12ਵੀਂ ਪ੍ਰੀਖਿਆ ਨਤੀਜੇ : SC ਨੇ ਮੁਲਾਂਕਣ ਯੋਜਨਾ 10 ਦਿਨਾਂ ਅੰਦਰ ਨੋਟੀਫਾਈਡ ਕਰਨ ਦੇ ਦਿੱਤੇ ਨਿਰਦੇਸ਼

Thursday, Jun 24, 2021 - 02:05 PM (IST)

12ਵੀਂ ਪ੍ਰੀਖਿਆ ਨਤੀਜੇ : SC ਨੇ ਮੁਲਾਂਕਣ ਯੋਜਨਾ 10 ਦਿਨਾਂ ਅੰਦਰ ਨੋਟੀਫਾਈਡ ਕਰਨ ਦੇ ਦਿੱਤੇ ਨਿਰਦੇਸ਼

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਰੱਦ ਕੀਤੀ ਗਈ 12ਵੀਂ ਦੀ ਪ੍ਰੀਖਿਆ ਦੇ ਨਤੀਜਿਆਂ ਲਈ ਮੁਲਾਂਕਣ ਯੋਜਨਾ 10 ਦਿਨਾਂ ਅੰਦਰ ਨੋਟੀਫਾਈਡ ਕਰਨ ਦਾ ਸਾਰੇ ਸੂਬਿਆਂ ਦੇ ਬੋਰਡ ਨੂੰ ਵੀਰਵਾਰ ਨੂੰ ਨਿਰਦੇਸ਼ ਦਿੱਤਾ। ਜੱਜ ਏ.ਐੱਨ. ਖਾਨਵਿਲਕਰ ਅਤੇ ਜੱਜ ਦਿਨੇਸ਼ ਮਾਹੇਸ਼ਵਰੀ ਦੀ ਬੈਂਚ ਨੇ ਸਾਰੇ ਸੂਬਿਆਂ ਦੇ ਬੋਰਡ ਨੂੰ ਨਿਰਦੇਸ਼ ਦਿੱਤਾ ਕਿ ਉਹ ਅੰਦਰੂਨੀ ਮੁਲਾਂਕਣ ਦੇ ਆਧਾਰ 'ਤੇ 31 ਜੁਲਾਈ ਤੱਕ ਨਤੀਜੇ ਐਲਾਨ ਕਰਨ।

ਬੈਂਚ ਨੇ ਕਿਹਾ ਕਿ ਉਹ ਸਾਰੇ ਸੂਬਿਆਂ ਦੇ ਬੋਰਡ ਲਈ ਆਮ ਆਦੇਸ਼ ਜਾਰੀ ਕਰ ਰਹੀ ਹੈ। ਅਦਾਲਤ ਨੇ ਕਿਹਾ ਕਿ ਸਾਰੇ ਸੂਬਿਆਂ ਦੇ ਬੋਰਡ ਅੱਜ ਤੋਂ 10 ਦਿਨਾਂ ਅੰਦਰ ਆਪਣੀ ਯੋਜਨਾ ਨੋਟੀਫਾਈਡ ਕਰਨ। ਇਹ ਬੋਰਡ ਸੀ.ਬੀ.ਐੱਸ.ਈ. ਅਤੇ ਆਈ.ਸੀ.ਐੱਸ.ਈ. ਨੂੰ ਦਿੱਤੀ ਗਈ ਮਿਆਦ ਅਨੁਸਾਰ ਹੀ 31 ਜੁਲਾਈ ਤੱਕ ਅੰਦਰੂਨੀ ਮੁਲਾਂਕਣ ਰਾਹੀਂ ਪ੍ਰੀਖਿਆ ਨਤੀਜੇ ਜਾਰੀ ਕਰਨਗੇ। ਅਦਾਲਤ ਨੇ ਕਿਹਾ ਕਿ ਉਹ ਕੋਈ ਇਕ ਰੂਪ ਯੋਜਨਾ ਲਈ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕਰ ਰਿਹਾ ਹੈ, ਕਿਉਂਕਿ ਸਾਰੇ ਸੂਬਿਆਂ ਦੇ ਬੋਰਡ ਲਈ ਇਕ ਸਮਾਨ ਮੁਲਾਂਕਣ ਯੋਜਨਾ ਸੰਭਵ ਨਹੀਂ ਹੈ। ਅਦਾਲਤ ਨੇ ਆਂਧਰਾ ਪ੍ਰਦੇਸ਼ ਸਰਕਾਰ ਵਲੋਂ ਪ੍ਰੀਖਿਆ ਆਯੋਜਨ ਕਰਨ ਦੇ ਫ਼ੈਸਲੇ 'ਤੇ ਡੂੰਘੀ ਨਾਰਾਜ਼ਗੀ ਜਤਾਈ।


author

DIsha

Content Editor

Related News