ਆਪਣੇ ਵੱਲੋਂ ਤਾਂ ਮਰਨ ਲਈ ਦਫਨਾ ਗਏ ਸਨ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ

11/26/2015 10:00:09 AM

ਲਖਨਊ- ਭਗਵਾਨ ਦੀ ਮਰਜ਼ੀ ਦੇ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ ਤਾਂ ਇਨਸਾਨ ਨੂੰ ਮਾਰਨ ਦੀ ਤਾਕਤ ਕਿਸੇ ''ਚ ਨਹੀਂ ਹੈ। ਭਗਵਾਨ ਨੇ ਹਰ ਜੀਵ ਦੇ ਮਰਨ ਅਤੇ ਜੀਵਨ ਦਾ ਸਮਾਂ ਤੈਅ ਕੀਤਾ ਹੋਇਆ ਹੈ। ਕਹਿੰਦੇ ਹਨ ਕਿ ''ਜਾਕੋ ਰਾਖੇ ਸਾਈਆਂ ਮਾਰ ਸਕੇ ਨਾਲ ਕੋਇ'' ਇਹ ਕਹਾਵਤ ਇਕ ਮਾਸੂਮ ''ਤੇ ਬਿਲਕੁੱਲ ਸਹੀ ਸਾਬਤ ਹੋਈ। ਜਿਸ ਨੂੰ ਜ਼ਿੰਦਾ ਦਫਨਾ ਦਿੱਤਾ ਗਿਆ ਪਰ ਇੱਲ ਅਤੇ ਕਾਂ ਨੇ ਉਸ ਮਾਸੂਮ ਨੂੰ ਨਵਾਂ ਜੀਵਨ ਦਾਨ ਦਿੱਤਾ। ਦਰਅਸਲ ਯੂਪੀ ਦੇ ਬਾਰਾਬੰਕੀ ''ਚ ਇਕ ਮਾਸੂਮ ਨੂੰ ਜ਼ਿੰਦਾ ਜ਼ਮੀਨ ''ਚ ਦਫਨ ਕਰ ਦਿੱਤਾ ਗਿਆ ਪਰ ਉਸ ਦੇ ਜ਼ਮੀਨ ਤੋਂ ਬਾਹਰ ਨਿਕਲੇ ਪੈਰ ''ਤੇ ਇੱਲ-ਕਾਂ ਚੁੰਝ ਮਾਰਨ ਲੱਗੇ।
ਜਾਣਕਾਰੀ ਅਨੁਸਾਰ ਪਿੰਡ ਦੇ ਲੋਕਾਂ ਨੇ ਜ਼ਮੀਨ ''ਚ ਦਫਨ ਬੱਚੇ ਦੇ ਪੈਰ ਦੇ ਕੁਝ ਹਿੱਸੇ ਨੂੰ ਕਬਰ ਦੇ ਬਾਹਰ ਇੱਲ-ਕਾਂਵਾਂ ਨੂੰ ਨੋਚਦੇ ਹੋਏ ਦੇਖਿਆ। ਇਸ ਦੇ ਤੁਰੰਤ ਬਾਅਦ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ ''ਤੇ ਪੁੱਜੀ ਪੁਲਸ ਨੇ ਜਦੋਂ ਕਬਰ ਨੂੰ ਪੁੱਟਿਆ ਤਾਂ ਬੱਚਾ ਜ਼ਿੰਦਾ ਨਿਕਲਿਆ। ਚਾਈਡਲਾਈਨ ਸੋਸਾਇਟੀ ਦੀ ਚੇਅਰਪਰਸਨ ਨਾਹਿਦਾ ਅਕੀਲ ਨੇ ਦੱਸਿਆ ਕਿ ਅਜੇ ਤੱਕ ਬੱਚੇ ਦੇ ਮਾਤਾ-ਪਿਤਾ ਦਾ ਪਤਾ ਨਹੀਂ ਲੱਗ ਸਕਿਆ ਹੈ।
ਐੱਫਆਈਆਰ ਦਰਜ ਕਰ ਕੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਾਰਾਬੰਕੀ ਦੇ ਕੋਠੀ ਥਾਣਾਖੇਤਰ ਦੇ ਸੈਦਪੁਰ ਪਿੰਡ ''ਚ ਇਕ ਜ਼ਿੰਦਾ ਬੱਚੇ ਨੂੰ ਦਫਨ ਕਰ ਦਿੱਤਾ ਗਿਆ। 21 ਨਵੰਬਰ ਨੂੰ ਪਿੰਡ ਦੀ ਰਹਿਣ ਵਾਲੀ ਸੰਬਾਰਾ ਨਾਂ ਦੀ ਔਰਤ ਸਵੇਰੇ ਟਾਇਲਟ ਲਈ ਗਈ ਸੀ। ਉਸ ਨੇ ਕਬਰ ''ਤੇ ਇੱਲ-ਕਾਂਵਾਂ ਨੂੰ ਮੰਡਰਾਉਂਦੇ ਦੇਖਿਆ। ਇਸ ਤੋਂ ਬਾਅਦ ਉਸ ਨੇ ਪਿੰਡ ਦੇ ਹੋਰ ਲੋਕਾਂ ਨੂੰ ਸੂਚਨਾ ਦਿੱਤੀ। ਮੌਕੇ ''ਤੇ ਪੁੱਜੇ ਪਿੰਡ ਵਾਲਿਆਂ ਨੇ ਪੁਲਸ ਨੂੰ ਸੂਨਚਾ ਦਿੱਤੀ ਤਾਂ ਕਬਰ ''ਚੋਂ ਉਹ ਬੱਚਾ ਜ਼ਿੰਦਾ ਨਿਕਲਿਆ।


Disha

News Editor

Related News