500-500 ਰੁਪਏ ਦੇ ਨੋਟਾਂ ਦੇ ਬੰਡਲ 'ਤੇ ਸੌਂਦਾ ਸੀ ਇੰਸਪੈਕਟਰ, ਛਾਪਾ ਪੈਣ 'ਤੇ ਕੰਧ ਟੱਪ ਭਜਿਆ

Friday, Aug 23, 2024 - 12:11 PM (IST)

ਬਰੇਲੀ ਨਿਊਜ਼ : ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜਿੱਥੇ ਭਾਜਪਾ ਵਿਧਾਇਕ ਦਾ ਰਿਸ਼ਤੇਦਾਰ ਫਰੀਦਪੁਰ ਕੋਤਵਾਲੀ ਦਾ ਰਿਸ਼ਵਤ ਲੈਣ ਵਾਲਾ ਇੰਸਪੈਕਟਰ ਰਾਮਸੇਵਕ 500-500 ਰੁਪਏ ਦੇ ਨੋਟਾਂ ਦੇ ਬੰਡਲ 'ਤੇ ਸੌਂਦਾ ਸੀ। 300 ਗ੍ਰਾਮ ਸਮੈਕ ਸਮੇਤ ਫੜੇ ਗਏ ਤਸਕਰ ਨੂੰ 7 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਛੱਡਣ ਦੀ ਸੂਚਨਾ 'ਤੇ ਆਈ.ਪੀ.ਐੱਸ ਮਾਨੁਸ਼ ਪਾਰੀਕ ਨੇ ਫਰੀਦਪੁਰ ਥਾਣੇ 'ਚ ਛਾਪਾ ਮਾਰਿਆ। ਇਸ ਮੌਕੇ ਥਾਣੇ ਦੀ ਕੰਧ ਟੱਪ ਕੇ ਇੰਸਪੈਕਟਰ ਫ਼ਰਾਰ ਹੋ ਗਿਆ। ਪੁਲਸ ਨੇ ਇੰਸਪੈਕਟਰ ਦੇ ਘਰੋਂ 984500 ਰੁਪਏ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ ਮੰਤਰੀਆਂ ਨੂੰ ਮਿਲਣ ਲਈ ਬਦਲ ਗਏ ਨਿਯਮ, ਮੁਲਾਕਾਤ ਕਰਨ ਲਈ ਹੁਣ ਇੰਝ ਮਿਲੇਗੀ ਮਨਜ਼ੂਰੀ

ਸੀਓ ਫਰੀਦਪੁਰ ਦੀ ਤਰਫੋਂ ਇੰਸਪੈਕਟਰ ਦੇ ਖ਼ਿਲਾਫ਼ ਥਾਣਾ ਕੋਤਵਾਲੀ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐੱਸ.ਐੱਸ.ਪੀ ਅਨੁਰਾਗ ਆਰੀਆ ਨੇ ਭ੍ਰਿਸ਼ਟਾਚਾਰ ਦੇ ਦੋਸ਼ੀ ਇੰਸਪੈਕਟਰ ਰਾਮਸੇਵਕ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ। ਉਸ ਦੀ ਗ੍ਰਿਫ਼ਤਾਰੀ ਲਈ ਪੁਲਸ ਟੀਮਾਂ ਬਣਾਈਆਂ ਗਈਆਂ ਹਨ। ਐੱਸਐੱਸਪੀ ਅਨੁਰਾਗ ਆਰੀਆ ਦੇ ਨਿਰਦੇਸ਼ਾਂ 'ਤੇ ਐੱਸਪੀ ਸਾਊਥ ਮਾਨੁਸ਼ ਪਾਰੀਕ ਵੀਰਵਾਰ ਸਵੇਰੇ 10.30 ਵਜੇ ਥਾਣੇ ਗਏ। ਉਨ੍ਹਾਂ ਨੇ ਸੀਓ ਫਰੀਦਪੁਰ ਗੌਰਵ ਸਿੰਘ ਨੂੰ ਉਥੇ ਬੁਲਾਇਆ। ਜਿਵੇਂ ਹੀ ਉਹ ਥਾਣੇ ਪਹੁੰਚਿਆ ਤਾਂ ਇੰਸਪੈਕਟਰ ਫਰੀਦਪੁਰ ਰਾਮਸੇਵਕ ਆਪਣੇ ਕਮਰੇ ਨੂੰ ਤਾਲਾ ਲਗਾ ਕੇ ਥਾਣੇ ਦੀ ਕੰਧ ਟੱਪ ਭੱਜ ਗਿਆ। ਉਸ ਦੇ ਨਾਲ ਇੱਕ ਹੋਰ ਵਿਅਕਤੀ ਵੀ ਫ਼ਰਾਰ ਹੋ ਗਿਆ ਹੈ। ਉਸ ਦੀ ਪਛਾਣ ਕੀਤੀ ਜਾ ਰਹੀ ਹੈ। ਐੱਸਪੀ ਦੱਖਣੀ ਨੇ ਥਾਣੇ ਅਤੇ ਤਾਲਾਬੰਦੀ ਦਾ ਰਿਕਾਰਡ ਚੈੱਕ ਕੀਤਾ। ਪੁਲਿਸ ਵਾਲਿਆਂ ਤੋਂ ਪੁੱਛਗਿੱਛ ਕੀਤੀ।

ਇਹ ਵੀ ਪੜ੍ਹੋ ਰੂਹ ਕੰਬਾਊ ਵਾਰਦਾਤ : ਪਹਿਲਾਂ ਕੀਤਾ ਕਤਲ, ਫਿਰ ਪੈਟਰੋਲ ਪਾ ਸਾੜੀ ਲਾਸ਼, ਇੰਝ ਹੋਇਆ ਖ਼ੁਲਾਸਾ

ਪਤਾ ਲੱਗਾ ਹੈ ਕਿ ਇੰਸਪੈਕਟਰ ਫਰੀਦਪੁਰ ਨੇ ਬੁੱਧਵਾਰ ਰਾਤ ਅਸ਼ਨੂਰ ਪੁੱਤਰ ਮਕਸੂਦ, ਨਿਆਜ਼ ਅਹਿਮਦ ਉਰਫ ਨੰਨੇ ਪੁੱਤਰ ਸ਼ੇਰ ਮੁਹੰਮਦ ਅਤੇ ਆਲਮ ਪੁੱਤਰ ਮੁਹੰਮਦ ਇਸਲਾਮ ਵਾਸੀ ਨਵਦੀਆ ਅਸ਼ੋਕ ਵਾਸੀ ਫਰੀਦਪੁਰ ਨੂੰ ਗ੍ਰਿਫ਼ਤਾਰ ਕੀਤਾ ਸੀ। ਨਿਆਜ਼ ਅਹਿਮਦ ਅਤੇ ਆਲਮ ਨੂੰ ਵੀਰਵਾਰ ਸਵੇਰੇ 7 ਲੱਖ ਰੁਪਏ ਲੈ ਕੇ ਛੱਡ ਦਿੱਤਾ ਗਿਆ। ਅਸ਼ਨੂਰ ਪੈਸੇ ਨਹੀਂ ਦੇ ਸਕਿਆ। ਉਸ ਨੂੰ ਥਾਣੇ ਵਿਚ ਭਰਤੀ ਕਰਵਾ ਦਿੱਤਾ। ਇੰਸਪੈਕਟਰ 300 ਗ੍ਰਾਮ ਸਮੈਕ ਵੀ ਪੀ ਗਏ। ਇਸ ਤੋਂ ਬਾਅਦ ਐੱਸਪੀ ਮਾਨੁਸ਼ ਪਾਰੀਕ ਨੇ ਇੰਸਪੈਕਟਰ ਦੇ ਘਰ ਦੀ ਤਲਾਸ਼ੀ ਲਈ। ਸੀਓ ਗੌਰਵ ਸਿੰਘ ਨੇ ਪੁਲਸ ਟੀਮ ਸਮੇਤ ਇੰਸਪੈਕਟਰ ਦੀ ਰਿਹਾਇਸ਼ ਦਾ ਤਾਲਾ ਤੋੜਿਆ। ਉਸ ਦੀ ਵੀਡੀਓਗ੍ਰਾਫੀ ਕਰਵਾਈ। ਪੁਲਸ ਨੇ ਇੰਸਪੈਕਟਰ ਰਾਮਸੇਵਕ ਦੇ ਬੈੱਡ ਦੇ ਗੱਦੇ ਹੇਠੋਂ 500-500 ਰੁਪਏ ਦੇ 7 ਲੱਖ ਰੁਪਏ ਦੇ ਨੋਟ ਬਰਾਮਦ ਕੀਤੇ ਹਨ। ਇੰਸਪੈਕਟਰ ਦੇ ਨਿੱਜੀ ਬ੍ਰੀਫਕੇਸ ਵਿੱਚੋਂ 284900 ਰੁਪਏ ਬਰਾਮਦ ਕੀਤੇ ਗਏ।

ਇਹ ਵੀ ਪੜ੍ਹੋ ਸੜਕ 'ਤੇ ਖੜ੍ਹੇ ਟਰੱਕ ਨਾਲ ਜ਼ੋਰਦਾਰ ਟਕਰਾਈ ਤੇਜ਼ ਰਫ਼ਤਾਰ ਕਾਰ, ਇਕੋ ਪਰਿਵਾਰ ਦੇ 4 ਲੋਕਾਂ ਦੀ ਮੌਤ

ਇੰਸਪੈਕਟਰ ਰਾਮ ਸੇਵਕ ਭਾਜਪਾ ਦੇ ਇੱਕ ਵਿਧਾਇਕ ਦਾ ਕਰੀਬੀ ਰਿਸ਼ਤੇਦਾਰ ਹੈ। ਇੰਸਪੈਕਟਰ ਪਹਿਲਾਂ ਪੀਲੀਭੀਤ ਦੇ ਪੂਰਨਪੁਰ ਮਾਧੋਟਾਂਡਾ, ਗਜਰੌਲਾ ਸਮੇਤ ਕਈ ਥਾਣਿਆਂ ਵਿੱਚ ਕੰਮ ਕਰ ਚੁੱਕਾ ਹੈ। ਬਰੇਲੀ ਵਿਚ ਆਉਣ ਤੋਂ ਬਾਅਦ ਸਮੈਕ ਸਮੱਗਲਰਾਂ ਦੀ ਮੰਡੀ ਵਜੋਂ ਬਦਨਾਮ ਫਰੀਦਪੁਰ ਕੋਤਵਾਲੀ ਦਾ ਉਸ ਨੂੰ ਇੰਚਾਰਜ ਬਣਾ ਦਿੱਤਾ ਗਿਆ। ਇਸ ਤੋਂ ਬਾਅਦ ਹੀ ਉਸ ਨੇ ਲੁੱਟ ਅਤੇ ਵਸੂਲੀ ਕਰਨੀ ਸ਼ੁਰੂ ਕਰ ਦਿੱਤੀ। ਨਵੰਬਰ ਤੋਂ ਹੁਣ ਤੱਕ ਇੰਸਪੈਕਟਰ ਨੇ ਕਰੋੜਾਂ ਰੁਪਏ ਫਰੀਦਪੁਰ ਕੋਤਵਾਲੀ ਤੋਂ ਕਮਾਏ ਹਨ। ਇੰਸਪੈਕਟਰ ਦੀ ਰੋਜ਼ਾਨਾ ਦੀ ਆਮਦਨ 10-10 ਲੱਖ ਰੁਪਏ ਸੀ। ਇੰਸਪੈਕਟਰ ਰਾਮਸੇਵਕ ਜਿਹੜੇ ਥਾਣੇ ਦਾ ਇੰਚਾਰਜ ਸੀ, ਹੁਣ ਉਹ ਉਸੇ ਥਾਣੇ ਦੇ ਮੁਲਜ਼ਮ ਹਨ। ਸੀਓ ਫਰੀਦਪੁਰ ਗੌਰਵ ਸਿੰਘ ਵਲੋਂ ਫਰੀਦਪੁਰ ਦੇ ਤਤਕਾਲੀ ਇੰਸਪੈਕਟਰ ਰਾਮਸੇਵਕ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਤ ਦੇ ਤਹਿਤ ਕੇਸ ਦਰਜ ਕੀਤਾ ਗਿਆ। ਇੰਸਪੈਕਟਰ ਫਰਾਰ ਹੈ, ਜਿਸ ਨੂੰ ਸਸਪੈਂਡ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ ਭਾਰੀ ਬਾਰਿਸ਼ ਦੇ ਮੱਦੇਨਜ਼ਰ ਸਕੂਲ ਬੰਦ ਕਰਨ ਦੇ ਹੁਕਮ, ਐਡਵਾਈਜ਼ਰੀ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News