ਜਮਾਤ ਦੇ ਨਕਦੀ ਲੈਣ-ਦੇਣ ਤੇ ਵਿਦੇਸ਼ੀ ਚੰਦੇ ਦੀ ਸ਼ੁਰੂ ਕੀਤੀ ਜਾਂਚ

Friday, May 29, 2020 - 07:17 PM (IST)

ਜਮਾਤ ਦੇ ਨਕਦੀ ਲੈਣ-ਦੇਣ ਤੇ ਵਿਦੇਸ਼ੀ ਚੰਦੇ ਦੀ ਸ਼ੁਰੂ ਕੀਤੀ ਜਾਂਚ

ਨਵੀਂ ਦਿੱਲੀ (ਭਾਸ਼ਾ)— ਸੀ. ਬੀ. ਆਈ. ਨੇ ਸ਼ੱਕੀ ਨਕਦੀ ਲੈਣ-ਦੇਣ ਕਰਨ ਤੇ ਵਿਦੇਸ਼ੀ ਚੰਦਾ ਪ੍ਰਾਪਤ ਕਰਨ ਦੀ ਗੱਲ ਅਧਿਕਾਰੀਆਂ ਤੋਂ ਲੁਕਾਉਣ ਨੂੰ ਲੈ ਕੇ ਤਬਲੀਗੀ ਜਮਾਤ ਦੇ ਆਯੋਜਕਾਂ ਦੇ ਵਿਰੁੱਧ ਸ਼ੁਰੂਆਤੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਖਣੀ ਦਿੱਲੀ ਦੇ ਨਿਜ਼ਾਮੂਦੀਨ ਇਲਾਕੇ 'ਚ ਮਾਰਚ ਦੇ ਪ੍ਰਥਮ ਪਖਵਾੜੇ 'ਚ ਤਬਲੀਗੀ ਜਮਾਤ ਦੇ ਇਕ ਧਾਰਮਿਕ ਪ੍ਰੋਗਰਾਮ 'ਚ ਸ਼ਾਮਿਲ ਹੋਣ ਵਾਲੇ ਇਸ ਦੇ ਕਈ ਮੈਂਬਰਾਂ ਦੇ ਕੋਵਿਡ-19 ਤੋਂ ਪਾਜ਼ੇਟਿਵ ਹੋਣ ਦੀਆਂ ਖਬਰਾਂ ਮੀਡੀਆ 'ਚ ਚਰਚਾਂ 'ਚ ਰਹੀਆਂ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਮਾਮਲੇ 'ਚ ਐੱਫ. ਆਈ. ਆਰ. ਦਰਜ ਕਰ ਵਿਸਥਾਰਤ ਜਾਂਚ 'ਤੇ ਅੱਗੇ ਵਧਣ ਦੇ ਲਈ ਅਹਿਮ ਸਮੱਗਰੀ ਹੈ ਜਾਂ ਨਹੀਂ। ਇਸ ਬਾਰੇ 'ਚ ਫੈਸਲਾ ਕਰਨ ਦੇ ਲਈ ਸ਼ੁਰੂਆਤੀ ਜਾਂਚ ਸ਼ੁਰੂਆਤੀ ਕਦਮ ਹੈ।


author

Gurdeep Singh

Content Editor

Related News