ਭੋਜਨ ਖਾਣ ਤੋਂ ਬਾਅਦ ਹੋਈ 2 ਭੈਣਾਂ ਦੀ ਮੌਤ

08/19/2018 4:05:09 PM

ਇੰਦੌਰ— ਦੇਪਾਲਪੁਰ ਦੇ ਬਡੇਨੀਆ 'ਚ ਭੋਜਨ ਖਾਣ ਤੋਂ ਬਾਅਦ ਦੋ ਸੱਕੀਆਂ ਭੈਣਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ 9 ਸਾਲ ਸਾਕਸ਼ੀ ਪਿਤਾ ਨਿਤੇਸ਼ ਅਤੇ ਉਸ ਦੀ ਛੋਟੀ ਭੈਣ 5 ਸਾਲ ਦੀ ਦਿਕਸ਼ੀ ਦੀ ਸ਼ਨੀਵਾਰ ਰਾਤ ਭੋਜਨ ਖਾਣ ਤੋਂ ਬਾਅਦ ਤਬੀਅਤ ਖ਼ਰਾਬ ਹੋ ਗਈ ਸੀ।
ਉਲਟੀਆਂ ਹੋਣ ਤੋਂ ਬਾਅਦ ਪਰਿਵਾਰ ਦੇ ਲੋਕ ਦੋਵਾਂ ਨੂੰ ਹਸਪਤਾਲ ਲੈ ਗਏ, ਜਿੱਥੇ ਦੋਵਾਂ ਨੇ ਦਮ ਤੋੜ ਦਿੱਤਾ। ਇਹ ਖਬਰ ਜਦੋਂ ਘਰ ਪਹੁੰਚੀ ਤਾਂ ਉਨ੍ਹਾਂ ਦੀ ਮਾਂ ਦੀ ਤਬੀਅਤ ਵੀ ਖ਼ਰਾਬ ਹੋ ਗਈ। ਮਾਂ ਨੂੰ ਵੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ ਪਰ ਪੁਲਸ ਹੁਣ ਉਸ ਭੋਜਨ ਦੀ ਜਾਂਚ ਕਰ ਰਹੀ ਹੈ, ਜਿਸ ਨੂੰ ਖਾ ਕੇ ਤਿੰਨਾਂ ਦੀ ਹਾਲਤ ਖ਼ਰਾਬ ਹੋਈ।


Related News