ਫਸਲ ਬੀਮਾ:ਇੰਸ਼ੋਰੈਂਸ ਕੰਪਨੀਆਂ ਨੇ ਕਿਸਾਨਾਂ ਤੋਂ 2 ਸਾਲਾਂ ''ਚ ਕਮਾਏ 16 ਹਜ਼ਾਰ ਕਰੋੜ
Wednesday, Nov 14, 2018 - 04:41 PM (IST)
ਹਿਸਾਰ-ਹਰਿਆਣਾ 'ਚ ਫਸਲ ਬੀਮਾ ਯੋਜਨਾ ਦੇ ਪ੍ਰਤੀ ਕਿਸਾਨ ਦਾ ਪਿਆਰ ਲਗਾਤਾਰ ਵੱਧ ਰਿਹਾ ਹੈ। ਕਈ ਸੂਬਿਆਂ 'ਚ ਇਸ ਬੀਮਾ ਯੋਜਨਾ ਦੇ ਪ੍ਰਤੀ ਕਿਸਾਨਾਂ ਦੇ ਜ਼ਿਆਦਾ ਆਕਰਸ਼ਿਤ ਨਾ ਹੋਣ ਦੀਆਂ ਗੱਲਾਂ ਦੇ ਵਿਚਾਲੇ ਹਰਿਆਣਾ ਇਸ ਮਾਮਲੇ 'ਚ ਅਪਵਾਦ ਸਾਬਿਤ ਹੋ ਰਿਹਾ ਹੈ। ਹਰਿਆਣਾ 'ਚ ਪਿਛਲੇ ਦੋ ਸਾਲਾਂ 'ਚ ਬੀਮਾਂ ਕੰਪਨੀਆਂ ਨੇ ਫਸਲ ਬੀਮਾ ਯੋਜਨਾ ਤੋਂ ਲਗਭਗ 16 ਹਜ਼ਾਰ ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਹਰਿਆਣਾ 'ਚ ਬੀਮਾ ਯੋਜਨਾ ਦਾ ਲਾਭ ਲੈਣ ਵਾਲੇ ਕਿਸਾਨਾਂ ਦੀ ਗਿਣਤੀ 'ਚ ਵਾਧਾ-
ਵਿਰੋਧੀ ਧਿਰ ਦੇ ਬਹੁਤ ਤਰ੍ਹਾਂ ਦੇ ਸਵਾਲਾਂ ਦੇ ਬਾਵਜੂਦ ਹਰਿਆਣਾ 'ਚ ਕਿਸਾਨ ਫਸਲ ਬੀਮਾ ਯੋਜਨਾ ਨੂੰ ਅਪਣਾ ਰਹੇ ਹਨ। ਭਾਜਪਾ ਸ਼ਾਸਿਤ ਚਾਰ ਸੁਬਿਆਂ 'ਚ ਦੋ ਸਾਲਾਂ ਦੇ ਦੌਰਾਨ ਇਕ ਕਰੋੜ ਤੋਂ ਜ਼ਿਆਦਾ ਕਿਸਾਨ ਫਸਲ ਬੀਮਾਂ ਯੋਜਨਾ ਤੋਂ ਪਿੱਛੇ ਹੋ ਗਏ ਹਨ। ਇਹ ਯੋਜਨਾ ਬੀਮਾ ਕੰਪਨੀਆਂ ਦੇ ਲਈ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਸਾਬਿਤ ਹੋ ਰਹੀ ਹੈ। ਸਰਕਾਰੀ ਖੇਤਰ ਦੀ ਐਗਰੀਕਲਚਰ ਇੰਸ਼ੋਰੈਸ ਕੰਪਨੀ ਆਫ ਇੰਡੀਆਂ (ਏ. ਆਈ. ਸੀ) ਤੋਂ ਇਲਾਵਾ ਨਿੱਜੀ ਖੇਤਰ ਦੀਆਂ ਕੁੱਲ ਦਸ ਕੰਪਨੀਆਂ ਨੇ ਫਸਲ ਬੀਮਾ ਯੋਜਨਾ ਦੇ ਤਹਿਤ ਲਗਭਗ 15 ਹਜ਼ਾਰ 795 ਕਰੋੜ ਰੁਪਏ ਕਮਾਏ ਹਨ।
ਚਾਰ ਵੱਡੇ ਸੂਬਿਆਂ 'ਚ ਇਕ ਕਰੋੜ ਤੋਂ ਜ਼ਿਆਦਾ ਕਿਸਾਨਾਂ ਨੇ ਆਪਣੇ ਆਪ ਨੂੰ ਯੋਜਨਾ ਤੋਂ ਵੱਖਰਾ ਕੀਤਾ -
ਚਾਰ ਵੱਡੇ ਸੂਬਿਆਂ ਮੱਧ ਪ੍ਰਦੇਸ਼ 'ਚ 40.47 ਲੱਖ, ਰਾਜਸਥਾਨ 'ਚ 31.25 ਲੱਖ, ਮਹਾਂਰਾਸ਼ਟਰ 'ਚ 19.47 ਲੱਖ, ਅਤੇ ਉੱਤਰ ਪ੍ਰਦੇਸ਼ 'ਚ 14.69 ਲੱਖ ਕਿਸਾਨਾਂ ਨੇ ਫਸਲ ਬੀਮਾ ਯੋਜਨਾ ਤੋਂ ਆਪਣੇ ਆਪ ਨੂੰ ਵੱਖਰਾ ਕਰ ਲਿਆ ਹੈ। ਸਾਲ 2016-17 'ਚ ਬੀਮਾਂ ਕੰਪਨੀਆਂ ਦੀ ਔਸਤ ਕਮਾਈ ਪ੍ਰਤੀ ਮਹੀਨਾ 538.30 ਕਰੋੜ ਰੁਪਏ ਰਹੀ। ਸਾਲ 2017-18 'ਚ ਇਹ ਔਸਤ ਕਮਾਈ ਵੱਧ ਕੇ 778 ਕਰੋੜ ਰੁਪਏ ਪ੍ਰਤੀ ਮਹੀਨਾ ਹੋ ਗਈ। ਸਾਲ 2016-17 'ਚ 5.72 ਕਰੋੜ ਕੁੱਲ ਕਿਸਾਨ ਬੀਮਾਯੁਕਤ ਕੀਤੇ ਗਏ ਤਾਂ ਸਾਲ 2017-18 'ਚ ਇਨ੍ਹਾਂ ਦੀ ਗਿਣਤੀ 85 ਲੱਖ ਤੋਂ ਘੱਟ ਕੇ 4.87 ਕਰੋੜ ਰਹਿ ਗਈ। ਬੀਮਾ ਕੰਪਨੀਆਂ ਨੂੰ ਸਾਲ 2016-17 'ਚ ਸਾਲਾਨਾਂ ਮੁਨਾਫਾ 6459.64 ਕਰੋੜ ਰੁਪਏ ਹੋਇਆ ਤਾਂ ਸਾਲ 2017-18 'ਚ ਬੀਮਾ ਕੰਪਨੀਆਂ ਦੇ ਇਸ ਮੁਨਾਫੇ 'ਚ 150% ਤੱਕ ਵਧਾ ਕੇ ਇਹ ਰਾਸ਼ੀ ਕੁੱਲ 9335.62 ਕਰੋੜ ਰੁਪਏ ਹੋ ਗਈ। ਪੰਜਾਬ ਸੂਬੇ 'ਚ ਇਹ ਯੋਜਨਾ ਨਹੀਂ ਲਾਗੂ ਹੈ, ਨਹੀਂ ਤਾਂ ਬੀਮਾ ਕੰਪਨੀਆਂ ਦੀ ਤਿਜ਼ੌਰੀਆਂ ਹੋਰ ਵੀ ਜ਼ਿਆਦਾ ਭਰ ਜਾਂਦੀਆਂ।
ਗੁਜਰਾਤ 'ਚ ਦੋ ਸਾਲਾਂ 'ਚ ਬੀਮਾ ਕੰਪਨੀਆਂ ਦੇ ਲਾਭ 'ਚ ਸ਼ਾਨਦਾਰ ਵਾਧਾ ਹੋਇਆ ਹੈ। ਸਾਲ 2016-17 'ਚ ਬੀਮਾ ਕੰਪਨੀਆਂ ਨੇ ਗੁਜਰਾਤ 'ਚ ਸਿਰਫ 40.16 ਕਰੋੜ ਰੁਪਏ ਮੁਨਾਫਾ ਕਮਾਇਆ ਹੈ ਤਾਂ ਸਾਲ 2017-18 'ਚ ਇਹ ਕਮਾਈ 2222.58 ਕਰੋੜ ਰੁਪਏ ਪਹੁੰਚ ਗਈ।ਗੁਜਰਾਤ 'ਚ ਨਿਊ ਇੰਡੀਆ ਕੰਪਨੀ ਨੇ ਇੱਕਲੇ 1429 ਕਰੋੜ ਰੁਪਏ ਕਮਾਏ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਕਿਸਾਨਾਂ ਦੇ ਬੀਮਾ ਕਰਨ ਦੇ ਲਈ ਭਾਰਤ ਸਰਕਾਰ ਨੇ ਖੇਤੀ ਅਤੇ ਕਿਸਾਨ ਕਲਿਆਣ ਵਿਭਾਗ ਨੇ ਕੁੱਲ 10 ਨਿੱਜੀ ਕੰਪਨੀਆਂ ਅਤੇ ਭਾਰਤ ਸਰਕਾਰ ਦੀ ਐਗਰੀਕਲਚਰ ਇੰਸ਼ੋਰੈਂਸ ਕੰਪਨੀ ਆਫ ਇੰਡੀਆ ਨੂੰ ਇੰਟੀਗ੍ਰੇਟ ਕਰ ਰੱਖਿਆ ਹੈ।
ਦੇਸ਼ ਭਰ 'ਚ ਕਿਸਾਨ ਘੱਟਦੇ ਜਾ ਰਹੇ ਹਨ ਅਤੇ ਮੁਨਾਫਾ ਵੱਧਦਾ ਜਾ ਰਿਹਾ ਹੈ-
ਪਾਨੀਪਤ ਦੇ ਆਰ. ਟੀ. ਆਈ. ਐਕਟੀਵਿਸਟ ਪੀ. ਪੀ. ਆਈ. ਕਪੂਰ ਨੇ ਦੱਸਿਆ ਹੈ ਕਿ ਖੇਤੀ ਅਤੇ ਕਿਸਾਨ ਕਲਿਆਣ ਮੰਤਰਾਲੇ ਦੀ ਡਿਪਟੀ ਕਮਿਸ਼ਨਰ ਕਾਮਨਾ ਆਰ. ਸ਼ਰਮਾ ਨੇ ਇਹ ਅੰਕੜੇ ਉਪਲੱਬਧ ਕਰਵਾਏ ਹਨ। ਉਨ੍ਹਾਂ ਦੇ ਅਨੁਸਾਰ ਬੀਮਾਯੁਕਤ ਕਿਸਾਨ ਘੱਟਦੇ ਜਾ ਰਹੇ ਹਨ ਅਤੇ ਬੀਮਾ ਕੰਪਨੀਆਂ ਦੇ ਮੁਨਾਫੇ ਵੱਧਦੇ ਜਾ ਰਹੇ ਹਨ। ਸਾਲ 2016-17 'ਚ ਕੁੱਲ 17,902.47 ਕਰੋੜ ਰੁਪਏ ਮੁਆਵਜ਼ਾ ਰਾਸ਼ੀ ਦੇਣ ਦੇ ਬਾਵਜੂਦ ਵੀ ਬੀਮਾ ਕੰਪਨੀਆਂ ਨੇ ਕੁੱਲ 6,459.64 ਕਰੋੜ ਰੁਪਏ ਦਾ ਮੁਨਾਫਾ ਕਮਾਇਆ। ਸਾਲ 2017-18 'ਚ ਕਿਸਾਨਾਂ ਨੂੰ ਕੁੱਲ 15,710.25 ਕਰੋੜ ਰੁਪਏ ਮੁਆਵਜ਼ਾ ਰਾਸ਼ੀ ਅਦਾ ਕੀਤੀ ਗਈ ਪਰ ਬੀਮਾ ਕੰਪਨੀਆਂ ਨੂੰ ਕੁੱਲ 9335.62 ਕਰੋੜ ਰੁਪਏ ਦਾ ਲਾਭ ਮਿਲਿਆ।
ਹਰਿਆਣਾ 'ਚ ਕਿਸਾਨਾ ਵੀ ਵਧੇ ਅਤੇ ਕਮਾਈ 'ਚ ਵੀ ਵਾਧਾ ਹੋਇਆ-
ਭਾਜਪਾ ਸ਼ਾਸਿਤ ਹਰਿਆਣੇ 'ਚ ਦੋ ਸਾਲਾਂ 'ਚ ਬੀਮਾ ਯੁਕਤ ਕਿਸਾਨਾਂ ਦੀ ਗਿਣਤੀ 15,228 ਦੀ ਵਾਧਾ ਹੋਇਆ। ਸਾਲ 2016-17 'ਚ ਬੀਮਾਯੁਕਤ ਕਿਸਾਨਾਂ ਦੀ ਕੁੱਲ ਗਿਣਤੀ 13,36,028 ਸੀ ਅਤੇ ਸਾਲ 2017-18 'ਚ ਇਹ ਵੱਧ ਕੇ 13,51,256 ਹੋ ਗਈ। ਸਾਲ 2016-17 'ਚ ਕਿਸਾਨਾ ਤੋਂ ਕੁੱਲ 364.39 ਕਰੋੜ ਰੁਪਏ ਪ੍ਰੀਮੀਅਮ ਰਾਸ਼ੀ ਵਸੂਲ ਕਰ ਕੇ ਉਨ੍ਹਾਂ ਕੁੱਲ 292.55 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਗਈ। ਬੀਮਾ ਕੰਪਨੀਆਂ ਨੂੰ ਸਾਲ 2016-17 'ਚ ਕੁਲ 71.83 ਕਰੋੜ ਰੁਪਏ ਦਾ ਲਾਭ ਹੋਇਆ। ਸਾਲ 2017-18 'ਚ ਬੀਮਾ ਕੰਪਨੀਆਂ ਨੇ ਕੁੱਲ 453 ਕਰੋੜ ਰੁਪਏ ਦਾ ਪ੍ਰੀਮੀਅਮ ਵਸੂਲਿਆ ਪਰ ਕਿਸਾਨਾਂ ਨੂੰ ਮੁਆਵਜ਼ੇ 'ਚ 358 ਕਰੋੜ ਰੁਪਏ ਦੇ ਕੇ ਕੁੱਲ 95 ਕਰੋੜ ਰੁਪਏ ਕਮਾਏ।