ਇੰਦਰਾਣੀ ਮੁਖਰਜੀ ਤੇ ਪੀਟਰ ਮੁਖਰਜੀ ਦਾ ਹੋਇਆ ਤਲਾਕ, 17 ਸਾਲ ਪਹਿਲਾਂ ਹੋਇਆ ਸੀ ਵਿਆਹ

Thursday, Oct 03, 2019 - 10:36 PM (IST)

ਇੰਦਰਾਣੀ ਮੁਖਰਜੀ ਤੇ ਪੀਟਰ ਮੁਖਰਜੀ ਦਾ ਹੋਇਆ ਤਲਾਕ, 17 ਸਾਲ ਪਹਿਲਾਂ ਹੋਇਆ ਸੀ ਵਿਆਹ

ਮੁੰਬਈ — ਸਾਬਕਾ ਮੀਡੀਆ ਕਾਰੋਬਾਰੀ ਪੀਟਰ ਮੁਖਰਜੀ ਅਤੇ ਉਨ੍ਹਾਂ ਤੋਂ ਵੱਖ ਰਹਿ ਰਹੀ ਪਤਨੀ ਇੰਦਰਾਣੀ ਮੁਖਰਜੀ ਦੇ ਤਲਾਕ 'ਤੇ ਵੀਰਵਾਰ ਨੂੰ ਇਥੇ ਇਕ ਪਰਿਵਾਰ ਅਦਾਲਤ ਨੇ ਮੋਹਰ ਲਗਾ ਦਿੱਤੀ। ਪੀਟਰ ਅਤੇ ਇੰਦਰਾਣੀ ਮੁਖਰਜੀ ਦੋਵੇਂ ਹੀ ਸ਼ੀਨਾ ਬੋਰਾ ਕਤਲਕਾਂਡ 'ਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। ਇੰਦਰਾਣੀ ਦੀ ਵਕੀਲ ਨੇ ਦੱਸਿਆ ਕਿ ਤਲਾਕ ਆਪਸੀ ਸਹਿਮਤੀ ਤੋਂ ਲਿਆ ਗਿਆ ਅਤੇ ਅਦਾਲਤ ਸੰਤੁਸ਼ਟ ਸੀ ਕਿ ਇਹ 17 ਸਾਲ ਪੁਰਾਣੇ ਵਿਆਹ ਸੰਬੰਧ ਤੋਂ ਵੱਖ ਹੋਣ ਦਾ ਸਹੀ ਮਾਮਲਾ ਹੈ।

ਇਸ ਜੋੜੇ ਨੇ ਆਪਸੀ ਸਹਿਮਤੀ ਤੋਂ ਤਲਾਕ ਲਈ ਪਿਛਲੇ ਸਾਲ ਸਤੰਬਰ 'ਚ ਉਪ ਨਗਰੀ ਬਾਂਦ੍ਰਾ ਦੇ ਪਰਿਵਾਰ ਅਦਾਲਤ 'ਚ ਪਟੀਸ਼ਨ ਦਿੱਤੀ ਸੀ। ਤਲਾਕ ਦੌਰਾਨ ਜੋੜੇ ਦੀ ਸੰਪਤੀ ਦੀ ਵੰਢ 'ਤੇ ਵੀ ਸਹਿਮਤੀ ਬਣ ਗਈ। ਇਸ 'ਚ ਸਪੇਨ ਅਤੇ ਲੰਡਨ 'ਚ ਸੰਪਤੀਆਂ, ਬੈਂਕ 'ਚ ਪਈ ਰਕਮ ਅਤੇ ਹੋਰ ਨਿਵੇਸ਼ ਸ਼ਾਮਲ ਹੈ। ਇੰਦਰਾਣੀ ਨੇ ਪੀਟਰ ਨੂੰ ਤਲਾਕ ਦਾ ਨੋਟਿਸ ਭੇਜਦੇ ਸਮੇਂ ਦਲੀਲ ਦਿੱਤੀ ਸੀ ਕਿ ਉਨ੍ਹਾਂ ਦਾ ਵਿਆਹ ਟੁੱਟ ਗਿਆ ਹੈ ਅਤੇ ਉਨ੍ਹਾਂ 'ਚ ਸਹਿਮਤੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਇੰਦਰਾਣੀ (47) ਤੇ ਪੀਟਰ (65) ਦਾ ਵਿਆਹ 2002 'ਚ ਹੋਇਆ ਸੀ।

ਇੰਦਰਾਣੀ ਜਿਥੇ ਭਾਇਖਲਾ ਮਹਿਲਾ ਜੇਲ 'ਚ ਬੰਦ ਹੈ, ਉਥੇ ਹੀ ਪੀਟਰ ਮੱਧ ਮੁੰਬਈ ਦੇ ਆਰਥਰ ਰੋਡ ਜੇਲ 'ਚ ਬੰਦ ਹੈ। ਇੰਦਰਾਣੀ ਦੇ ਪਹਿਲੇ ਰਿਸ਼ਤੇ ਤੋਂ ਹੋਈ ਬੇਟੀ ਸ਼ੀਨਾ (24) ਦਾ ਅਪ੍ਰੈਲ 2012 'ਚ ਕਤਲ ਹੋ ਗਿਆ ਸੀ ਅਤੇ ਉਸ ਦੀ ਲਾਸ਼ ਗੁਆਂਢ ਦੇ ਰਾਏਗੜ੍ਹ ਜ਼ਿਲੇ 'ਚ ਸੁੱਟ ਦਿੱਤਾ ਗਿਆ ਸੀ। ਇਸ ਕਤਲ ਦਾ ਰਾਜ ਉਦੋਂ ਖੁੱਲ੍ਹਿਆ ਜਦੋਂ ਅਗਸਤ 2015 'ਚ ਮੁਖਰਜੀ ਦੇ ਸਾਬਕਾ ਡਰਾਇਵਰ ਸ਼ਯਾਮਵਰ ਰਾਏ ਨੂੰ ਇਕ ਹੋਰ ਅਪਰਾਧਿਕ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਨੇ ਇਸ ਮਾਮਲੇ 'ਚ ਵੀ ਰਾਜ ਉਗਲਿਆ। ਇੰਦਰਾਣੀ ਦਾ ਸਾਬਕਾ ਪਤੀ ਸੰਜੀਵ ਖੰਨਾ ਵੀ ਇਸ ਮਾਮਲੇ 'ਚ ਦੋਸ਼ੀ ਹੈ।


author

Inder Prajapati

Content Editor

Related News