੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਦੇ ਚੱਲਦਿਆਂ ਦੁਨੀਆਭਰ ਦੇ ਲੋਕ ਨਾ ਸਿਰਫ ਯੋਗ ਦਿਵਸ ਮਨਾਉਂਦੇ ਹਨ ਬਲਕਿ ਉਨ੍ਹਾਂ ਨੇ ਯੋਗ ਨੂੰ ਆਪਣੇ ਰੋਜ਼ਾਨਾਂ ਦੇ ਜੀਵਨ ਦਾ ਹਿੱਸਾ ਵੀ ਬਣਾ ਲਿਆ ਹੈ। 

PunjabKesari

ਦੱਸਿਆ ਜਾਂਦਾ ਹੈ ਕਿ ਇਸ ਪ੍ਰੋਗਰਾਮ ਦੌਰਾਨ ਅਮਿਤ ਸ਼ਾਹ ਦੇ ਨਾਲ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸਮੇਤ ਕਈ ਹੋਰ ਲੋਕ ਵੀ ਪਹੁੰਚੇ।


author

Iqbalkaur

Content Editor

Related News