ਇੰਸਟਾਗ੍ਰਾਮ ''ਤੇ ਦੋਸਤੀ, 6 ਮਹੀਨੇ ਬਾਅਦ ਵਿਆਹ..., ਫਿਰ ਇੰਝ ਹੋਇਆ Love ਸਟੋਰੀ ਦਾ ਖੌਫਨਾਕ ਅੰਤ
Thursday, Jan 15, 2026 - 02:49 PM (IST)
ਝਾਂਸੀ : ਸੋਸ਼ਲ ਮੀਡੀਆ 'ਤੇ ਸ਼ੁਰੂ ਹੋਈ ਇੱਕ ਪ੍ਰੇਮ ਕਹਾਣੀ ਦਾ ਸਿਰਫ਼ ਛੇ ਮਹੀਨਿਆਂ ਦੇ ਅੰਦਰ ਇੰਨੇ ਖੌਫਨਾਕ ਤਰੀਕੇ ਨਾਲ ਅੰਤ ਹੋਇਆ, ਜਿਸ ਨੂੰ ਸੁਣ ਤੁਹਾਡੇ ਹੋਸ਼ ਉੱਡ ਜਾਣਗੇ। ਪ੍ਰੇਮ ਵਿਆਹ ਦੇ ਇਸ ਅੰਤ ਨਾਲ ਦੋ ਪਰਿਵਾਰਾਂ ਵਿਚ ਡੂੰਘਾ ਸੋਗ ਪੈਦਾ ਹੋ ਗਿਆ। ਇਹ ਘਟਨਾ ਝਾਂਸੀ ਦੇ ਕੋਤਵਾਲੀ ਥਾਣਾ ਖੇਤਰ ਵਿੱਚ ਸਾਗਰ ਗੇਟ ਦੇ ਬਾਹਰ ਵਾਪਰੀ ਹੈ। ਜਿਥੇ ਇਲਾਕੇ ਦੇ ਰਹਿਣ ਵਾਲੇ ਧਰੁਵਰਾਜ ਕੁਸ਼ਵਾਹਾ (19) ਨੇ ਆਪਣੇ ਘਰ ਵਿੱਚ ਫਾਂਸੀ ਲਗਾ ਕੇ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ : ਪਿਆਕੜਾਂ ਨੂੰ ਵੱਡਾ ਝਟਕਾ! 3 ਦਿਨ ਮਹਾਰਾਸ਼ਟਰ ਦੇ ਇਨ੍ਹਾਂ ਸ਼ਹਿਰਾਂ 'ਚ ਨਹੀਂ ਮਿਲੇਗੀ ਸ਼ਰਾਬ
ਪੁਲਸ ਅਨੁਸਾਰ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਧਰੁਵਰਾਜ ਦੀ ਇੰਸਟਾਗ੍ਰਾਮ ਰਾਹੀਂ ਰਾਜਸਥਾਨ ਦੇ ਜੈਪੁਰ ਜ਼ਿਲ੍ਹੇ ਦੇ ਚੁਰੂ ਖੇਤਰ ਦੀ ਰਹਿਣ ਵਾਲੀ ਪ੍ਰੀਤੀ ਨਾਮ ਦੀ ਇੱਕ ਕੁੜੀ ਨਾਲ ਦੋਸਤੀ ਹੋਈ ਸੀ। ਇਸ ਦੌਰਾਨ ਦੋਵਾਂ ਵਿਚਕਾਰ ਹੋਈ ਗੱਲਬਾਤ ਪਿਆਰ ਵਿੱਚ ਬਦਲ ਗਈ ਅਤੇ ਨੌਜਵਾਨ ਨੇ ਵਿਆਹ 'ਤੇ ਜ਼ੋਰ ਦਿੱਤਾ। ਪਰਿਵਾਰ ਦੇ ਵਿਰੋਧ ਦੇ ਬਾਵਜੂਦ ਉਸਨੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ, ਜਿਸ ਤੋਂ ਬਾਅਦ ਦੋਵਾਂ ਦਾ ਵਿਆਹ ਮਈ 2025 ਵਿੱਚ ਇੱਕ ਮੰਦਰ ਵਿਚ ਕਰਵਾ ਦਿੱਤਾ ਗਿਆ।
ਇਹ ਵੀ ਪੜ੍ਹੋ : ਹੁਣ ਘਰ ਬੈਠੇ ਮਿਲੇਗੀ ਜ਼ਮੀਨ/ਫਲੈਟ ਦੀ ਰਜਿਸਟਰੀ ਦੀ ਸਹੂਲਤ, ਇਸ ਸੂਬੇ ਦੇ CM ਦਾ ਵੱਡਾ ਐਲਾਨ
ਵਿਆਹ ਤੋਂ ਬਾਅਦ ਦੋਵਾਂ ਦੇ ਹਾਲਾਤ ਬਹੁਤ ਵਿਗੜਨ ਲੱਗ ਪਏ। ਪਰਿਵਾਰ ਦਾ ਦੋਸ਼ ਹੈ ਕਿ ਉਸ ਦੀ ਪਤਨੀ ਦੀਆਂ ਵਿੱਤੀ ਮੰਗਾਂ ਲਗਾਤਾਰ ਵਧਦੀਆਂ ਦਾ ਰਹੀਆਂ ਸਨ। ਮਹਿੰਗੇ ਕੱਪੜਿਆਂ, ਯਾਤਰਾ ਅਤੇ ਹੋਰ ਪੈਸਿਆਂ ਦੀ ਮੰਗ ਨੂੰ ਲੈ ਕੇ ਰੋਜ਼ਾਨਾ ਦੋਵਾਂ ਵਿਚਕਾਰ ਲੜਾਈ-ਝਗੜੇ ਹੁੰਦੇ ਰਹਿੰਦੇ ਸਨ। ਮ੍ਰਿਤਕ ਦੀ ਭੈਣ ਦੇ ਅਨੁਸਾਰ ਉਸ ਦੇ ਭਰਾ ਦੀ ਪਤਨੀ ਉਸ 'ਤੇ ਜ਼ਿਆਦਾ ਕਮਾਈ ਕਰਨ ਲਈ ਦਬਾਅ ਪਾਉਂਦੀ ਸੀ ਅਤੇ ਦੁਬਾਰਾ ਵਿਆਹ ਕਰਨ ਦੀ ਧਮਕੀ ਵੀ ਦਿੰਦੀ ਸੀ। ਰਿਪੋਰਟਾਂ ਅਨੁਸਾਰ ਪਤਨੀ ਦਸੰਬਰ ਵਿੱਚ ਆਪਣੇ ਮਾਪਿਆਂ ਦੇ ਘਰ ਚਲੀ ਗਈ ਸੀ ਅਤੇ ਕਦੇ ਵਾਪਸ ਨਹੀਂ ਆਈ। ਸੋਮਵਾਰ ਨੂੰ ਦੋਵਾਂ ਦੀ ਆਖਰੀ ਵਾਰ ਫ਼ੋਨ 'ਤੇ ਤਿੱਖੀ ਬਹਿਸ ਹੋਈ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਚਾਹਵਾਨ ਮਾਪਿਆਂ ਨੂੰ ਵੱਡਾ ਝਟਕਾ: ਸਪਾਂਸਰਸ਼ਿਪ ਵੀਜ਼ਾ 'ਤੇ ਲੱਗੀ ਰੋਕ
ਇਸ ਤੋਂ ਬਾਅਦ ਨੌਜਵਾਨ ਮਾਨਸਿਕ ਤੌਰ 'ਤੇ ਟੁੱਟ ਗਿਆ। ਇਸੇ ਤਣਾਅ ਕਾਰਨ ਉਸਨੇ ਇਹ ਆਤਮਘਾਤੀ ਕਦਮ ਚੁੱਕਿਆ। ਇਸ ਘਟਨਾ ਕਾਰਨ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਇਸ ਦੌਰਾਨ ਘਟਨਾ ਦੀ ਖ਼ਬਰ ਫੈਲਣ 'ਤੇ ਨਾਵਾਂ ਦੀ ਗਲਤਫਹਿਮੀ ਕਾਰਨ ਗੁਆਂਢ ਦੀ ਇੱਕ 80 ਸਾਲਾ ਔਰਤ, ਬੇਨੀਬਾਈ, ਬਹੁਤ ਸਦਮੇ ਵਿੱਚ ਸੀ ਅਤੇ ਉਸਦੀ ਮੌਤ ਹੋ ਗਈ। ਪੁਲਸ ਦੋਵਾਂ ਮੌਤਾਂ ਦੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਰਾਸ਼ਨ ਕਾਰਡ ਧਾਰਕਾਂ ਨੂੰ ਮਿਲਣਗੇ 3-3 ਹਜ਼ਾਰ ਰੁਪਏ ਨਕਦ, ਸੂਬਾ ਸਰਕਾਰ ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
