ਲਗਾਤਾਰ ਚੌਥੀ ਵਾਰ 'ਇੰਦੌਰ' ਬਣਿਆ ਭਾਰਤ ਦਾ ਸਭ ਤੋਂ ਸਾਫ-ਸੁਥਰਾ ਸ਼ਹਿਰ

12/31/2019 5:19:18 PM

ਨਵੀਂ ਦਿੱਲੀ (ਭਾਸ਼ਾ)— ਕੇਂਦਰ ਸਰਕਾਰ ਦੇ ਸਵੱਛਤਾ ਸਰਵੇਖਣ 'ਚ ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਨੂੰ ਲਗਾਤਾਰ ਚੌਥੀ ਵਾਰ ਭਾਰਤ ਦਾ ਸਭ ਤੋਂ ਸਾਫ-ਸੁਥਰਾ ਸ਼ਹਿਰ ਚੁਣਿਆ ਗਿਆ। ਇਸ ਤੋਂ ਪਹਿਲਾਂ ਵੀ ਇੰਦੌਰ ਟੌਪ 'ਤੇ ਰਿਹਾ ਸੀ। ਇੰਦੌਰ ਲਗਾਤਾਰ ਤਿੰਨ ਵਾਰ ਦੇਸ਼ ਦੇ ਸਭ ਤੋਂ ਸਵੱਛ ਸ਼ਹਿਰ ਦਾ ਤਮਗਾ ਹਾਸਲ ਕਰ ਚੁੱਕਾ ਹੈ। ਸਰਵੇਖਣ ਦੇ ਨਤੀਜੇ ਮੰਗਲਵਾਰ ਭਾਵ ਅੱਜ ਐਲਾਨ ਕੀਤੇ ਗਏ। ਪਹਿਲੀ ਤਿਮਾਹੀ (ਅਪ੍ਰੈੱਲ ਤੋਂ ਜੂਨ) ਦੇ ਨਤੀਜਿਆਂ 'ਚ ਭੋਪਾਲ ਦੂਜੇ ਨੰਬਰ 'ਤੇ ਰਿਹਾ, ਜਦਕਿ ਦੂਜੀ ਤਿਮਾਹੀ (ਜੁਲਾਈ ਤੋਂ ਸਤੰਬਰ) ਦੇ ਨਤੀਜਿਆਂ 'ਚ ਰਾਜਕੋਟ ਨੇ ਦੂਜਾ ਨੰਬਰ ਹਾਸਲ ਕੀਤਾ। ਪਹਿਲੀ ਤਿਮਾਹੀ ਵਿਚ ਸੂਰਤ ਨੂੰ ਅਤੇ ਦੂਜੀ ਤਿਮਾਹੀ ਵਿਚ ਨਵੀ ਮੁੰਬਈ ਨੂੰ ਤੀਜਾ ਨੰਬਰ ਮਿਲਿਆ। 10 ਲੱਖ ਤੋਂ ਜ਼ਿਆਦਾ ਆਬਾਦੀ ਵਾਲੇ ਟੌਪ 5 ਸ਼ਹਿਰਾਂ 'ਚ ਇੰਦੌਰ ਤੋਂ ਸਭ ਤੋਂ ਅੱਗੇ ਚੱਲ ਰਿਹਾ ਹੈ।

ਦੱਸਣਯੋਗ ਹੈ ਕਿ ਭਾਰਤ ਸਰਕਾਰ ਨੇ ਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ 2 ਅਕਤੂਬਰ 2014 ਨੂੰ ਕੀਤੀ ਸੀ। ਹੁਣ ਇਸ ਦੇ 5 ਸਾਲ ਪੂਰੇ ਹੋ ਚੁੱਕੇ ਹਨ। ਇਸ ਦੌਰਾਨ ਦੇਸ਼ ਭਰ 'ਚ ਸਵੱਛਤਾ ਨੂੰ ਜਨ ਅੰਦੋਲਨ ਬਣਾਉਣ ਲਈ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਅਸਰ ਵੀ ਦੇਸ਼ ਦੇ ਕਈ ਇਲਾਕਿਆਂ ਵਿਚ ਨਜ਼ਰ ਆਇਆ ਹੈ। ਇੱਥੇ ਦੱਸ ਦੇਈਏ ਕਿ ਸਵੱਛਤਾ ਮੋਬਾਇਲ ਐੱਪ ਦੇ ਡੇਢ ਕਰੋੜ ਤੋਂ ਵੀ ਜ਼ਿਆਦਾ ਯੂਜ਼ਰਸ ਹਨ। ਪਿਛਲੇ ਸਰਵੇਖਣਾਂ ਦੀ ਤੁਲਨਾ ਵਿਚ ਇਸ ਵਾਰ ਆਮ ਨਾਗਰਿਕਾਂ ਤੋਂ ਮਿਲੀ ਪ੍ਰਤੀਕਿਰਿਆ ਨੂੰ ਖਾਸ ਮਹੱਤਵ ਦਿੱਤਾ ਗਿਆ ਸੀ।


Tanu

Content Editor

Related News