ਕੋਰੋਨਾ ਨੂੰ ਚੁਣੌਤੀ ਦੇਣ ਲਈ ਲਿਆ ਸੀ ਇਹ ਚੈਲੇਂਜ, ਨਤੀਜੇ ਨਿਕਲੇ ਪਾਜ਼ੀਟਿਵ

Thursday, Mar 26, 2020 - 12:32 PM (IST)

ਨਵੀਂ ਦਿੱਲੀ- ਦੁਨੀਆਭਰ ਵਿਚ ਕੋਰੋਨਾਵਾਇਰਸ ਦੇ ਚਾਰ ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਹਜ਼ਾਰਾਂ ਲੋਕਾਂ ਨੇ ਆਪਣੀ ਜਾਨ ਗੁਆ ਲਈ ਹੈ। ਅਜਿਹੀ ਗੰਭੀਰ ਸਥਿਤੀ ਵਿਚ ਅਜਿਹੇ ਵੀ ਲੋਕ ਹਨ, ਜੋ ਇਸ ਮਹਾਮਾਰੀ ਦਾ ਮਜ਼ਾਕ ਬਣਾ ਇਸ ਦੀ ਲਪੇਟ ਵਿਚ ਆ ਰਹੇ ਹਨ। 

ਕੋਰੋਨਾਵਾਇਰਸ ਕੋਈ ਮਜ਼ਾਕ ਨਹੀਂ ਹੈ ਅਤੇ ਨਾ ਹੀ ਇੰਟਰਨੈਟ ਦੀ ਚੁਣੌਤੀ ਹੈ। ਸ਼ਾਇਦ ਇਹ ਗੱਲ ਇਕ ਟਿਕਟਾਕ ਯੂਜ਼ਰ ਬਹੁਤ ਦੇਰ ਨਾਲ ਸਮਝ ਆਈ। ਗੇਸ਼ੋਂਮੈਂਡਸ ਨਾਮ ਦੇ ਇਕ ਵਿਅਕਤੀ ਨੇ ਪਿਛਲੇ ਦਿਨੀਂ ਇਕ ‘ਕੋਰੋਨੈਵਾਇਰਸ ਚੈਲੇਂਜ’ ਵਿਚ ਹਿੱਸਾ ਲਿਆ ਸੀ, ਜਿਸ ਵਿਚ ਟਾਇਲਟ ਸੀਟ ਦੇ ਕਿਨਾਰੇ ਚੱਟਦੇ ਸਨ। ਹੁਣ ਪਤਾ ਲੱਗਿਆ ਹੈ ਕਿ ਇਹ ਵਿਅਕਤੀ ਵੀ ਕੋਰੋਨਾ ਪਾਜ਼ੀਟਿਵ ਵੀ ਮਿਲਿਆ ਹੈ।

ਅੰਗਰੇਜ਼ੀ ਨਿਊਜ਼ ਏਜੰਸੀ ਨਿਊਯਾਰਕ ਪੋਸਟ ਮੁਤਾਬਕ ਟਿਕਟਾਕ 'ਤੇ ਸ਼ੁਰੂ ਹੋਏ ਇੰਟਰਨੈੱਟ ਚੈਲੇਂਜ ਨੂੰ ਇਸ ਬਿਮਾਰੀ ਦਾ ਮਜ਼ਾਕ ਉਡਾਉਣ ਅਤੇ ਇਹ ਸਾਬਤ ਕਰਨ ਦੇ ਢੰਗ ਵਜੋਂ ਵੇਖਿਆ ਗਿਆ ਕਿ ਬਿਮਾਰੀ ਫੈਲਦੀ ਨਹੀਂ ਹੈ। ਟਿਕਟਾਕ ਦੇ ਯੂਜਰ ਗੇਸ਼ੋਂਮੈਂਡਸ ਨੇ ਵੀ ਇਸ ਇੰਟਰਨੈਟ ਚੁਣੌਤੀ ਵਿਚ ਹਿੱਸਾ ਲਿਆ ਸੀ। ਟਿਕਟਾਕ ਇੰਨਫਲੂਏਂਸਰ ਨੇ ਕਥਿਤ ਤੌਰ 'ਤੇ ਟਵਿੱਟਰ 'ਤੇ ਆਪਣੇ ਹਸਪਤਾਲ ਦੀ ਤਸਵੀਰ ਦੇ ਨਾਲ ਲਿਖਿਆ-' ਮੈਂ ਕੋਰੋਨਾ ਸਕਾਰਾਤਮਕ ਹਾਂ।'


Baljit Singh

Content Editor

Related News