ਇੰਡੀਗੋ ਦੀ ਫਲਾਈਟ ’ਚ ਯਾਤਰੀ ਨੂੰ ਪਰੋਸੇ ਗਏ ਸੈਂਡਵਿਚ ’ਚ ਮਿਲਿਆ ਜ਼ਿੰਦਾ ਕੀੜਾ, ਵੇਖੋ ਵੀਡੀਓ
Sunday, Dec 31, 2023 - 01:26 PM (IST)
ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਉਡਾਣ 'ਚ ਇਕ ਯਾਤਰੀ ਨੇ ਪਰੋਸੇ ਗਏ ਸੈਂਡਵਿਚ 'ਚ ਕੀੜਾ ਮਿਲਣ ਦੀ ਗੱਲ ਕਹੀ। ਯਾਤਰੀ ਨੇ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ। ਏਅਰਲਾਈਨ ਨੇ ਇਸ ਸੰਬੰਧ 'ਚ ਮੁਆਫ਼ੀ ਮੰਗਦੇ ਹੋਏ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਸ਼ੁੱਕਰਵਾਰ ਨੂੰ ਦਿੱਲੀ ਤੋਂ ਮੁੰਬਈ ਜਾਣ ਵਾਲੀ ਉਡਾਣ 6ਈ 6107 'ਚ ਹੋਈ। ਮਹਿਲਾ ਯਾਤਰੀ ਖੁਸ਼ਬੂ ਗੁਪਤਾ ਨੇ ਉਡਾਣ ਦੌਰਾਨ ਦਿੱਤੇ ਏ ਸੈਂਡਵਿਚ 'ਚ ਕੀੜਾ ਮਿਲਣ ਦਾ ਇਕ ਛੋਟਾ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ।
ਵੀਡੀਓ ਦੇ ਸੰਬੰਧ 'ਚ ਸੰਪਰਕ ਕੀਤੇ ਜਾਣ 'ਤੇ ਇੰਡੀਗੋ ਦੇ ਬੁਲਾਰੇ ਨੇ ਕਿਹਾ ਕਿ ਏਅਰਲਾਈਨ ਦਿੱਲੀ ਤੋਂ ਮੁੰਬਈ ਦੀ ਉਡਾਣ 6ਈ 6107 'ਚ ਹੋਈ ਘਟਨਾ ਦੇ ਸੰਬੰਧ 'ਚ ਇਕ ਗਾਹਕ ਵਲੋਂ ਚੁੱਕੀ ਗਈ ਚਿੰਤਾ ਤੋਂ ਜਾਣੂ ਹੈ। ਬੁਲਾਰੇ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ,''ਜਾਂਚ ਕਰਨ 'ਤੇ ਸਾਡੇ ਦਲ ਨੇ ਉਸ ਸੈਂਡਵਿਚ ਨੂੰ ਪਰੋਸਣਾ ਬੰਦ ਕਰ ਦਿੱਤਾ। ਮਾਮਲੇ ਦੀ ਫ਼ਿਲਹਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਉੱਚਿਤ ਸੁਧਾਰਾਤਮਕ ਕਦਮ ਚੁੱਕਣ ਲਈ ਅਸੀਂ ਆਪਣੇ ਰਸੋਈ ਕਰਮੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਯਾਤਰੀ ਨੂੰ ਹੋਈ ਕਿਸੇ ਵੀ ਅਸਹੂਲਤ ਲਈ ਅਸੀਂ ਈਮਾਨਦਾਰੀ ਨਾਲ ਮੁਆਫ਼ੀ ਚਾਹੁੰਦੇ ਹਾਂ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8