ਇੰਸਟਾਗ੍ਰਾਮ ਨੇ ਹਾਈ ਕੋਰਟ ਨੂੰ ਦੱਸਿਆ, ਹਿੰਦੂ ਦੇਵੀ-ਦੇਵਤਿਆਂ ਨਾਲ ਜੁੜੇ ਇਤਰਾਜ਼ਯੋਗ ਕੰਟੈਂਟ ਨੂੰ ਹਟਾਇਆ

06/14/2021 10:18:25 PM

ਨਵੀਂ ਦਿੱਲੀ - ਇੰਸਟਾਗ੍ਰਾਮ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਹੈ ਕਿ ਇਸ ਨੇ ਹਿੰਦੂ ਦੇਵੀ-ਦੇਵਤਿਆਂ ਨਾਲ ਜੁੜੇ ਇਤਰਾਜ਼ਯੋਗ ਕੰਟੈਂਟ ਨੂੰ ਆਪਣੇ ਪਲੈਟਫਾਰਮ ਤੋਂ ਹਟਾ ਦਿੱਤੇ ਹਨ। ਜਸਟਿਸ ਰੇਖਾ ਪਾੱਲੀ ਨੇ ਆਈ.ਟੀ. ਰੂਲਸ 2021 ਨੂੰ ਪੂਰੀ ਤਰ੍ਹਾਂ ਲਾਗੂ ਕਰਣ ਲਈ ਨਿਰਦੇਸ਼ ਦੀ ਮੰਗ ਕਰਣ ਵਾਲੀ ਪਟੀਸ਼ਨ 'ਤੇ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਨੋਟਿਸ ਵੀ ਜਾਰੀ ਕੀਤਾ ਹੈ। 

ਇਹ ਵੀ ਪੜ੍ਹੋ- UP 'ਚ ਹੁਣ ਦੁਕਾਨ-ਮਕਾਨ ਜਾਂ ਜ਼ਮੀਨ ਖਰੀਦਣ ਤੋਂ ਪਹਿਲਾਂ DM ਨੂੰ ਅਰਜ਼ੀ ਦੇਣੀ ਜ਼ਰੂਰੀ

ਫੇਸਬੁੱਕ ਦੇ ਮਾਲਕੀ ਵਾਲੇ ਸੋਸ਼ਲ ਮੀਡੀਆ ਪਲੈਟਫਾਰਮ ਇੰਸਟਾਗ੍ਰਾਮ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੂਲ ਰੋਹਤਗੀ ਨੇ ਕੋਰਟ ਨੂੰ ਦੱਸਿਆ ਕਿ ਕੰਟੈਂਟ ਨੂੰ ਪਹਿਲਾਂ ਹੀ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਵੇਂ ਆਈ.ਟੀ. ਕਾਨੂੰਨਾਂ ਦੇ ਤਹਿਤ ਫੇਸਬੁੱਕ ਨੇ ਇੱਕ ਸ਼ਿਕਾਇਤ ਅਧਿਕਾਰੀ ਦੀ ਪਹਿਲਾਂ ਹੀ ਨਿਯੁਕਤੀ ਕਰ ਦਿੱਤੀ ਹੈ ਅਤੇ ਇਹੀ ਇੰਸਟਾਗ੍ਰਾਮ ਲਈ ਵੀ ਕੰਮ ਕਰਣਗੇ।

ਪਟੀਸ਼ਨਰ ਆਦਿੱਤਿਆ ਸਿੰਘ ਦੇਸ਼ਵਾਲ ਨੇ ਕਿਹਾ ਸੀ ਕਿ ਇੰਸਟਾਗ੍ਰਾਮ ਇਸਤੇਮਾਲ ਕਰਦੇ ਸਮੇਂ ਉਨ੍ਹਾਂ ਨੇ ਵੇਖਿਆ ਕਿ ਇਸਲਾਮ ਦੀ ਸ਼ੇਰਨੀ ਨਾਮ ਦੇ ਯੂਜ਼ਰ ਨੇ ਇਤਰਾਜ਼ਯੋਗ ਕੰਟੈਂਟ ਪੋਸਟ ਕੀਤਾ ਸੀ, ਜਿਨ੍ਹਾਂ ਵਿੱਚ ਹਿੰਦੂ ਦੇਵੀ-ਦੇਵਤਿਆਂ ਖ਼ਿਲਾਫ਼ ਇਤਰਾਜ਼ਯੋਗ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਅਸ਼ਲੀਲ ਕਾਰਟੂਨ ਬਣਾਏ ਗਏ ਸਨ। ਪਟੀਸ਼ਨਰ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਜੀ ਤੁਸ਼ਾਰ ਰਾਵ ਅਤੇ ਆਯੁਸ਼ ਸਕਸ਼ੇਨਾ ਨੇ ਕਿਹਾ ਕਿ ਕੰਟੈਂਟ ਨੂੰ ਜਲਦੀ ਤੋਂ ਜਲਦੀ ਪਲੈਟਫਾਰਮ ਤੋਂ ਹਟਾਇਆ ਜਾਵੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News