IDA ਦੇ ਸਬ ਇੰਜੀਨੀਅਰ ਦੇ 8 ਟਿਕਾਣਿਆਂ ''ਤੇ ਛਾਪਾ, ਵੱਡੀ ਮਾਤਰਾ ''ਚ ਨਕਦੀ ਤੇ ਗਹਿਣੇ ਬਰਾਮਦ
Saturday, May 04, 2019 - 10:46 AM (IST)

ਇੰਦੌਰ— ਮੱਧ ਪ੍ਰਦੇਸ਼ ਦੇ ਇੰਦੌਰ ਵਿਕਾਸ ਅਥਾਰਟੀ (ਆਈ.ਡੀ.ਏ.) ਦੇ ਸਬ ਇੰਜੀਨੀਅਰ ਦੇ ਇੰਦੌਰ ਸਥਿਤ 8 ਟਿਕਾਣਿਆਂ 'ਤੇ ਸ਼ਨੀਵਾਰ ਨੂੰ ਸਵੇਰੇ ਵਿਸ਼ੇਸ਼ ਪੁਲਸ ਸਥਾਪਨਾ ਬਰਾਂਚ ਲੋਕਾਯੁਕਤ ਪੁਲਸ ਨੇ ਛਾਪੇਮਾਰੀ ਕੀਤੀ। ਲੋਕਾਯੁਕਤ ਦੀ ਟੀਮ ਨੂੰ ਇਸ ਦੌਰਾਨ ਸਬ ਇੰਜੀਨੀਅਰ ਗਜਾਨਨ ਪਾਟੀਦਾਰ ਦੇ ਘਰੋਂ ਵੱਡੀ ਮਾਤਰਾ 'ਚ ਨਕਦੀ, ਸੋਨਾ, ਚਾਂਦੀ, ਕਾਰ ਅਤੇ ਜਾਇਦਾਦ ਦੇ ਦਸਤਾਵੇਜ਼ ਮਿਲੇ ਹਨ। ਛਾਪੇ ਦੌਰਾਨ ਮਿਲੇ ਨਕਦੀ, ਗਹਿਣਿਆਂ ਅਤੇ ਦਸਤਾਵੇਜ਼ਾਂ ਨੂੰ ਸੀਜ਼ ਕਰ ਦਿੱਤਾ ਗਿਆ ਹੈ।ਪੁਲਸ ਅਨੁਸਾਰ ਗਜਾਨਨ ਪਾਟੀਦਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਨੌਕਰੀ ਤੋਂ ਇਲਾਵਾ ਜ਼ਮੀਨ ਖਰੀਦਣ-ਵੇਚਣ ਅਤੇ ਭਵਨ ਨਿਰਮਾਣ ਦੇ ਕੰਮ 'ਚ ਵੀ ਸਰਗਰਮ ਹਨ। ਇੰਦੌਰ 'ਚ ਸਬ ਇੰਜੀਨੀਅਰ ਦੇ 8 ਟਿਕਾਣਿਆਂ 'ਤੇ ਕਾਰਵਾਈ ਚੱਲ ਰਹੀ ਹੈ। ਨਾਲ ਹੀ ਖਰਗੋਨ ਦੇ ਸ਼ੇਗਾਓਂ 'ਚ ਵੀ ਉਨ੍ਹਾਂ ਦੇ ਜੱਦੀ ਘਰ ਵੀ ਇਕ ਟੀਮ ਜਾਂਚ ਲਈ ਪਹੁੰਚੀ ਹੋਈ ਹੈ। ਸਕੀਮ ਨੰਬਰ 78 ਦੇ ਅਰਨਯ ਨਗਰ 'ਚ ਮਕਾਨ 'ਚ ਛਾਪੇਮਾਰੀ ਕੀਤੀ ਗਈ। ਸਬ ਇੰਜੀਨੀਅਰ ਦੇ ਘਰ ਕੋਲ ਹੀ ਭਰਾ ਦੀ ਪਤਨੀ ਵੰਦਨਾ ਅਤੇ ਭੈਣ ਸੁਨੀਤਾ ਪਾਟੀਦਾਰ ਦਾ ਵੀ ਮਕਾਨ ਮਿਲਿਆ ਹੈ।