ਕੋਰੋਨਾ ਮੌਤ ਦੇ ਸੰਬੰਧ ''ਚ ਜਾਣਕਾਰੀ ਗਲਤ ਅਤੇ ਬੇਬੁਨਿਆਦ : ਸਰਕਾਰ

01/14/2022 4:06:59 PM

ਨਵੀਂ ਦਿੱਲੀ (ਵਾਰਤਾ)- ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਨਾਲ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹੋਣ ਸੰਬੰਧੀ ਜਾਣਕਾਰੀ ਗਲਤ ਅਤੇ ਭਰਮੀ ਹੈ ਅਤੇ ਇਸ ਦਾ ਕੋਈ ਆਧਾਰ ਨਹੀਂ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਕਿਹਾ ਕਿ ਦੇਸ਼ 'ਚ ਗ੍ਰਾਮ ਪੰਚਾਇਤ, ਜ਼ਿਲ੍ਹਾ ਅਤੇ ਰਾਜ ਪੱਧਰ 'ਤੇ ਇਕ ਕਾਨੂੰਨ ਅਨੁਸਾਰ ਜਨਮ ਅਤੇ ਮੌਤ ਦਰਜ ਕਰਨ ਦੀ ਇਕ ਮਜ਼ਬੂਤ ਪ੍ਰਣਾਲੀ ਹੈ। ਇਸ ਪੂਰੀ ਪ੍ਰਕਿਰਿਆ ਦਾ ਸੰਚਾਲਣ ਭਾਰਤ ਦੇ ਰਜਿਸਟਰਾਰ ਜਨਰਲ ਦੀ ਨਿਗਰਾਨੀ 'ਚ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਕੋਰੋਨਾ ਦੇ ਮਾਮਲੇ ਵੱਧ ਰਹੇ ਹਨ ਪਰ ਘਬਰਾਉਣ ਦੀ ਜ਼ਰੂਰਤ ਨਹੀਂ ਹੈ : ਅਰਵਿੰਦ ਕੇਜਰੀਵਾਲ

ਇਸ ਤੋਂ ਇਲਾਵਾ ਸਰਕਾਰ ਕੋਲ ਵਿਸ਼ਵ ਪੱਧਰ 'ਤੇ ਮਨਜ਼ੂਰ ਵਰਗੀਕਰਨ ਦੇ ਆਧਾਰ 'ਤੇ ਕੋਰੋਨਾ ਮੌਤਾਂ ਨੂੰ ਵਰਗੀਕ੍ਰਿਤ ਕਰਨ ਲਈ ਇਕ ਬਹੁਤ ਵਿਆਪਕ ਪਰਿਭਾਸ਼ਾ ਹੈ। ਸਾਰੀਆਂ ਮੌਤਾਂ ਨੂੰ ਰਾਜ ਪੱਧਰ 'ਤੇ ਦਰਜ ਕੀਤਾ ਜਾਂਦਾ ਹੈ ਅਤੇ ਕੇਂਦਰੀ ਰੂਪ ਨਾਲ ਸੰਕਲਿਤ ਕੀਤਾ ਜਾ ਰਿਹਾ ਹੈ। ਦੋਵੇਂ ਪੱਧਰ 'ਤੇ ਇਨ੍ਹਾਂ ਦਾ ਮਿਲਾਨ ਕੀਤਾ ਜਾਂਦਾ ਹੈ। ਸਰਕਾਰ ਨੇ ਕਿਹਾ ਕਿ ਮੀਡੀਆ ਕੋਰੋਨਾ ਮਹਾਮਾਰੀ ਨਾਲ 30 ਲੱਖ ਲੋਕਾਂ ਦੀ ਮੌਤ ਸੰਬੰਧਤ ਖ਼ਬਰਾਂ ਗਲਤ ਅਤੇ ਭਰਮੀ ਹਨ ਅਤੇ ਇਨ੍ਹਾਂ ਦਾ ਕੋਈ ਆਧਾਰ ਨਹੀਂ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News