ਅੰਤਰਰਾਸ਼ਟਰੀ ਭਾਈਚਾਰੇ ਨੂੰ ਫਲਸਤੀਨ ''ਚ ਤੁਰੰਤ ਕਰਾਉਣੀ ਚਾਹੀਦੀ ਹੈ ਜੰਗਬੰਦੀ : ਪ੍ਰਿਯੰਕਾ ਗਾਂਧੀ

Sunday, Nov 05, 2023 - 01:23 PM (IST)

ਅੰਤਰਰਾਸ਼ਟਰੀ ਭਾਈਚਾਰੇ ਨੂੰ ਫਲਸਤੀਨ ''ਚ ਤੁਰੰਤ ਕਰਾਉਣੀ ਚਾਹੀਦੀ ਹੈ ਜੰਗਬੰਦੀ : ਪ੍ਰਿਯੰਕਾ ਗਾਂਧੀ

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ 'ਸੁਤੰਤਰ ਦੁਨੀਆ' ਦੇ ਆਗੂਆਂ 'ਤੇ ਫਲਸਤੀਨ 'ਚ ਹਜ਼ਾਰਾਂ ਲੋਕਾਂ ਦੇ 'ਕਤਲੇਆਮ' 'ਚ ਮਦਦਗਾਰ ਹੋਣ ਦਾ ਦੋਸ਼ ਲਗਾਇਆ ਅਤੇ ਮੰਗ ਕੀਤੀ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਉੱਥੇ ਤੁਰੰਤ ਜੰਗਬੰਦੀ ਕਰਵਾਉਣੀ ਚਾਹੀਦੀ ਹੈ। ਵਾਡਰਾ ਨੇ ਇਜ਼ਰਾਈਲ ਜਾਂ 'ਸੁਤੰਤਰ ਦੁਨੀਆ' ਦੇ ਕਿਸੇ ਵੀ ਦੇਸ਼ ਦਾ ਨਾਂ ਲਏ ਬਿਨਾਂ ਸਥਿਤੀ ਨੂੰ ਭਿਆਨਕ ਦੱਸਿਆ ਅਤੇ ਕਿਹਾ ਕਿ ਲਗਭਗ 10 ਹਜ਼ਾਰ ਆਮ ਲੋਕਾਂ ਦਾ ਕਤਲੇਆਮ ਹੋਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਿਖਿਆ,''ਇਹ ਇੰਨਾ ਭਿਆਨਕ ਅਤੇ ਸ਼ਰਮਨਾਕ ਹੈ ਕਿ ਇਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਕਰੀਬ 5 ਹਜ਼ਾਰ ਬੱਚਿਆਂ ਸਮੇਤ ਲਗਭਗ 10 ਹਜ਼ਾਰ ਆਮ ਲੋਕਾਂ ਦਾ ਕਤਲੇਆਮ ਹੋਇਆ ਹੈ ਅਤੇ ਪੂਰੇ ਦੇ ਪੂਰੇ ਪਰਿਵਾਰ ਖ਼ਤਮ ਹੋ ਗਏ ਹਨ। ਹਸਪਤਾਲਾਂ ਅਤੇ ਐਂਬੂਲੈਂਸਾਂ 'ਤੇ ਬੰਬਾਰੀ ਕੀਤੀ ਗਈ ਹੈ, ਸ਼ਰਨਾਰਥੀ ਕੰਪਲੈਕਸਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਫਿਰ ਵੀ 'ਸੁਤੰਤਰ' ਦੁਨੀਆ ਦੇ ਨੇਤਾ ਫਲਸਤੀਨ 'ਚ ਕਤਲੇਆਮ ਦਾ ਵਿੱਤ ਪੋਸ਼ਣ ਅਤੇ ਸਮਰਥਨ ਜਾਰੀ ਰੱਖੇ ਹੋਏ ਹਨ।''

PunjabKesari

ਕਾਂਗਰਸ ਨੇਤਾ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਘੱਟੋ-ਘੱਟ ਇਹ ਕਦਮ ਤਾਂ ਚੁੱਕਣਾ ਚਾਹੀਦਾ ਕਿ ਤੁਰੰਤ ਜੰਗਬੰਦੀ ਕਰਵਾਈ ਜਾਵੇ, ਨਹੀਂ ਤਾਂ ਇਸ ਦਾ ਕੋਈ ਨੈਤਿਕ ਤਰਕਸੰਗਤ ਨਹੀਂ ਬਚੇਗਾ।'' ਸਿਹਤ ਅਧਿਕਾਰੀਆਂ ਅਨੁਸਾਰ, ਇਜ਼ਰਾਇਲੀ ਜੰਗੀ ਜਹਾਜ਼ਾਂ ਨੇ ਐਤਵਾਰ ਤੜਕੇ ਗਾਜ਼ਾ ਪੱਟੀ 'ਚ ਇਕ ਸ਼ਰਨਾਰਥੀ ਕੰਪਲੈਕਸ 'ਤੇ ਹਮਲਾ ਕੀਤਾ, ਜਿਸ 'ਚ ਘੱਟੋ-ਘੱਟ 33 ਲੋਕ ਮਾਰੇ ਗਏ ਅਤੇ ਦਰਜਨਾਂ ਲੋਕ ਜ਼ਖ਼ਮੀ ਹੋ ਗਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News