ਗਲਤ ਦਵਾਈ ਕਾਰਨ 38 ਮਰੀਜ਼ਾਂ ਦੀਆਂ ਅੱਖਾਂ 'ਚ ਇਨਫੈਕਸ਼ਨ
Thursday, Mar 28, 2019 - 09:47 PM (IST)

ਰੋਹਤਕ/ਭਿਵਾਨੀ/ਕਰਨਾਲ, (ਮੈਨਪਾਲ, ਬਿਊਰੋ)– ਹਰਿਆਣਾ ਦੇ ਕੁਝ ਸਰਕਾਰੀ ਹਸਪਤਾਲਾਂ ਵਿਚ ਹੋਏ ਅੱਖਾਂ ਦੇ ਆਪ੍ਰੇਸ਼ਨ ਪਿੱਛੋਂ ਪਾਈ ਗਈ ਦਵਾਈ ਕਾਰਨ ਫੈਲੀ ਇਨਫੈਕਸ਼ਨ ਤੋਂ ਬਾਅਦ ਕਈ ਮਰੀਜ਼ਾਂ ਦੀਆਂ ਅੱਖਾਂ ਦੀ ਰੌਸ਼ਨੀ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ। ਵੱਖ-ਵੱਖ ਸਰਕਾਰੀ ਹਸਪਤਾਲਾਂ ਤੋਂ 38 ਅਜਿਹੇ ਵਿਅਕਤੀਆਂ ਨੂੰ ਰੋਹਤਕ ਦੇ ਪੀ. ਜੀ. ਆਈ. ਵਿਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਦੀਆਂ ਅੱਖਾਂ ਵਿਚ ਇਨਫੈਕਸ਼ਨ ਹੋ ਗਈ ਹੈ। ਇਨ੍ਹਾਂ ਵਿਚੋਂ 19 ਵਿਅਕਤੀਆਂ ਦਾ ਮੁੜ ਤੋਂ ਆਪ੍ਰੇਸ਼ਨ ਕੀਤਾ ਗਿਆ ਹੈ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਸਾਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।