ਕੌਮਾਂਤਰੀ ਮਹਿਲਾ ਦਿਵਸ 'ਤੇ ਖ਼ੁਦ ਟਰੈਕਟਰ ਚਲਾ ਟਿਕਰੀ ਸਰਹੱਦ 'ਤੇ ਪਹੁੰਚੀਆਂ ਹਜ਼ਾਰਾਂ ਬੀਬੀਆਂ

Monday, Mar 08, 2021 - 11:18 AM (IST)

ਕੌਮਾਂਤਰੀ ਮਹਿਲਾ ਦਿਵਸ 'ਤੇ ਖ਼ੁਦ ਟਰੈਕਟਰ ਚਲਾ ਟਿਕਰੀ ਸਰਹੱਦ 'ਤੇ ਪਹੁੰਚੀਆਂ ਹਜ਼ਾਰਾਂ ਬੀਬੀਆਂ

ਨਵੀਂ ਦਿੱਲੀ- ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪੰਜਾਬ-ਹਰਿਆਣਾ ਦੀਆਂ ਲਗਭਗ 40 ਹਜ਼ਾਰ ਬੀਬੀਆਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਟਿਕਰੀ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਸਮਰਥਨ ਕਰਨ ਪਹੁੰਚੀਆਂ ਹਨ। ਉਨ੍ਹਾਂ 'ਚੋਂ ਇਕ ਬੀਬੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ,''ਸਾਡੀ ਕੇਂਦਰ ਸਰਕਾਰ ਤੋਂ ਅਪੀਲ ਹੈ ਕਿ ਉਹ ਤਿੰਨੋਂ ਕਾਲੇ ਕਾਨੂੰਨ ਵਾਪਸ ਲਵੇ।'' ਦੱਸਣਯੋਗ ਹੈ ਕਿ ਟਿਕਰੀ, ਸਿੰਘੂ ਅਤੇ ਗਾਜ਼ੀਪੁਰ ਬਾਰਡਰ 'ਤੇ ਕਿਸਾਨ ਲਗਭਗ 100 ਦਿਨਾਂ ਤੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਇਹ ਸਾਰੀਆਂ ਬੀਬੀਆਂ ਟਰੈਕਟਰ-ਟਰਾਲੀ 'ਚ ਬੈਠ ਕੇ ਦਿੱਲੀ ਦੀ ਸਰਹੱਦ 'ਤੇ ਪਹੁੰਚੀਆਂ, ਜਿਨ੍ਹਾਂ 'ਚੋਂ ਕਈਆਂ ਨੇ ਖ਼ੁਦ ਟਰੈਕਟਰ ਚਲਾਇਆ।

ਇਹ ਵੀ ਪੜ੍ਹੋ : ਮਹਿਲਾ ਦਿਵਸ 'ਤੇ PM ਮੋਦੀ ਦਾ 'ਨਾਰੀ ਸ਼ਕਤੀ' ਨੂੰ ਸਲਾਮ, ਬੋਲੇ- ਰਾਸ਼ਟਰ ਨੂੰ ਬੀਬੀਆਂ 'ਤੇ ਮਾਣ

PunjabKesariਮਹਿਲਾ ਦਿਵਸ ਮੌਕੇ ਧਰਨਾ ਪ੍ਰਦਰਸ਼ਨ ਸਥਾਨ 'ਤੇ ਇਹ ਬੀਬੀਆਂ ਸਰਕਾਰ ਨੂੰ ਚੁਣੌਤੀ ਦੇਣਗੀਆਂ। ਬੀਬੀਆਂ ਦੇ ਟਿਕਰੀ ਸਰਹੱਦ 'ਤੇ ਆਉਣ ਨੂੰ ਲੈ ਕੇ ਕਿਸਾਨ ਆਗੂਆਂ ਨੇ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਖੇਤੀ ਅਤੇ ਸਾਡੇ ਜੀਵਨ 'ਚ ਬੀਬੀਆਂ ਦੀ ਭੂਮਿਕਾ ਨੂੰ ਸੀਵਾਕਰ ਕਰਨ ਅਤੇ ਇਸ ਦਿਵਸ ਨੂੰ ਮਨਾਉਣ ਲਈ ਇੱਥੇ ਪੂਰੀ ਵਿਵਸਥਾ ਕੀਤੀ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸਾਰੀਆਂ ਜਨਾਨੀਆਂ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣਗੀਆਂ ਅਤੇ ਉਸ ਤੋਂ ਬਾਅਦ ਆਪਣੇ ਘਰਾਂ ਅਤੇ ਖੇਤੀ ਦੀ ਦੇਖਭਾਲ ਲਈ ਆਪਣੇ ਘਰ ਵਾਪਸ ਜਾਣਗੀਆਂ।

PunjabKesari

ਇਹ ਵੀ ਪੜ੍ਹੋ : ਕੌਮਾਂਤਰੀ ਮਹਿਲਾ ਦਿਵਸ ਮੌਕੇ ਰਾਹੁਲ ਨੇ ਕਿਹਾ- ‘ਬੀਬੀਆਂ ਇਤਿਹਾਸ ਅਤੇ ਭਵਿੱਖ ਸਿਰਜਣ ਦੇ ਸਮਰੱਥ’

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News